ਖ਼ੁਦਕੁਸ਼ੀ ਕਦੇ ਇੱਕ ਦਿਨ ਜਾਂ ਇੱਕ ਪਲ ਚ ਨਹੀਂ ਹੁੰਦੀ , ਖ਼ੁਦਕੁਸ਼ੀ ਤੋਂ ਪਹਿਲਾਂ ਕਿੰਨਾ ਹੀ ਸਮਾਂ ਆਪਣੇ ਅੰਦਰ ਹੀ ਢੇਰ ਸਾਰੀਆਂ ਖਵਾਹਿਸ਼ਾਂ ਨੂੰ ਦੱਬ ਲਿਆ ਜਾਂਦਾ ਹੈ। ਦੰਦਾਂ ਹੇਠ ਜੀਭ ਦੇਕੇ ਤੇ ਬੁੱਲਾਂ ਨੂੰ ਘੁੱਟ ਕੇ ਬੰਦ ਕਰ ਲਿਆ ਜਾਂਦਾ ਹਾਂ। ਕਿਸੇ ਦੇ ਮਰਨ ਤੋਂ ਪਹਿਲਾਂ ਕਿੰਨੇ ਹੀ ਚਾਅ ਉਸਦੇ ਅੰਦਰ ਮਰਦੇ ਹਨ ਤੁਹਾਨੂੰ ਸ਼ਾਇਦ ਨਹੀਂ ਪਤਾ। ਤੁਹਾਨੂੰ ਸ਼ਾਇਦ ਇਹ ਵੀ ਨਹੀਂ ਪਤਾ ਕਿ ਹੋ ਸਕਦਾ ਤੁਸੀਂ ਵੀ ਖ਼ੁਦਕੁਸ਼ੀ ਵੱਲ ਵੱਧ ਰਹੇ ਹੋਵੋ। ਇਸ ਲਈ ਆਪਣੇ ਦੰਦਾਂ ਥੱਲੇ ਜੀਭਾਂ ਦੇਕੇ ਸਭ ਕੁਝ ਸਹਿਣਾ ਬੰਦ ਕਰ ਦਵੋ। ਮਨ ਦਿਮਾਗ ਤੇ ਦਿਲ ਚ ਜੋ ਭਾਰ ਹਨ ਉਹ ਸਭ ਬੋਲ ਛੱਡੋ ਗਾ ਛੱਡੋ ਤੇ ਲਿਖ ਛੱਡੋ। ਭਾਵੇਂ ਚਿੱਲਾ ਕੇ ਬੋਲੋ ਭਾਵੇਂ ਰੋ ਕੇ ਬੋਲੋ। ਜੋ ਤੁਹਾਡੇ ਮਨ ਚ ਅਧੂਰੇ ਚਾਅ ਹਨ , ਸੁਪਨੇ ਹਨ , ਅਹਿਸਾਸ ਹਨ ਉਹਨਾਂ ਨੂੰ ਅੱਜ ਹੀ ਜੀਅ ਲਵੋ। ਆਪਣੀਆਂ ਖਵਾਹਿਸ਼ਾਂ ਆਪਣੇ ਸ਼ੌਂਕ ਭੁੱਬਲ ਦੇ ਹੇਠ ਨਾ ਦੱਬੋ ਉਹਨਾਂ ਨੂੰ ਸੇਕ ਦੇਕੇ ਮਘਾਓ ਤੇ ਉਹਨਾਂ ਨੂੰ ਜੀਓ। ਤੇ ਸੱਚ ਆਪਣੀ ਜ਼ਿੰਦਗੀ ਦੇ ਚਾਅ ਹੌਲੀ ਹੌਲੀ ਖੋਰ ਕੇ ਬੁਢਾਪੇ ਵੱਲੀ ਵੱਧਕੇ ਮੌਤ ਦੀ ਉਡੀਕ ਵੀ ਇੱਕ ਖ਼ੁਦਕੁਸ਼ੀ ਹੈ । ਹੌਲੀ ਹੌਲੀ ਕੀਤੀ ਕੁਦਰਤੀ ਤਰੀਕੇ ਨਾਲ ਖ਼ੁਦਕੁਸ਼ੀ । #HarjotDiKalam
ਕੋਈ ਇੱਕ ਖਵਾਬ ਕੋਈ ਇੱਕ ਇਨਸਾਨ ਟੁੱਟ ਜਾਣ ਨਾਲ ਜਿੰਦਗੀ ਟੁੱਟਦੀ ਨਹੀਂ ਜਿੰਦਗੀ ਰੁਕਦੀ ਨਹੀਂ। ਕਿਸੇ ਹੋਰ ਦੀ ਨਹੀਂ ਰੁਕੀ ਤੁਹਾਡੀ ਕਿਉਂ ਰੁਕੇਗੀ ? ਇਸ ਸੋਚ ਨੂੰ ਮਨ ਵਿੱਚੋਂ ਕੱਢ ਦੀਓ ਕਿ ਰੱਬ ਨੇ ਤੁਹਾਡੇ ਜੋਗਾ ਕੋਈ ਇੱਕੋ ਇਨਸਾਨ ਬਣਾਇਆ ਸੀ ਜਾਂ ਕੋਈ ਇੱਕੋ ਕੰਮ ਸੋਚਿਆ ਸੀ। ਜਿੰਨਾ ਚਿਰ ਤੁਸੀਂ ਇਸ ਭੁਲੇਖੇ ਚੋਂ ਬਾਹਰ ਨਹੀਂ ਨਿਕਲੋਗੇ ਤੁਹਾਡੇ ਮਨ ਚ ਇਹੋ ਬਾਰ ਬਾਰ ਉੱਗਦਾ ਰਹੇਗਾ। ਇਸ ਸੋਚ ਨੂੰ ਕੱਢ ਦਿਓ। ਇਸ ਦੁਨੀਆਂ ਚ ਜੋ ਵੀ ਤੁਸੀਂ ਆਪਣੇ ਜਿਉਣ ਲਈ ਕਰਦੇ ਹੋ ਉਹ ਗਲਤ ਨਹੀਂ ਹੈ। ਬਸ਼ਰਤੇ ਕਿਸੇ ਹੋਰ ਨੂੰ ਨਾ ਤੋੜੋ। ਜੇ ਗਲਤੀ ਨਾਲ ਟੁੱਟ ਗਿਆ ਤਾਂ ਉਸਨੂੰ ਜੋੜਨ ਦੀ ਕੋਸ਼ਿਸ਼ ਕਰੋ। ਜੇ ਟੁੱਟਿਆ ਮਿਲਦਾ ਤਾਂ ਸਾਥ ਦੀਓ। ਉਸਨੂੰ ਹੋਰ ਨਾ ਤੋੜੋ। ਸਭ ਤੋਂ ਵੱਡੀ ਗੱਲ ਕਿਸੇ ਦੀ ਕਮਜ਼ੋਰੀ ਦਾ ਕਿਸੇ ਦੇ ਦੁੱਖ ਦਾ ਕਿਸੇ ਦੀ ਅਸਫਲਤਾ ਦਾ ਕਿਸੇ ਨੂੰ ਮਿਲੇ ਧੋਖੇ ਦਾ ਮਜ਼ਾਕ ਨਾ ਉਡਾਓ । ਤੁਹਾਡੇ ਮਜ਼ਾਕ ਦਾ 1% ਹਿੱਸਾ ਸੀ ਉਸਦੇ ਖਤਮ ਹੋ ਚੁੱਕੇ ਸਬਰ ਨੂੰ ਆਖ਼ਰੀ ਝਟਕਾ ਦੇ ਸਕਦਾ ਤੇ ਨਿੱਕਾ ਹੌਂਸਲਾ ਜਿਉਣ ਦੀ ਨਵੀਂ ਕਿਰਨ । #HarjotDiKalam
ਹਮੇਸ਼ਾ ਇਹ ਮਨ ਚ ਯਾਦ ਰੱਖੋ ਕਿ ਤੁਸੀਂ ਜਿਵੇਂ ਦੇ ਹੋ ਉਵੇਂ ਦੇ ਬਣ ਜਾਓਗੇ ਸੋਚੋਗੇ ਕਮਜ਼ੋਰ ਹੋ ਤਾਂ ਕਮਜ਼ੋਰ ਸੋਚੋਗੇ ਮਜਬੂਤ ਹੋ ਤਾਂ ਮਜਬੂਤ। ਜਿਉਣ ਲੱਗੇ ਦੁਨੀਆਂ ਦੀ ਪ੍ਰਵਾਹ ਨਾ ਕਰੋ ਜੇ ਮਰਨ ਦਾ ਸੋਚ ਸਕਦੇ ਹੋ ਦੁਨੀਆਂ ਨੂੰ ਭੁੱਲ ਕੇ ਆਪਣਿਆਂ ਨੂੰ ਭੁੱਲ ਕੇ ਫਿਰ ਜਿਉਣ ਲੱਗੇ ਕਿਉਂ ਸੋਚਦੇ ਹੋ। ਆਪਣੇ ਖਿਆਲਾਂ ਦੇ ਵੇਗ ਨੂੰ ਵਧਾਓ ਉਹ ਜਿਥੇ ਤੱਕ ਪਹੁੰਚਦੇ ਹਨ ਜਾਣ ਦਿਉ. ਤਨ ਤੇ ਮਨ ਨੂੰ ਸੰਤੁਸ਼ਟ ਰੱਖੋ। ਸਰੀਰ ਦੀ ਭੁੱਖ ਪਿਆਸ ਦਾ ਖਿਆਲ ਰੱਖੋ। ਜਿੰਨੀ ਵਧੀਆ ਖੁਰਾਕ ਖਾ ਸਕਦੇ ਹੋ ਖਾਓ। ਜੋ ਵਧੀਆ ਪਹਿਨ ਸਕਦੇ ਹੋ ਪਹਿਨੋ ਜੋ ਵਧੀਆ ਪੜ ਸਕਦੇ ਹੋ ਪੜ੍ਹੋ। ਕਿਸੇ ਹੋਰ ਨੂੰ ਖੁਸ਼ ਕਰਨ ਲਈ ਨਹੀਂ ਖੁਦ ਨੂੰ ਖੁਸ਼ ਕਰਨ ਲਈ। ਤੁਹਾਡੇ ਤੋਂ ਜੇ ਤੁਹਾਡਾ ਆਪਣਾ ਆਪ ਖੁਸ਼ ਨਹੀਂ ਹੋ ਸਕਦਾ ਤਾਂ ਕਿਸੇ ਨੂੰ ਕਿ ਖੁਸ਼ ਕਰੋਗੇ ? ਕਿਸੇ ਦੀ ਖੁਸ਼ੀ ਨਾਲ ਪਹਿਲਾਂ ਆਪਣੀ ਖੁਸ਼ੀ ਨੂੰ ਪਹਿਲ ਦਵੋ। ਮੰਜਿਲ ਮਿਲੇ ਨਾ ਮਿਲੇ ਪਰਵਾਹ ਨਾ ਕਰੋ ਸਫ਼ਰ ਦਾ ਆਨੰਦ ਲਵੋ , ਸਫ਼ਰ ਮੰਜ਼ਿਲ ਵੱਧ ਆਨੰਦਦਾਇਕ ਹੁੰਦਾ ਹੈ । ਜਿੰਦਗੀ ਤੋਂ ਖੂਬਸੂਰਤ ਸਫ਼ਰ ਤੁਹਾਨੂੰ ਹੋਰ ਕਿਹੜਾ ਮਿਲ ਸਕਦਾ ਹੈ? ਇਸਨੂੰ ਰੱਜ ਕੇ ਹੰਢਾ ਕੇ ਮਾਣੋ। ਜੋ ਕੁਝ ਤੁਹਾਡੇ ਕੋਲ ਹੈ ਉਸ ਨੂੰ ਕੀ ਅੱਗਿਓ ਹੋਰ ਕੁਝ ਮਿਲੇਗਾ ਜਰੂਰ ਜੇ ਇਹ ਸਮਝ ਆਈ ਕਿ ਜਿਉਣਾ ਕਿਵੇਂ। ਮਰਨ ਤੋਂ ਪਹਿਲਾਂ ਜਿਉਣ ਦਾ ਸੋਚੋ। ਜਿੰਦਗੀ ਬਹੁਤ ਖੂਬਸੂਰਤ ਹੈ ਮੇਰੇ ਦੋਸਤੋ। ਸਿਰਫ ਦੇਖਣ ਵਾਲਾ ਚਸ਼ਮਾ ਚਾਹੀਦਾ ਹੈ। ਜੇ ਪਾਣੀ ਦੇ ਬੁਲਬੁਲੇ ਤੁਹਾਨੂੰ ਸਤਰੰਗੀ ਪੀਂਘ ਨਾ ਦਿਖਾਉਣ ਤਾਂ ਸ਼ਾਇਦ ਤੁਸੀਂ ਇਹੋ ਮੰਨਦੇ ਕਿ ਰੋਸ਼ਨੀ ਸਿਰਫ ਸਫੇਦ ਹੁੰਦੀ ਹੈ। ਪਰ ਜੇ ਬੁਲਬੁਲੇ ਸੱਤ ਰੰਗ ਦਿਖਾ ਰਹੇ ਹਨ ਤਾਂ ਕੁਝ ਹੋਰ ਇਸ ਰੋਸ਼ਨੀ ਵਿਚੋਂ 7 ਨਹੀਂ 7 ਲਖ ਰੰਗ ਪੈਦਾ ਕਰ ਸਕਦਾ ਹੈ। ਇਵੇਂ ਤੁਹਾਡੀ ਜਿੰਦਗੀ ਦੀ ਖੂਬਸੂਰਤੀ ਹੈ ਜਿਸ ਚ ਤੁਸੀਂ ਲੱਖਾਂ ਨਵੇਂ ਰੰਗ ਪੈਦਾ ਕਰ ਸਕਦੇ ਹੋ।
(ਹੋਰ ਪੋਸਟਾਂ ਲਈ ਫੇਸਬੁੱਕ ਪੇਜ਼ ਨੂੰ Follow ਕਰੋ ਜਾਂ ਮੈਨੂੰ ਪ੍ਰੋਫਾਈਲ ਤੇ ਐਡ ਕਰੋ )
( ਇਸ ਪੋਸਟ ਨੂੰ ਪ੍ਰੋਫਾਈਲ ਤੇ Groups ਵਿੱਚ ਸ਼ੇਅਰ ਕਰੋ ਤੇ ਆਪਣੇ ਦੋਸਤਾਂ ਨੂੰ Tag ਤਾਂ ਜੋ ਇਹ ਸੰਦੇਸ਼ ਹਰ ਮਨ ਤੱਕ ਪਹੁੰਚ ਸਕੇ ਇੱਕ ਜ਼ਿੰਦਾਦਿਲੀ ਜਗਾਉਣ ਲਈ ਤੇ ਅਸੀਂ ਬਚ ਸਕੀਏ ਤੇ ਬਚਾ ਸਕੀਏ )