ਕਹਾਣੀ :ਇਸ਼ਕ ਦੀ ਤਿਕੋਣ ਭਾਗ : 7

ਕਹਾਣੀ :ਇਸ਼ਕ ਦੀ ਤਿਕੋਣ 
ਭਾਗ : 7
ਮਰਦ ਲਈ ਕਿਸੇ ਰਿਸ਼ਤੇ ਚ ਭਾਵੇਂ ਜਾਇਜ਼ ਹੋਵੇ ਜਾਂ ਨਜਾਇਜ਼ ਪੈ ਜਾਣਾ ਜਿੰਨਾ ਸੌਖਾ ਹੈ ਓਨਾ ਹੀ ਉਸ ਵਿਚੋਂ ਨਿੱਕਲ ਜਾਣਾ ਵੀ ਸੌਖਾ ਹੁੰਦਾ ਹੈ । ਪਰ ਔਰਤ ਕਿਸੇ ਵੀ ਜਾਇਜ਼ ਜਾਂ ਨਜਾਇਜ਼ ਰਿਸ਼ਤੇ ਚ ਪੈ ਜਾਣ ਤੋਂ ਪਹਿਲ਼ਾਂ ਜਿੰਨਾ ਵਿਚਾਰ ਕਰਦੀ ਹੈ ਉਸਤੋਂ ਵੱਧ ਉਸ ਵਿਚੋਂ ਨਿਕਲਣ ਲਈ ਕਰਦੀ ਹੈ। ਸਾਰੀ ਖੇਡ ਜਜਬਾਤਾਂ ਦੀ ਹੈ । ਕੁਦਰਤ ਨੇ ਸਰੀਰਕ ਤੇ ਮਾਨਸਿਕ ਬਣਤਰ ਚ ਇਹ ਔਰਤ ਨੂੰ ਵੱਧ ਦਿੱਤੇ ਹਨ ।
ਚੰਨੋ ਨਾਲ ਵੀ ਇੰਝ ਹੀ ਹੋਇਆ ਸੀ । ਜੋ ਨਰਿੰਦਰ ਨਾਲ ਉਸਦੀ ਪਹਿਲੀ ਰਾਤ ਜੀਤ ਦੀ ਧੱਕੇ ਸ਼ਾਹੀ ਨਾਲ ਲੰਘੀ ,ਸ਼ਾਇਦ ਉਸਨੇ ਇੰਝ ਹੋ ਜਾਣ ਦਾ ਕਦੇ ਨਹੀਂ ਸੀ ਸੋਚਿਆ ।ਪਿਛਲੇ ਸਾਲ ਤੋਂ ਵੱਧ ਸਮੇਂ ਚ ਊਹਨੇ ਕਿੰਨਾ ਹੀ ਸਮਾਂ ਤੜਪ ਕੇ ਕੱਢ ਲਿਆ ਕਿੰਨੀ ਵਾਰ ਹੀ ਜੀਤ ਨੇ ਉਸਨੂੰ ਸ਼ੁਰੂ ਤਾਂ ਕੀਤਾ ਪਰ ਕਦੇ ਅੰਤ ਨਾ ਕਰ ਸਕਿਆ । ਉਸਤੋਂ ਮਗਰੋਂ ਉਸਦਾ ਮਨ ਚ ਬੇਹੱਦ ਗੁੱਸਾ ਆਉਂਦਾ ,ਕਦੇ ਰੋਣ ਦਾ ਵੀ ਮਨ ਕਰ ਆਉਂਦਾ ।ਪਰ ਆਪਣੇ ਸਾਹਮਣੇ ਪ੍ਰੇਸ਼ਾਨ ਜੀਤ ਨੂੰ ਵੇਖ ਉਹ ਗੁੱਸਾ ਤੜਪ ਤੇ ਰੋਣਾ ਲੁਕੋ ਲੈਂਦੀ । ਰੋਣਾ ਹੁੰਦਾ ਕੱਲੀ ਰੋਂਦੀ । ਜਿਉਂ ਜਿਉਂ ਇਹ ਸਮਾਂ ਲੰਘ ਰਿਹਾ ਸੀ ਉਸਦਾ ਸੁਭਾਅ ਵੀ ਚਿੜ ਚਿੜ ਤੇ ਗੁੱਸੇ ਵਾਲਾ ਹੋਣ ਲੱਗਾ ਸੀ ।ਕਦੇ ਕਦੇ ਉਹਨੂੰ ਜੀਤ ਨਾਲ ਬਿਤਾਏ ਸਾਰੇ ਪਲ ਵੀ ਚੇਤੇ ਆਉਂਦੇ । ਕਈ ਰਾਤਾਂ ਉਹਨਾਂ ਐਸੀਆਂ ਵੀ ਕੱਟੀਆਂ ਸੀ ਜਿੱਥੇ ਉਹ ਪੂਰੀ ਰਾਤ ਨਹੀਂ ਸੀ ਸੁੱਤੇ ਖਾਸ ਕਰਕੇ ਜਦੋਂ ਊਹਨੇ ਗੱਡੀ ਲੈ ਕੇ ਜਾਣਾ ਹੁੰਦਾ ਜਾਂ ਗੱਡੀ ਲੈ ਕੇ ਵਾਪਿਸ ਮੁੜਕੇ । ਤੇ ਉਹ ਸਾਰੇ ਵਿਛੋੜੇ ਦੀ ਕਸਰ ਉਸ ਇੱਕ ਰਾਤ ਚ ਹੀ ਮੁਕਾ ਛੱਡਦਾ ਸੀ । ਤੇ ਹੁਣ ਉਹ ਕਈ ਮਹੀਨਿਆਂ ਦੀਆਂ ਰਾਤਾਂ ਚ ਇੱਕ ਵਾਰ ਵੀ ਕਸਰ ਨਾ ਪੂਰੀ ਕਰ ਸਕਿਆ । ਉਸਦੀ ਮੁੜ ਠੀਕ ਹੋਣ ਦੀ ਉਮੀਦ ਧੁੰਦਲੀ ਹੋ ਰਹੀ ਸੀ ਤੇ ਦੇਸੀ ਇਲਾਜ ਕਰਕੇ ਖੁਦ ਦਾ ਹੋਰ ਵੀ ਬੁਰਾ ਹਾਲ ਕਰ ਲਿਆ ਸੀ । ਚੰਨੋ ਵੀ ਰੱਬ ਨੂੰ ਮਿਹਣਾ ਮਾਰਦੀ ਸੀ । ਕਿ “ਲੋਹੜਾ ਕੀਤਾ ਰੱਬਾ,ਲਟ ਲਟ ਬਲਦਾ ਹੁਸਨ ਦਿੱਤਾ ਤੇ ਉਸਨੂੰ ਮਾਨਣ ਵਾਲੇ ਕੋਲੋ ਸਭ ਪਹਿਲ਼ਾਂ ਹੀ ਖੋ ਲਿਆ ।” ਹੁਣ ਉਹਨੂੰ ਇਕੱਲੀ ਨੂੰ ਦਿਨ ਰਾਤ ਉਸ ਚ ਜਲਣਾ ਪੈਂਦਾ ਸੀ ।
ਵਿਆਹ ਮਗਰੋਂ ਐਨੇ ਸਾਲ ਚ ਜੋ ਮਰਦ ਜੀਤ ਨਾਲੋਂ ਉਸ ਦੇ ਕਰੀਬ ਰਿਹਾ ਉਹ ਨਰਿੰਦਰ ਸੀ । ਜੋ ਐਨੇ ਸਾਲ ਉਸਦੇ ਘਰ ਕਿੰਨੀ ਵਾਰ ਆਇਆ । ਉਸਨੇ ਉਹਦੇ ਬੱਚ ਖਿਡਾਏ ਉਸ ਦੇ ਨਾਲ ਕਿੰਨੇ ਕੰਮਾਂ ਚ ਸਾਥ ਦਿੱਤਾ । ਇੱਕ ਦਿਓਰ ਭਰਜਾਈ ਚ ਕਿੰਨਾ ਕੁ ਮਜਾਕ ਹੋ ਸਕਦਾ ਸੀ ਓਨਾ ਹੁੰਦਾ ਵੀ ਸੀ । ਲੁਕਵਾਂ ਵੀ ਤੇ ਇਸ਼ਾਰੇ ਚ ਵੀ । ਕਿੰਨੀ ਵਾਰ ਜਾਣੇ ਅਣਜਾਣੇ ਚ ਇੱਕ ਦੂਸਰੇ ਨੂੰ ਛੋਹਿਆ ਗਿਆ ਸੀ । ਕਦੇ ਕੋਈ ਚੀਜ਼ ਫੜਦੇ ਫੜਾਉਂਦੇ ਜਾਂ ਕੁਝ ਹੋਰ । ਕਿੰਨੀ ਵਾਰ ਹੀ ਇੱਕ ਦੂਸਰੇ ਦੇ ਸਾਹਮਣੇ ਤੋਂ ਪਰਦਾ ਵੀ ਹਟਿਆ ਸੀ ਪਰ ਇਹ ਸਭ ਅਣਜਾਣੇ ਚ ਸੀ । ਪਰ ਉਹਨੂੰ ਨਰਿੰਦਰ ਦੀਆਂ ਅੱਖਾਂ ਚ ਇਸ ਰਿਸ਼ਤੇ ਤੋਂ ਅਗਾਂਹ ਵੀ ਕਿੰਨਾ ਕੁਝ ਨਜ਼ਰ ਆਉਂਦਾ ਸੀ । ਉਸਦੇ ਗੇੜੇ ਜਦੋਂ ਜੀਤ ਘਰ ਨਾ ਹੁੰਦਾ ਵੱਧ ਜਾਂਦੇ ।ਜਿਆਦਾ ਦੇਰ ਤੱਕ ਵੀ ਬੈਠ ਕੇ ਜਾਂਦਾ । ਪਰ ਚੰਨੋ ਦੀਆਂ ਅੱਖਾਂ ਚ ਇੱਕ ਜ਼ਬਤ ਸੀ ਇੱਕ ਆਪਣੇ ਆਪ ਦੇ ਸੰਤੁਸ਼ਟ ਹੋਣ ਤੇ ਇੱਕ ਰੋਕ ਜਿਸਨੇ ਉਸਨੂੰ ਰੋਕ ਰਖਿਆ ਸੀ । #HarjotDiKalam
ਇਸ ਲਈ ਇਹ ਰਿਸ਼ਤਾ ਹਾਸੇ ਮਜਾਕ ਤੋਂ ਅੱਗੇ ਜਿਆਦਾ ਕਦੇ ਨਾ ਗਿਆ ਭਾਵੇਂ ਉਹ ਨਰਿੰਦਰ ਦਾ ਮਨ ਪੜ੍ਹ ਰਹੀ ਸੀ ।ਉਹ ਕਦੇ ਕਦੇ ਮਜਾਕ ਚ ਕਹਿੰਦੀ ਕਿ ਨਰਿੰਦਰ ਵਿਆਹ ਕਰਵਾ ਲੈ ਹੁਣ … ਤਾਂ ਨਰਿੰਦਰ ਦਾ ਜਵਾਬ ਦਿੰਦਾ ਕਿ “ਭਾਬੀ ਆਪਣੇ ਵਰਗੀ ਲੱਭਦੇ ਕੋਈ । ” ਤੈਨੂੰ ਮੈਂ ਐਨੀ ਸੋਹਣੀ ਲਗਦੀ ਹਾਂ ” 
“ਹੋਰ ਕੀ ਮੈਂ ਸੋਚਦਾ ਮੈਂ ਹੀ ਥੋੜਾ ਲੇਟ ਹੋ ਗਿਆ ਜੰਮਣ ਨੂੰ ।”
ਤੇ ਚੰਨੋ ਉਹਦੇ ਵੱਲ ਮੁਸਕਰਾ ਕੇ ਦੇਖਦੀ ਤਾਂ ਉਹਦੀਆਂ ਅੱਖਾਂ ਚ ਛੁਪਿਆ ਕਿੰਨਾ ਹੀ ਕੁਝ ਪੜ੍ਹ ਲੈਂਦੀ ਸੀ ।
ਇਹੋ ਸਿਲਸਿਲਾ ਬਹੁਤ ਸਾਲ ਚਲਿਆ ਸੀ । ਨਰਿੰਦਰ ਦੇ ਆਪਣੇ ਮਨ ਚ ਜੋ ਕੁਝ ਸੀ ਉਸਨੇ ਕਿੰਨੀ ਹੀ ਵਾਰ ਇਸ਼ਾਰੇ ਚ ਚੰਨੋ ਨੂੰ ਦੱਸਿਆ ਵੀ ਸੀ । ਚੰਨੋ ਸਭ ਕੁਝ ਜਾਣਦੀ ਤੇ ਸਮਝਦੀ ਸਭ ਵਿਸਾਰ ਦਿੰਦੀ । ਹਰੀ ਭਰੀ ਧਰਤੀ ਨੂੰ ਗੁਆਂਢੀ ਖੇਤੋਂ ਪਾਣੀ ਦੀ ਕੀ ਲੋੜ ਜੇ ਉਸਦਾ ਆਪਣੇ ਵਾਲਾ ਖੂਹ ਚ ਲੋੜ ਲਈ ਹਰ ਵੇਲੇ ਹਾਜ਼ਿਰ ਹੋਵੇ ।
ਪਰ ਜਦੋਂ ਇਹ ਖੂਹ ਹੀ ਸੁੱਕ ਗਿਆ ਫਿਰ । ਚੰਨੋ ਦੇ ਖਿਆਲ ਚ ਜੋ ਐਸੇ ਵੇਲੇ ਜੋ ਪਹਿਲੇ ਮਰਦ ਦਾ ਖਿਆਲ ਆਇਆ ਸੀ ਉਹ ਨਰਿੰਦਰ ਹੀ ਤਾਂ ਸੀ । ਪਰ ਜਬਤੇ ਪਿਆਰ ਤੇ ਨਜਾਇਜ਼ ਤੇ ਜਾਇਜ ਕਿੰਨੀਆ ਹੀ ਗੱਲਾਂ ਚ ਬੱਝੀ ਹੋਈ ਸੀ । ਏਨੀ ਕੁ ਜਕੜੀ ਹੋਈ ਕਿ ਕਦੇ ਤੋੜਨ ਦਾ ਹੀਆ ਨਹੀਂ ਸੀ ਕਰ ਸਕਦੀ । ਕੱਲ੍ਹ ਨੂੰ ਕਿਸੇ ਨੂੰ ਪਤਾ ਲੱਗਾ ,ਲੋਕ ਕਹਿਣਗੇ ਦੋ ਜੁਆਕ ਹੋ ਗਏ ਫਿਰ ਵੀ ਇਸਦੀ ਭੁੱਖ ਨਾ ਮਿਟੀ । ਉਹ ਰੋ ਪੈਂਦੀ ਤੇ ਚੁਪ ਕਰਦੀ ਜੀਤ ਦੀਆਂ ਕੋਸ਼ਿਸ਼ਾਂ ਚ ਸਾਥ ਦਿੰਦੀ । ਪਰ ਅਸਫਲ ਹੀ ਹੁੰਦੀ । ਫਿਰ ਉਹਨੂੰ ਨਰਿੰਦਰ ਦੀਆਂ ਗੱਲਾਂ ਵੀ ਚੰਗੀਆਂ ਲੱਗਣ ਲੱਗੀਆਂ । ਕਿੰਨਾ ਸਮਾਂ ਉਹਨੂੰ ਸੁਣਦੀ ਰਹਿੰਦੀ ਹਾਸਾ ਮਜਾਕ ਵੀ ਕਰਦੀ ਹੋਰ ਵੀ ਕਿੰਨਾ ਕੁਝ ਜੋ ਦੁਖ ਸੀ ਉਹ ਨਾ ਦੱਸਦੀ ।
ਇਸ ਸਭ ਮਗਰੋਂ ਜੀਤ ਤਾਂ ਜਿਵੇਂ ਕੋਈ ਗੱਲ ਕਰਨੀ ਭੁੱਲ ਗਿਆ ਹੋਵੇ । ਜਿੰਦਗੀ ਚ ਕਦੇ ਹੱਸਿਆ ਨਾ ਹੋਵੇ ਉਹਦੇ ਮੱਥੇ ਤੇ ਮਹਿਜ਼ ਤਿਉੜੀਆਂ ਡਰ ਸ਼ੱਕ ਤੇ ਗੁੱਸਾ ਦਿਸਦਾ । 
ਤੇ ਉਸ ਰਾਤ ਜਦੋਂ ਉਹ ਬੈੱਡ ਤੇ ਬਿਨਾਂ ਕੁਝ ਪਾਏ ਜੀਤ ਦਾ ਇੰਤਜ਼ਾਰ ਕਰ ਰਹੀ ਸੀ ਤਾਂ ਅਚਾਨਕ ਨਰਿੰਦਰ ਦੇ ਸਾਹਮਣੇ ਆਉਣ ਤੇ ਉਸਨੂੰ ਲੱਗਾ ਜਿਵੇਂ ਉਸਦੀ ਚੋਰੀ ਫੜੀ ਗਈ ਹੋਵੇ । ਜਿਵੇਂ ਨਰਿੰਦਰ ਤੇ ਜੀਤ ਦੋਂਵੇਂ ਉਸ ਦੇ ਮਨ ਚ ਮਾਰੇ ਬੰਨ੍ਹ ਨੂੰ ਸਮਝ ਗਏ ਹੋਣ । ਪਰ ਉਸਦੀ ਮਰਜ਼ੀ ਅਜੇ ਵੀ ਨਹੀਂ ਸੀ ਉਹਦੇ ਮਨ ਲਈ ਇਹ ਅਜੇ ਵੀ ਨਜਾਇਜ਼ ਸੀ ਮ ਇਸਤੋਂ ਉਹ ਕਿੰਨਾ ਸਮਾਂ ਤਾਂ ਬੱਚਦੀ ਰਹੀ ਸੀ । ਉਹ ਚਾਹੁੰਦੀ ਤਾਂ ਕਦੋਂ ਦਾ ਇਹ ਕਰ ਸਕਦੀ ਸੀ ਕਿੰਨੀ ਵਾਰ ਨਰਿੰਦਰ ਨੇ ਮੌਕੇ ਬਣਾਏ ਸੀ ਖੁਦ ਲਈ ਪਰ ਹਰ ਵਾਰ ਉਹ ਉਸ ਚੋਂ ਬਾਹਰ ਨਿੱਕਲੀ । ਆਪਣੇ ਆਪ ਲਈ, ਜੀਤ ਲਈ ,ਬੱਚਿਆਂ ਲਈ ਸਮਾਜ ਲਈ ਤੇ ਪਤਾ ਨਹੀਂ ਕਿਸ ਕਿਸ ਚੀਜ਼ ਲਈ ।
ਪਰ ਉਸ ਰਾਤ ਜੀਤ ਨੇ ਇੱਕੋ ਝਟਕੇ ਸਭ ਬਰਾਬਰ ਕਰ ਦਿੱਤਾ । ਸਾਲਾਂ ਦੇ ਬੰਨ੍ਹ ਸਾਲਾਂ ਦੀਆਂ ਰੋਕਾਂ ਇੱਕ ਪਲ ਚ ਟੁੱਟ ਗਈਆਂ । ਉਸਦਾ ਮਨ ਦਾ ਇਨਕਾਰ ਸੀ ਦਿਲ ਵੀ ਨਹੀਂ ਸੀ ਮੰਨਿਆ । ਪਰ ਜੀਤ ਦੀ ਮਰਨ ਦੀ ਧਮਕੀ!! ਤੇ ਉਸਦਾ ਆਪਨੇ ਹੀ ਸਰੀਰ ਚ ਉੱਠਿਆ ਇੱਕ ਤੂਫ਼ਾਨ ! 
ਜਿਸਨੇ ਕਈ ਬੰਨ੍ਹ ਤੋੜ ਸੁੱਟੇ । 
ਤੇ ਉਸਦੀ ਮਰਜ਼ੀ ਦੇ ਉਲਟ ਵੀ ਸਭ ਕੁਝ ਉਸ ਰਾਤ ਹੋ ਹੀ ਗਿਆ । ਤੇ ਉਹ ਨਰਿੰਦਰ ਦੀਆਂ ਬਾਹਾਂ ਚ ਰੋ ਵੀ ਪਈ । ਅੱਧੀ ਰਾਤ ਮਗਰੋਂ ਉੱਠ ਨਰਿੰਦਰ ਚਲਾ ਗਿਆ ਉਹ ਵੀ ਕਿੰਨਾ ਕੁਝ ਸੋਚਦੀ ਸੁੱਤੀ ਰਹੀ । ਅਗਲੀ ਸਵੇਰ ਉਹ ਜੀਤ ਨਾਲ ਅੱਖ ਮਿਲਾਉਣ ਤੋਂ ਵੀ ਸੰਗ ਰਹੀ ਸੀ । ਪਰ ਜੀਤ ਨੇ ਫਿਰ ਵੀ ਉਸਨੂੰ ਹਸਾਉਣ ਦੀ ਇਹ ਜਤਾਉਣ ਦੀ ਕੋਸ਼ਿਸ਼ ਕੀਤੀ ਕਿ ਊਹਨੇ ਜੋ ਉਸਦੇ ਸਾਥ ਟੇ ਕਹਿਣ ਤੇ ਕੀਤਾ ਗ਼ਲਤ ਨਹੀਂ ਕੀਤਾ । ਪਰ ਫਿਰ ਵੀ ਉਸਦੇ ਮਨ ਚ ਇੱਕ ਗਲਤੀ ਦਾ ਭਾਵ ਸੀ । ਪਵਿੱਤਰ ਨਾ ਰਹਿਣ ਦਾ ਭਾਵ ਸੀ । ਮੁੜ ਕਦੇ ਨਾ ਅਜਿਹਾ ਕੁਝ ਕਰਨ ਬਾਰੇ ਪ੍ਰਣ ਵੀ ਲਿਆ ।
ਪਰ ਜੋ ਸਿਲਸਿਲਾ ਸ਼ੁਰੂ ਹੋਇਆ ਉਹ ਕਦੋਂ ਖਤਮ ਹੋ ਸਕਦਾ ਸੀ । ਇਸ ਗੱਲ ਨੂੰ ਬਹੁਤ ਦਿਨ ਗੁਜ਼ਰ ਗਏ । ਜੀਤ ਡਿਊਟੀ ਤੇ ਜਾਂਦਾ ਤਾਂ ਸ਼ਾਮੀ ਆਉਂਦਾ । ਨਰਿੰਦਰ ਦਾ ਆਉਣਾ ਜਾਣਾ ਉਵੇਂ ਸੀ । ਪਰ ਉਸਦੀਆਂ ਗੱਲਾਂ ਤੇ ਕੰਮਾਂ ਚ ਵਧੇਰੇ ਫਰਕ ਸੀ । ਹੁਣ ਉਸਦਾ ਗੱਲ ਦਾ ਅੰਦਾਜ਼ ਹੋਰ ਵੀ ਅਪਣੱਤ ਭਰਿਆ ਹੁੰਦਾ ਬੱਚਿਆਂ ਨਾਲ ਪਹਿਲ਼ਾਂ ਤੋਂ ਵੀ ਵੱਧ ਪਿਆਰ ਜਤਾਉਂਦਾ । ਉਹਨਾਂ ਦੀ ਕੇਅਰ ਪਹਿਲ਼ਾਂ ਤੋਂ ਵੀ ਵੱਧ ਕਰਦਾ । ਉਹ ਸਮਾਂ ਓਦੋਂ ਵੀ ਚੁਣਦਾ ਜਦੋਂ ਘਰ ਕੋਈ ਨਾ ਹੁੰਦਾ । ਪਰ ਦੂਰ ਬੈਠ ਤੇ ਗੱਲਾਂ ਕਰਕੇ ਹੀ ਮੁੜ ਜਾਂਦਾ ।
ਇੱਕ ਦਿਨ ਆਇਆ ਤੇ ਘਰ ਅਜੇ ਕੋਈ ਵੀ ਨਹੀਂ ਸੀ । ਚੰਨੋ ਸ਼ਾਇਦ ਦੁਪਹਿਰ ਦੇ ਕੰਮ ਮੁਕਾ ਕੇ ਕੁਝ ਦੇਰ ਲਈ ਸੌਂ ਕੇ ਉੱਠੀ ਸੀ । ਉਨੀਂਦਰੀ ਜਹੀ ਹੀ ਆਪਣੇ ਕਮਰੇ ਚ ਬੈਠੀ ਟੀਵੀ ਦੇਖ ਰਹੀ ਸੀ । ਉਦੋਂ ਹੀ ਨਰਿੰਦਰ ਕੁਰਸੀ ਤੇ ਆ ਕੇ ਬੈਠ ਗਿਆ । ਉਹੀ ਰਾਤ ਵਾਲਾ ਕਮਰਾ ਸੀ । ਗੱਲਾਂ ਕਰਦੇ ਕਰਦੇ ਗੱਲ ਉਸ ਰਾਤ ਤੇ ਆ ਗਈ ਸੀ । ਜਿਸਨੂੰ ਚਾਹ ਕੇ ਵੀ ਦੋਂਵੇਂ ਮੁੜ ਨਹੀਂ ਕਰ ਸਕੇ ਸੀ । ਪਰ ਅੱਜ ਗੱਲ ਖੁੱਲ੍ਹਦੇ ਖੁੱਲ੍ਹਦੇ ਕਿੰਨੀ ਦੂਰ ਤੱਕ ਪਹੁੰਚ ਗਈ । ਚੰਨੋ ਦੇ ਮਨ ਚ ਜੋ ਸੀ ਉਸਨੇ ਸਭ ਲੀਰਾਂ ਵਾਂਗ ਉਧੇੜ ਦਿੱਤਾ । ਦੱਸਦਿਆਂ ਦੱਸਦਿਆਂ ਉਸਦੀਆਂ ਅੱਖਾਂ ਵੀ ਭਰ ਆਇਆਂ ਤੇ ਆਪਣੇ ਆਪ ਨੂੰ ਗਲਤ ਵੀ ਮਹਿਸੂਸ ਹੋਇਆ । ਨਰਿੰਦਰ ਨੇ ਵੀ ਦੱਸਿਆ ਕਿ ਕਿੰਝ ਇਹ ਉਸਦੇ ਕਈ ਸੁਪਨਿਆਂ ਚੋਂ ਪੂਰਾ ਹੋਇਆ ਸੁਪਨਾ ਸੀ । ਤੇ ਉਸਨੂੰ ਚੰਨੋ ਦੇ ਬੱਚੇ ਆਪਣੇ ਲਗਦੇ ਸੀ । ਕਾਸ਼ ਚੰਨੋ ਤੇ ਉਸਦਾ ਵਿਆਹ ਹੋ ਸਕਦਾ !! 
ਉਸਨੇ ਕਿਹਾ ਤਾਂ ਚੰਨੋ ਕੁਝ ਨਾ ਆਖ ਸਕੀ । ਚੁੱਪ ਕਰ ਗਈ । ਪਰ ਜਦੋਂ ਨਰਿੰਦਰ ਨੇ ਚੰਨੋ ਤੋਂ ਪੁੱਛਿਆ ਕੀ ਕੀ ਉਸਨੇ ਉਸ ਰਾਤ ਉਸ ਕੋਲ ਸੰਤੁਸ਼ਟ ਮਹਿਸੂਸ ਕੀਤਾ ? 
ਚੰਨੋ ਦਾ ਮੂੰਹ ਇੱਕ ਦਮ ਲਾਲ ਤੇ ਸ਼ਰਮ ਨਾਲ ਭਰ ਗਿਆ ਚਿਹਰਾ ਝੁਕ ਗਿਆ ਤੇ ਉਹ ਸਿਰਫ “ਪਤਾ ਨਹੀਂ” ਤੋਂ ਬਿਨਾਂ ਕੁਝ ਵੀ ਨਾ ਆਖ ਸਕੀ । ਨਰਿੰਦਰ ਨੇ ਉਸਨੂੰ ਦੁਬਾਰਾ ਫੇਰ ਪੁੱਛਿਆ ਤੇ ਪੁੱਛਦਾ ਰਿਹਾ ਜਦੋਂ ਤੱਕ ਚੰਨੋ ਨੇ ਹਾਂ ਵਿੱਚ ਸਿਰ ਨਾ ਹਿਲਾ ਦਿੱਤਾ । ਉਸਦਾ ਸਿਰ ਹਿੱਲਣ ਤੱਕ ਨਰਿੰਦਰ ਉੱਠਕੇ ਉਸਦੇ ਕੋਲ ਬੈੱਡ ਤੇ ਆ ਗਿਆ ਸੀ । ਉਸਦੇ ਹੱਥਾਂ ਨੂੰ ਆਪਣੇ ਹੱਥਾਂ ਚ ਗੁੱਟ ਉਂਗਲੀਆਂ ਚ ਉਂਗਲੀਆਂ ਪਾ ਨਰਿੰਦਰ ਨੇ ਚੰਨੋ ਦੇ ਹੱਥ ਨੂੰ ਚੁੰਮਿਆ ਤਾਂ ਜਿਵੇਂ ਚੰਨੋ ਦੇ ਮੂੰਹੋਂ ਰੋਕਣ ਲਈ ਕੁਝ ਨਿਕਲਣ ਤੋਂ ਪਹਿਲ਼ਾਂ ਹੀ ਕੁਝ ਬੰਦ ਹੋ ਗਿਆ ਸੀ । ਬੈੱਡ ਤੇ ਉਸਨੂੰ ਉਂਝ ਹੀ ਗੇਰਕੇ ਨਰਿੰਦਰ ਨੂੰ ਉਸਨੂੰ ਪੂਰਾ ਢੱਕ ਲਿਆ । ਚੰਨੋ ਦੀਆਂ ਅੱਖਾਂ ਬੰਦ ਸੀ ਪਤਾ ਨਹੀਂ ਉਨੀਂਦਰੇ ਕਰਕੇ ਜਾਂ ਜੋ ਇਹ ਅਚਾਨਕ ਹੋ ਰਿਹਾ ਸੀ ਉਸ ਕਰਕੇ । ਉਸਨੂੰ ਟੀਵੀ ਦੀ ਆਵਾਜ਼ ਨਾਲੋਂ ਨਰਿੰਦਰ ਦੇ ਚੁੰਮਣ ਦੀ ਆਵਾਜ਼ ਸੁਣ ਰਹੀ ਸੀ । ਜਿਹਨਾਂ ਨੇ ਉਸਦੀ ਦੇਹ ਚ ਇੱਕ ਲਹਿਰ ਦੌੜਾ ਦਿੱਤੀ ਸੀ । ਉਸਦਾ ਕੋਈ ਵਿਰੋਧ ਬੇ ਮਾਅਨੀ ਸੀ । ਮਨ ਦੇ ਬੰਨ੍ਹ ਤਾਂ ਉਸ ਰਾਤ ਹੀ ਟੁੱਟ ਗਏ ਸੀ ।ਸਰੀਰ ਦੇ ਕਿਸੇ ਵੀ ਇਸ਼ਾਰੇ ਨੂੰ ਰੋਕਣ ਦੀ ਉਸਨੇ ਅੱਜ ਕੋਈ ਕੋਸ਼ਿਸ ਨਹੀਂ ਸੀ ਕੀਤੀ । ਨਰਿੰਦਰ ਜਿਵੇਂ ਉਸਦੇ ਸਭ ਇਸ਼ਾਰੇ ਸਮਝ ਰਿਹਾ ਸੀ । ਇਸ ਲਈ ਊਹਨੇ ਕੋਈ ਦੇਰ ਨਾ ਕੀਤੀ । ਉਸਨੂੰ ਇਸਦਾ ਪਤਾ ਸੀ ਕਿ ਉਹਨਾਂ ਕੋਲ ਕਿੰਨਾ ਕੁ ਸਮਾਂ ਹੈ ਤੇ ਇਸ ਸਮੇਂ ਦਾ ਪੂਰਾ ਲਾਹਾ ਖੱਟ ਰਿਹਾ ਸੀ ਇਸ ਲਈ ਉਸਨੂੰ ਕੋਈ ਕਾਹਲੀ ਨਹੀਂ ਸੀ । ਉਸਨੇ ਚੰਨੋ ਦੀ ਦੇਹ ਦੀ ਉਸ ਭਾਸ਼ਾ ਨੂੰ ਪੜਿਆ ਜੋ ਉਹ ਉਸ ਦਿਨ ਵੀ ਨਹੀਂ ਸੀ ਪੜ੍ਹ ਸਕਿਆ । ਜੋ ਅੱਜ ਖੁਦ ਉਸਦੀਆਂ ਬਾਹਾਂ ਚ ਕਸਕਸਾ ਰਹੀ ਸੀ । ਜ਼ਿਸਨੂੰ ਆਪਣੇ ਆਪ ਨੂੰ ਬੇਪਰਦਾ ਕਰਨ ਤੇ ਉਸਨੂੰ ਬੇਪਰਦਾ ਦੇਖਣ ਦੀ ਕਾਹਲੀ ਕਿਤੇ ਵੱਧ ਸੀ । ਨਰਿੰਦਰ ਲਈ ਇਹ ਮੌਕਾ ਪਤਾ ਨਹੀਂ ਕਿੰਨੀਆਂ ਦੁਆਵਾਂ ਮਗਰੋਂ ਸੀ । ਇਸ ਲਈ ਉਸਨੇ ਵੀ ਮਦਹੋਸ਼ ਹੋਕੇ ਵੀ ਹੋਸ਼ ਚ ਰਹਿਕੇ ਉਸਨੂੰ ਪਿਆਰ ਕੀਤਾ । ਉਸਦੇ ਹਰ ਉਸ ਹਿੱਸੇ ਨੂੰ ਛੋਹਿਆ ਜਿਸਨੂੰ ਲੁਕੇ ਵੇਖ ਉਹ ਤੜਪ ਜਾਂਦਾ ਸੀ ਤੇ ਕਿੰਨੀ ਵਾਰ ਸਿਰਫ ਖਿਆਲਾਂ ਚ ਹੀ ਛੋਹਿਆ ਸੀ । ਉਸਦੇ ਹੱਥਾਂ ਨੇ ਹਰ ਹਿੱਸੇ ਨੂੰ ਟਟੋਲ ਕੇ ਜੋ ਕੁਝ ਹਾਸਿਲ ਕਰ ਸਕਦੇ ਸੀ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ । ਹਰ ਨਵੇਂ ਹਿੱਸੇ ਨੂੰ ਛੋਹ ਕੇ ਚੁੰਮ ਕੇ ਉਹ ਚੰਨੋ ਦੇ ਸਰੀਰ ਚ ਕਰੰਟ ਛੇੜ ਦਿੰਦਾ ਤੇ ਖੁਦ ਵੀ ਤੜਪ ਉੱਠਦਾ । ਤੜਪ ਜਿਸਦਾ ਕਿ ਇਲਾਜ ਦੋਂਵੇਂ ਸਮਝਦੇ ਸੀ ਦੋਂਵੇਂ ਜਾਣਦੇ ਸੀ । ਭਾਵੇਂ ਪਹਿਲ਼ਾਂ ਵੀ ਉਹ ਇਸ ਅਹਿਸਾਸ ਨੂੰ ਜੀਅ ਚੁੱਕੇ ਸੀ ਪਰ ਉਹ ਡਰ ਤੇ ਮਾਹੌਲ ਤੇ ਮੂਡ ਹੀ ਵੱਖਰਾ ਸੀ ਤੇ ਅੱਜ ਦਾ ਅਲਗ । ਐਨਾ ਆਨੰਦ ਕਿ ਸਰੀਰ ਪਸੀਨੇ ਨਾਲ ਭਿੱਜ ਗਏ ਸਨ ਜਿਵੇਂ ਹੁਣੀ ਨਹਾ ਕੇ ਆਏ ਹੋਣ । ਤੇ ਉਸ ਤੜਪ ਦੇ ਖ਼ਤਮ ਹੋਣ ਤੋਂ ਪਹਿਲਾਂ ਕਮਰੇ ਚ ਆਏ ਉਸ ਤੂਫ਼ਾਨ ਨੂੰ ਸਿਰਫ ਉਹੀ ਜਾਣਦੇ ਸੀ । ਜਿਸਨੇ ਉਹਨਾਂ ਨੂੰ ਸਮਾਂ, ਚਲਦਾ ਟੀਵੀ , ਰਿਸ਼ਤੇ ਤੇ ਪਤਾ ਨਹੀਂ ਕੀ ਕੁਝ ਭੁਲਾ ਦਿੱਤਾ ਸੀ । ਯਾਦ ਸੀ ਤਾਂ ਮਹਿਜ਼ ਦੋ ਜਿਸਮਾਂ ਦਾ ਟਕਰਾਉਣਾ । ਸੁਣਦਾ ਸੀ ਸਿਰਫ ਇੱਕ ਦੂਸਰੇ ਦੀਆਂ ਸ਼ਿਤਕਾਰਾਂ ਤੇ ਅਹਿਸਾਸ ਸੀ ਤਾਂ ਸਿਰਫ ਤ੍ਰਿਪਤੀ ਦੇ ।
ਉਸ ਮਗਰੋਂ ਤਾਂ ਇਹ ਜਿਵੇਂ ਆਮ ਹੋ ਗਿਆ ਸੀ । ਹੁਣ ਉਹਨਾਂ ਨੂੰ ਜੀਤ ਦੀ ਵੀ ਪਰਵਾਹ ਨਹੀਂ ਸੀ ਹੁੰਦੀ । ਰਾਤ ਵੇਲੇ ਵੀ ਉਹ ਬੱਚਿਆਂ ਤੇ ਜੀਤ ਨਾਲ ਸੌਣ ਦੀ ਬਜਾਏ ਉੱਠਕੇ ਨਰਿੰਦਰ ਦੇ ਨਾਲ ਹੋਰ ਕਮਰੇ ਚ ਸੌਂ ਜਾਂਦੀ । ਜੀਤ ਤਾਂ ਚੁੱਪ ਸੀ ਉਸਦੇ ਮਨ ਚ ਚੀਸ ਤਾਂ ਪੈਂਦੀ ਪਰ ਫਿਰ ਵੀ ਇਸ ਗੱਲੋਂ ਖ਼ੁਸ਼ ਸੀ ਕਿ ਘੱਟੋ ਘੱਟ ਉਸਨੂੰ ਸਭ ਪਤਾ ਹੈ ਨਹੀਂ ਤਾਂ ਕਿੰਨੀਆਂ ਪਿੰਡ ਦੀਆਂ ਜਨਾਨੀਆਂ ਸੀ ਜਿਹਨਾਂ ਆਪਣੇ ਘਰਵਾਲੇ ਨੂੰ ਧੋਖੇ ਚ ਰੱਖ ਕੇ ਇੱਕ ਨਹੀਂ ਕਿੰਨੇ ਹੀ ਮਰਦਾਂ ਨੂੰ ਮਗਰ ਲਾ ਰੱਖਾ ਸੀ ਨਾ ਘਰ ਦੀ ਪਰਵਾਹ ਨਾ ਬੱਚਿਆਂ ਦੀ ।ਏਥੇ ਚੰਨੋ ਨੂੰ ਜਿੰਨੀ ਫਿਕਰ ਸੀ ਬੱਚਿਆਂ ਦੀ ਓਨੀ ਹੀ ਨਰਿੰਦਰ ਨੂੰ ਵੀ ਸੀ ।
ਬੱਚੇ ਵੀ ਸਭ ਦੇਖਦੇ ਸੀ ਇੰਝ ਚੰਨੋ ਤੇ ਨਰਿੰਦਰ ਦਾ ਅਚਾਨਕ ਅਲਗ ਕਮਰੇ ਚ ਬੰਦ ਹੋ ਜਾਣਾ । ਉਹਨਾਂ ਨੂੰ ਚੰਗਾ ਤਾਂ ਨਹੀਂ ਸੀ ਲਗਦਾ ਪਰ ਨਰਿੰਦਰ ਉਹਨਾਂ ਨੂੰ ਜਿੰਨਾ ਪਿਆਰ ਕਰਦਾ ਸੀ ਉਹ ਉਸ ਸਾਹਮਣੇ ਉਹ ਪਲ ਭੁੱਲ ਜਾਂਦੇ । ਚਾਚਾ ਜੀ ਚਾਚਾ ਜੀ ਕਰਦੇ ਉਹਨਾਂ ਦਾ ਮੂੰਹ ਸੁੱਕ ਜਾਂਦਾ ।ਕਈ ਵਾਰ ਉਸ ਨਾਲ ਹੀ ਉਹਦੇ ਘਰ ਸੌਂ ਜਾਂਦੇ ।
ਨਰਿੰਦਰ ਦੇ ਘਰਦਿਆਂ ਨੂੰ ਉਸਦਾ ਜੀਤ ਦੇ ਘਰ ਜਾਣਾ ਪਹਿਲ਼ਾਂ ਹੀ ਪਸੰਦ ਨਹੀਂ ਸੀ । ਪਰ ਹੁਣ ਅੱਧੀ ਰਾਤ ਉਸਦੇ ਘਰੋਂ ਆਉਣਾ । ਬੱਚਿਆਂ ਨਾਲ ਉਸਦੇ ਨਾਲ ਸੌਣਾ ਤੇ ਦਿਨ ਚ ਵੀ ਉਸਦੇ ਘਰ ਹੀ ਸੌਂ ਜਾਣਾ ਉਸਨੂੰ ਇੰਝ ਲਗਦਾ ਸੀ ਜਿਵੇਂ ਚੰਨੋ ਨੇ ਜਾਦੂ ਕਰ ਦਿੱਤਾ ਹੋਵੇ ।
ਜਾਦੂ ਤਾਂ ਦੋਵੇਂ ਨੇ ਹੀ ਇੱਕ ਦੂਜੇ ਤੇ ਕਰ ਦਿੱਤਾ ਸੀ । ਜਿਸਮ ਜੁੜੇ ਹੌਲੀ ਹੌਲੀ ਮਨ ਵੀ ਜੁੜਦੇ ਗਏ । ਜੋ ਸਮਝ ਨਰਿੰਦਰ ਨੇ ਚੰਨੋ ਦੇ ਜਿਸਮ ਚ ਵਿਖਾਈ ਉਹੀ ਉਹਦੇ ਮਨ ਚ ਵੀ ਦਿਖਾਈ। ਜੀਤ ਤੋਂ ਜਿਸਮਾਂ ਦੀ ਦੂਰੀ ਤੇ ਫਿਰ ਮਨ ਦੀ ਦੂਰੀ ਵਧਦੀ ਗਈ । ਹੁਣ ਜੀਤ ਘਰ ਚ ਰੱਖੇ ਕੁਝ ਫਾਲਤੂ ਸਮਾਨ ਤੋਂ ਵੱਧ ਕੁਝ ਨਹੀਂ ਸੀ ਲਗਦਾ । ਉਸਦੀ ਕਿਸੇ ਵੀ ਗੱਲ ਚ ਕੋਈ ਹਾਂ ਨਾ ਤਾਂ ਪਹਿਲ਼ਾਂ ਹੀ ਮਿਟ ਗਈ ਸੀ । ਸਾਲ ਕੁ ਚ ਹੀ ਹਰ ਹਾਂ ਨਾ ਨਰਿੰਦਰ ਦੀ ਹੋ ਗਈ । ਨਰਿੰਦਰ ਦੀ ਹਰ ਨਿੱਕੀ ਗੱਲ ਦਾ ਖਿਆਲ ਚੰਨੋ ਨੂੰ ਸੀ ਤੇ ਓਵੇਂ ਹੀ ਨਰਿੰਦਰ ਨੂੰ ਚੰਨੋ ਦਾ । 
ਨਰਿੰਦਰ ਦੇ ਘਰਦਿਆਂ ਨੂੰ ਇਸੇ ਗੱਲ ਤੋਂ ਡਰ ਸੀ ਖਦਸ਼ੇ ਸੀ । ਇਸ ਔਰਤ ਨੇ ਵੱਸ ਚ ਕਰ ਲਿਆ ਇਹਦੀਆਂ ਅੱਖਾਂ ਹੀ ਬਿੱਲੀਆਂ ਨੇ । ਤੇ ਉਹਦੀ ਮਾਂ ਨੂੰ ਲਗਦਾ ਸੀ ਬਿੱਲੀਆਂ ਅੱਖਾਂ ਵਾਲੀਆਂ ਕੁੜੀਆਂ ਮਰਦਾਂ ਨੂੰ ਬਿਨਾਂ ਕਿਸੇ ਜਾਦੂ ਤੋਂ ਵੱਸ ਚ ਕਰ ਲੈਂਦੀਆਂ ਹਨ । 
ਉਸਦੀ ਮਾਂ ਕਿੰਨੀਂ ਵਾਰ ਉਸਨੂੰ ਸਮਝਾ ਥੱਕੀ ਕਿੰਨੀਂ ਵਾਰ ਲੜ ਹਟੀ ਪਰ ਉਹ ਕਦੇ ਵੀ ਜੀਤ ਘਰ ਜਾਣੋ ਨਾ ਹਟਿਆ । ਕਿੰਨੀਆਂ ਸੁਖਣਾ ਸੁਖੀਆ । ਕਿੰਨੇ ਧਾਗੇ ਤਵੀਤ ਕਰਵਾਏ । ਕਿੰਨੀਆਂ ਸਾਧਾਂ ਦੀਆਂ ਦਿੱਤੀਆਂ ਪੁੜੀਆਂ ਦੁੱਧ ਚ ਘੋਲ ਕੇ ਨਰਿੰਦਰ ਨੂੰ ਪਿਲਾ ਦਿੱਤੀਆਂ ਪਰ ਕੋਈ ਅਸਰ ਨਹੀਂ ।
ਰਿਸ਼ਤੇਦਾਰਾਂ ਨਾਲ ਸਲਾਹ ਕੀਤੀ । ਅਖੀਰ ਫੈਸਲਾ ਇਹ ਹੋਇਆ ਕਿ ਇਹਦਾ ਵਿਆਹ ਕਰਦੋ । ਜਦੋਂ ਘਰਵਾਲੀ ਆ ਗਈ ਆਪੇ ਟਿਕ ਜਾਊ । ਵਿਆਹ ਤੋਂ ਪਹਿਲ਼ਾਂ ਕੁਆਰੇ ਮੁੰਡਿਆ ਨੂੰ ਇੰਝ ਆਦਤ ਹੁੰਦੀ । ਤੀਂਵੀ ਨੂੰ ਸੁੰਘ ਕੇ ਹੀ ਮਗਰ ਲੱਗ ਜਾਂਦੇ ਹਨ । ਜਦੋਂ ਇਹਦੇ ਕੋਲ ਇਹਦੀ ਆਪਣੀ ਹੋਊ ਆਪੇ ਹਟ ਜਾਊ ।
ਉਸ ਲਈ ਰਿਸ਼ਤੇ ਲੱਭੇ । ਕੁੜੀਆਂ ਦੇਖੀਆਂ ਨਰਿੰਦਰ ਨਾ ਕਰ ਦਿੰਦਾ । ਘਰ ਚ ਕਲੇਸ਼ ਹੋਣ ਲੱਗਾ । ਉਹਨੂੰ ਜੀਤ ਦੇ ਘਰ ਨਾ ਜਾਣ ਤੋਂ ਘਰਦੇ ਰੋਕਦੇ ਉਹ ਹਟਦਾ ਨਾ । ਫਿਰ ਮਾਂ ਕਦੇ ਕਦੇ ਗਲੀ ਚ ਖੜਕੇ ਜੀਤ ਤੇ ਚੰਨੋ ਨੂੰ ਗਾਲਾਂ ਕੱਢਦੀ ।
ਤੰਗ ਆਕੇ ਇੱਕ ਦਿਨ ਨਰਿੰਦਰ ਨੇ ਐਲਾਨ ਕਰ ਦਿੱਤਾ ਕਿ ਉਹ ਚੰਨੋ ਨੂੰ ਆਪਣੇ ਘਰ ਵਸਾਏਗਾ । ਪਰਿਵਾਰ ਸਾਹਮਣੇ ਸੱਚ ਪਹਿਲੀ ਵਾਰ ਨੰਗਾ ਹੋਕੇ ਸਾਹਮਣੇ ਆ ਗਿਆ ਸੀ ।
ਉਸਨੇ ਚੰਨੋ ਨੂੰ ਆਖਿਆ ਤਾਂ ਚੰਨੋ ਦੇ ਜਿਵੇਂ ਹੋਸ਼ ਉੱਡ ਗਏ ਸੀ । ਇੰਝ ਉਸਦੇ ਘਰ ਵੱਸਣ ਦਾ ਖਿਆਲ ਉਸ ਲਈ ਇੱਕ ਅਲਗ ਹੀ ਸੀ ਭਾਵੇਂ ਉਸਨੂੰ ਲਗਦਾ ਕਿ ਉਹਦੇ ਮਨ ਚ ਉਸ ਨਾਲ ਬਿਤਾਏ ਪਲਾਂ ਨੂੰ ਲੈ ਕੇ ਪੈਦਾ ਹੋਏ ਖਿਆਲਾਂ ਨੂੰ ਧਰਵਾਸ ਮਿਲ ਜਾਏਗੀ । ਪਰ ਫਿਰ ਜੀਤ ਦਾ ਕੀ ਲੋਕਾਂ ਦਾ ਕੀ ਤੇ ਬੱਚਿਆਂ ਦਾ ਕੀ ?
-ਤੇਰੇ ਬੱਚੇ ਮੇਰੇ ਬੱਚੇ ,ਮੈਂ ਤੈਨੂੰ ਆਪਣੇ ਘਰ ਲਿਜਾ ਕੇ ਆਪਣੀ ਬਣਾ ਕੇ ਰੱਖਣਾ ਚਾਹੁੰਦਾ । ਤੇਰੇ ਵੱਲ ਉਂਗਲ ਚੁੱਕਣ ਵਾਲੇ ਨੂੰ ਵੱਢ ਦਿਆਂਗਾ ।
-ਤੇ ਜੀਤ ਉਹ ਮੈਨੂੰ ਕਿੰਨਾ ਪਿਆਰ ਕਰਦਾ ।
-ਪਿਆਰ ਕਰਦਾ ? ਕਦੋਂ ਆਖਿਰ ਵਾਰ ਊਹਨੇ ਤੇਰਾ ਹਾਲ ਪੁੱਛਿਆ ? ਦੇਖ ਚੰਨੋ ਜੇ ਮੇਰਾ ਵਿਆਹ ਕਿਤੇ ਹੋਰ ਹੋ ਗਿਆ ਤਾਂ ਊਹਨੇ ਕਿਸੇ ਹੋਰ ਮਰਦ ਅੱਗੇ ਤੈਨੂੰ ਸੁੱਟ ਦੇਣਾ । ਤੇ ਫਿਰ ਹੋਰ ਕੀ ਉਮਰ ਭਰ ਤੂੰ ਮਰਦ ਬਦਲਦੀ ਰਹੇਗੀ ? 
-ਨਹੀਂ ਮੈਨੂੰ ਕੋਈ ਮਰਦ ਨਹੀਂ ਚਾਹੀਦਾ । ਮੈਨੂੰ ਸਿਰਫ ਇੱਕ ਚਾਹੀਦਾ ਤੇ ਜਿਸ ਨਾਲ ਮੈਂ ਰਹਿ ਸਕਾਂ ।
-ਫਿਰ ਤੂੰ ਫੈਸਲਾ ਕਰਨਾ ਕਿ ਕਿਸ ਨਾਲ ਰਹਿਣਾ ।
ਚੰਨੋ ਨੇ ਫੈਸਲਾ ਕੀਤਾ । ਉਸਨੇ ਨਰਿੰਦਰ ਨੂੰ ਚੁਣਿਆ । ਜੀਤ ਦੇ ਕਈ ਸਾਲਾਂ ਦੇ ਪਿਆਰ ਅੱਗੇ ਨਰਿੰਦਰ ਦਾ ਕੁਝ ਵਰ੍ਹੇ ਦਾ ਪਿਆਰ ਉਸਤੇ ਭਾਰੂ ਹੋ ਗਿਆ । ਨਾਲ਼ੇ ਜੀਤ ਦਾ ਕਿ ਭਰੋਸਾ ਕੱਲ੍ਹ ਨੂੰ ਕੋਈ ਹੋਰ ਮਰਦ ਲੈ ਆਏ । ਉਸਨੂੰ ਬੁਲਾਉਣਾ ਉਹ ਕਦੋਂ ਦਾ ਬੰਦ ਕਰ ਚੁਕਾ ਸੀ । ਬੜੀ ਆਮ ਗੱਲ ਹੁੰਦੀ ਸੀ ਦੋਵਾਂ ਚ । ਉਹ ਸਿਰਫ ਕੰਮ ਚ ਬਾਹਰ ਰਹਿੰਦਾ ਸੀ । ਬੱਚਿਆਂ ਦੀ ਦੇਖਭਾਲ ਨਰਿੰਦਰ ਹਵਾਲੇ ਚ ਸੱਚ ਇਹ ਸੀ ਕਿ ਜੀਤ ਸਿਰਫ ਨਾਮ ਦਾ ਘਰਵਾਲਾ ਸੀ ਉਸਦੀ ਪੂਰੀ ਥਾਂ ਨਰਿੰਦਰ ਨੇ ਲੈ ਲਈ ਸੀ ।
ਇਸਦਾ ਫੈਸਲਾ ਹੁੰਦੇ ਹੀ ਇੱਕ ਭੂਚਾਲ ਆ ਗਿਆ । ਨਰਿੰਦਰ ਤੇ ਜੀਤ ਚ ਲੜਾਈ ਹੋਈ । ਜੋ ਮਗਰੌਂ ਜੀਤ ਦੇ ਲਾਣੇ ਤੇ ਨਰਿੰਦਰ ਕੇ ਲਾਣੇ ਚ ਬਦਲ ਗਈ । ਪਰ ਜੀਤ ਤੇ ਚੰਨੋ ਆਪਣੇ ਫੈਸਲੇ ਤੇ ਅਡਿੱਗ ਸੀ । ਗੱਲ ਮੂੰਹ ਤੋਂ ਨਿਕਲਦੀ ਗਾਲ੍ਹਾਂ ਤੋਂ ਇੱਟਾ ਰੋਡ਼ ਚੱਲਣ ਤੱਕ ਪੁੱਜੀ । ਅਗਲੀਆਂ ਪਿਛਲੀਆਂ ਮਾਵਾਂ ਭੈਣਾਂ ਦੇ ਮੇਹਣੇ । ਤੇ ਅਖੀਰ ਪੰਚਾਇਤ ਬੈਠੀ । 
ਬੋਹੜ ਦੀ ਛਾਂ ਚ ਸਾਰਾ ਪਿੰਡ ਕੱਠਾ ਹੋਈ ਬੈਠਾ ਸੀ । ਤੇ ਨਰਿੰਦਰ ਨੇ ਐਲਾਨ ਕੀਤਾ ਕਿ ਉਹ ਪੰਚਾਇਤ ਤੋਂ ਫੈਸਲਾ ਚਾਹੁੰਦਾ ਕਿ ਚੰਨੋ ਜੋ ਕਿ ਉਸਦੇ ਘਰ ਰਾਜੀ ਹੈ ਉਸ ਨਾਲ ਵਸਾਈ ਜਾਏ । ਆਪਣੇ ਤੇ ਚੰਨੋ ਦੇ ਰਿਸ਼ਤੇ ਚ ਜੀਤ ਦੀ ਸਹਿਮਤੀ ਨੂੰ ਸਾਬਿਤ ਕਰਦੀ ਟੇਪ ਰਿਕਾਰਡਰ ਵਜਾ ਦਿੱਤੀ । ਉਸਨੇ ਕਿਹਾ ਕਿ ਉਹਦੇ ਘਰਦੇ ਉਹਨੂੰ ਨਾਲ ਰੱਖਦੇ ਨਹੀਂ ਤਾਂ ਅੱਲਗ ਕਰ ਦੇਣ ਭਾਵੇਂ ਕੋਈ ਵਰਤੇ ਨਾ ਵਰਤੇ । ਭਰੀ ਪੰਚਾਇਤ ਚ ਚੰਨੋ ਨੂੰ ਉਸਦੀ ਰਾਏ ਪੁੱਛਣ ਲਈ ਬੁਲਾਇਆ ਗਿਆ । ਲੋਕ ਸਿਰਫ ਇਹ ਦੇਖਣ ਤੇ ਸੁਣਨ ਲਈ ਕਾਹਲੇ ਸੀ ਕਿ ਆਖਿਰ ਚੰਨੋ ਕੀ ਜਵਾਬ ਦਿੰਦੀ ਹੈ ਕਿ ਜੋ ਉਹ ਸੁਣ ਰਹੇ ਸੱਚੀ ਸੱਚ ਹੈ ?
ਚਲਦਾ 
(ਤੁਹਾਡੀ ਰਾਏ ਦੇ ਇੰਤਜ਼ਾਰ ਵਿੱਚ )

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s