ਮੈਂ ਜਿੰਨਾ ਕੁ ਵੀ ਲਿਖਿਆ ਉਸ ਉੱਤੇ ਦੋਸਤਾਂ ਨੇ ਕਾਫ਼ੀ ਪਿਆਰ ਦਿੱਤਾ ਹੈ ਕਈ ਸਲਾਹਾਂ ਵੀ ਦਿੱਤੀਆਂ ਹਨ ਤੇ ਕੁਝ ਆਪਣੇ ਵਿਚਾਰ ਵੀ ਦਿੱਤੇ ਹਨ ।ਜਿਵੇਂ “ਮੈਂ ਕਾਮੁਕ ਸੀਨ ਕਾਫ਼ੀ ਲਿਖਦਾ ਹਾਂ” ,”ਮੈਂ ਇਸਤਰੀ ਦੇ ਜਜਬਾਤਾਂ ਨੂੰ ਵਧੀਆ ਲਿਖਦਾਂ ਹਾਂ “ਮੇਰੀਆਂ ਕਹਾਣੀਆਂ ਬੇਸ਼ੱਕ ਵਰਜਿਤ ਰਿਸ਼ਤੇ ਤੇ ਨਹੀਂ ਹਨ ਪਰ ਵਰਜਿਤ ਵਿਸ਼ੇ ਤੇ ਜ਼ਿਆਦਾ ਹੁੰਦੀਆਂ ਹਨ । ਕਈਆਂ ਨੂੰ ਸ਼ੱਕ ਵੀ ਹੋ ਜਾਂਦਾ ਕਿ ਮੈਂ ਮੁੰਡਾ ਹਾਂ ਜਾਂ ਕੁੜੀ !!
ਬੇਸ਼ੱਕ ਇਹ ਸ਼ੱਕ ਹੋਣਾ ਲਾਜ਼ਮੀ ਹੈ ਕਿਉਕਿ ਮੈਂ ਹਰ ਮਨ ਨੂੰ ਬੜਾ ਨਜਦੀਕ ਤੋਂ ਸਮਝ ਕੇ ਕਾਗਜ਼ ਤੇ ਉਤਾਰਨ ਦਾ ਹੁਨਰ ਰੱਖਦਾ ਹਾਂ ਕਿਸੇ ਦੇ ਦਿਲ ਚ ਜੋ ਲੁਕਿਆ ਹੋਇਆ ਉਹ । ਤੇ ਮੈਨੂੰ ਉਹਨਾਂ ਦੱਬੇ ਹੋਏ ਖਿਆਲਾਂ ਨੂੰ ਬਾਹਰ ਦੀ ਹਵਾ ਲਵਾਉਣੀ ਚੰਗੀ ਲਗਦੀ ਹੈ ਜੋ ਕਿਤੇ ਅੰਦਰ ਹੀ ਅੰਦਰ ਸ਼ੜ ਨਾ ਜਾਣ ।
ਸਾਡਾ ਸਮਾਜ ਅਜਿਹਾ ਹੈ ਜਿੱਥੇ ਜੇਕਰ ਕਿਸੇ ਦੇ ਮਨ ਚ ਸਭ ਤੋਂ ਵੱਧ ਖਿਆਲ ਤੇ ਜਜ਼ਬਾਤ ਦੱਬੇ ਹੋਏ ਹਨ ਉਹ ਔਰਤ ਦਾ ਮਨ ਹੈ । ਜ਼ਿਸਨੂੰ ਸਮਾਜ ਦੇ ਡਰ ਤੋਂ ਬਚਪਨ ਤੋਂ ਹੀ ਮਨ ਨੂੰ ਗੰਢ ਮਾਰ ਲੈਣਾ ਸਿਖਾਇਆ ਜਾਂਦਾ ਹੈ। ਮਰਦ ਜਿਹੜੀ ਗੱਲ ਸਹਿਜ ਮੂੰਹ ਤੇ ਆਖ ਸਕਦਾ ਔਰਤ ਉਹ ਕਈ ਪਰਦਿਆ ਚ ਨਹੀਂ ਕਹਿ ਸਕਦੀ । ਮਰਦ ਜੋ ਗੱਲ ਕਿਸੇ ਵੀ ਗੈਰ ਔਰਤ ਨਾਲ ਕਰ ਸਕਦੀ ਹੈ ਔਰਤ ਲਈ ਐਸੇ ਮਰਦਾਂ ਦੀ ਗਿਣਤੀ ਬੜੀ ਥੋੜੀ ਹੁੰਦੀ ਹੈ ਤੇ ਉਸ ਵਿੱਚ ਵੀ ਉਹ ਸੋਚਦੀ ਹੈ ਕਿ ਉਸਨੂੰ ਇਹ ਗੱਲ ਸਿਰਫ ਇੱਕ ਹੀ ਮਰਦ ਨਾਲ ਕਰਨੀ ਪਵੇ ।
ਤੇ ਔਰਤ ਦਾ ਕਾਮੁਕ ਹੋਣਾ ਤੇ ਉਸਦੇ ਕਾਮੁਕ ਜਜਬਾਤ ਤੇ ਬਹੁਤ ਵਾਰ ਸ਼ਾਇਦ ਉਸਦੇ ਪਤੀ ਨਾਲ ਵੀ ਨਹੀਂ ਖੁੱਲ੍ਹਦੇ । ਤੇ ਉਹਨਾਂ ਦਾ ਬੰਨ੍ਹ ਇੱਕ ਅੰਦਰ ਬਣਿਆ ਰਹਿੰਦਾ ਹੈ ਤੇ ਜੇ ਕੋਈ ਔਰਤ ਜੀਵਨ ਦੇ ਕਿਸੇ ਮੋੜ ਤੇ ਸਰੀਰਕ ਸੋਸ਼ਣ ਦਾ ਸ਼ਿਕਾਰ ਹੋ ਜਾਵੇ ਤਾਂ ਇਹ ਬੰਨ੍ਹ ਹੋਰ ਵੀ ਤਕੜਾ ਹੋ ਜਾਂਦਾ ਹੈ ਐਸੇ ਸਮੇਂ ਉਸ ਔਰਤ ਨੂੰ ਆਪਣੇ ਮਨ ਨੂੰ ਖੋਲਣ ਲਈ ਡਾਕਟਰੀ ਟਰੀਟਮੈਂਟ ਤੱਕ ਦੀ ਲੋੜ ਲਗਦੀ ਹੈ । ਬੇਸ਼ਕ ਇਹ ਕਈ ਵਾਰ ਮੁੰਡਿਆਂ ਨਾਲ ਵੀ ਹੁੰਦਾ ਹੈ ਪਰ ਘੱਟ ਤੇ ਮੁੰਡਿਆਂ ਲਈ ਕਾਮੁਕ ਹੋਣਾ ਮਰਦਾਨਗੀ ਹੈ ਤੇ ਕੁੜੀਆਂ ਲਈ ਇਹ ਇੱਕ ਸ਼ਰਮ ਜਾਂ ਸਲੱਟ ਕਹੇ ਜਾਣ ਦੀ ਸ਼ਰਮਿੰਦਗੀ ।
ਇਸ ਲਈ ਔਰਤ ਜੋ ਮਰਦ ਤੋਂ ਚਾਹੁੰਦੀ ਹੈ ਲੁਕਵੇਂ ਰੂਪ ਚ ਹੁੰਦਾ ਹੈ ਟਰ ਮਰਦ ਜੋ ਔਰਤ ਤੋਂ ਚਾਹੁੰਦਾ ਹੈ ਉਹ ਖੁਲ੍ਹੇ ਰੂਪ ਵਿੱਚ । ਪਰ ਮੇਰੀਆਂ ਕਹਾਣੀਆਂ ਵਿੱਚ ਜਦੋਂ ਵੀ ਔਰਤ ਕਿਸੇ ਨਾਲ ਜੁੜਦੀ ਹੈ ਤਾਂ ਉਸ ਵਿੱਚ ਉਸ ਮਨ ਦੇ ਖਿਆਲਾਂ ਦਾ ਸਿੱਧਾ ਪ੍ਰਗਟਾ ਹੁੰਦਾ ਹੈ । ਜੋ ਬਹੁਤ ਨੂੰ ਖੁਦ ਨਾਲ ਸ਼ਾਇਦ ਜੁੜਿਆ ਮਹਿਸੂਸ ਹੁੰਦਾ । ਕੁਝ ਪੜ ਕੇ ਅਸਹਿਜ ਵੀ ਹੋ ਜਾਂਦੇ ਹੌਣਗੇ । #HarjotDiKalam
ਇਸ ਲਈ ਐਨੇ ਨੇੜੇ ਦੇ ਜਜ਼ਬਾਤ ਜਾਣ ਕੇ ਸਭ ਨੂੰ ਲਗਦਾ ਹੈ ਕਿ ਮੈਂ ਕੁੜੀ ਹਾਂ ਪਰ ਇਹ ਸਿਰਫ ਉਹਨਾਂ ਦੇ ਜਜਬਾਤ ਹਨ ਕਹਾਣੀਆਂ ਚ ਮੁੰਡਿਆਂ ਦੇ ਜਜਬਾਤ ਵੀ ਹਨ ਪਰ ਉਹ ਐਨੇ ਕੁ ਆਮ ਹਨ ਪਹਿਲ਼ਾਂ ਹੀ ਕਿ ਉਸ ਵੱਲ ਧਿਆਨ ਨਹੀਂ ਜਾਂਦਾ ਕਿਸੇ ਦਾ ਵੀ । ਕਿਉਕਿ ਧਿਆਨ ਉਹੀ ਚੀਜ਼ ਖਿੱਚਦੀ ਹੈ ਜੋ ਪਰਦੇ ਦੇ ਪਿੱਛਿਓਂ ਬਾਹਰ ਆਉਂਦੀ ਹੈ ।
ਜੇਕਰ ਕੋਈ ਇਸਨੂੰ ਪੜ੍ਹਕੇ ਆਪਣੇ ਆਪ ਨੂੰ ਉਸ ਅਨੁਸਾਰ ਢਾਲ ਸਕੇ ਜੋ ਉਸਦਾ ਪੀਅਰ/,ਪਤਨੀ ਚਾਹੁੰਦੀ ਹੈ ਤਾਂ ਨਿਸਚੇ ਹੀ ਜ਼ਿੰਦਗ਼ੀ ਚ ਇੱਕ ਅਹਿਮ ਤਬਦੀਲੀ ਆ ਸਕੇਗੀ ।
ਦੂਸਰੀ ਗੱਲ ਵਰਜਿਤ ਵਿਸ਼ੇ ਤੇ ਲਿਖਣ ਦੀ ਹੈ ।ਮੰਟੋ ਤੇ ਜਦੋਂ ਅਸ਼ਲੀਲ ਕਹਾਣੀਆਂ ਲਿਖਣ ਲਈ ਮੁਕੱਦਮਾ ਹੋਇਆ ਤਾਂ ਉਸਨੇ ਇੱਕ ਕਮਾਲ ਦੀ ਗੱਲ ਆਖੀ ਸੀ ,”
” ਜਮਾਨੇ ਦੇ ਜਿਸ ਦੌਰ ਵਿਚੋਂ ਅਸੀਂ ਗੁਜ਼ਰ ਰਹੇ ਹਾਂ ,ਜੇ ਤੁਸੀਂ ਉਸ ਤੋਂ ਵਾਕਿਫ ਨਹੀਂ ਹੋ ਤਾਂ ਮੇਰੀਆਂ ਕਹਾਣੀਆਂ ਪੜ੍ਹੋ ।ਤੇ ਜੇ ਤੁਸੀਂ ਇਹ ਕਹਾਣੀਆਂ ਬਰਦਾਸ਼ਤ ਨਹੀਂ ਕਰ ਸਕਦੇ ਤਾਂ ਇਹ ਜ਼ਮਾਨਾ ਸੱਚ ਬਰਦਾਸ਼ਤ ਕਰਨ ਦੇ ਯੋਗ ਨਹੀਂ ਹੈ।”
ਮੈਂ ਮੰਟੋ ਦੇ ਲਿਖਣ ਦੇ ਨੇੜੇ ਤੇੜੇ ਵੀ ਨਹੀਂ । ਪਰ ਮੈਂ ਉਹ ਲਿਖ ਰਿਹੈ ਜੋ ਅਸਲ ਚ ਹੋ ਰਿਹਾ ਤੇ ਜੋ ਸਮਾਜ ਚ ਸਭ ਦੇ ਸਾਹਮਣੇ ਹੋ ਰਿਹਾ ਪਰ ਇੱਕ ਪਰਦਾ ਹੈ ਪਰ ਉਹ ਪਰਦਾ ਐਨਾ ਪਤਲਾ ਹੈ । ਕਿ ਉਸਦੇ ਪਰਲੇ ਪਾਸੇ ਦੀ ਨਗਨਤਾ ਸਭ ਨੂੰ ਦਿਸ ਰਹੀ ਹੈ । ਪਰ ਹਰ ਕੋਈ ਉਸਤੇ ਪਰਦਾ ਹੋਣ ਦਾ ਵਹਿਮ ਪਾਲ ਕੇ ਲੁਕਾਉਣ ਦੀ ਕੋਸ਼ਿਸ਼ ਵਿੱਚ ਹੈ।
ਇਸ ਲਈ ਸੱਚ ਨੂੰ ਉਸ ਹਾਣ ਦਾ ਹੋਣ ਲਈ ਮੈਨੂੰ ਐਸੇ ਰਿਸ਼ਤੇ ਲਿਖਣੇ ਪੈ ਰਹੇ ਹਨ । ਐਸੇ ਸੀਨ ਵੀ ਲਿਖਣੇ ਪੈ ਰਹੇ ਹਨ । ਤਾਂ ਜੋ ਸਭ ਦੇ ਸਾਹਮਣੇ ਹੋਵੇ ਕਿ ਉਹਨਾਂ ਨਾਜ਼ੁਕ ਪਲਾਂ ਤੋਂ ਪਹਿਲਾਂ ਦੌਰਾਨ ਤੇ ਮਗਰੋਂ ਕੀ ਵਾਪਰਦਾ ਹੈ ਤੇ ਔਰਤ ਮਰਦ ਉਸ ਤੋਂ ਪਹਿਲ਼ਾਂ ਦੌਰਾਨ ਤੇ ਮਗਰੋਂ ਇੱਕ ਦੂਜੇ ਕੋਲ਼ੋਂ ਕੀ ਚਾਹੁੰਦੇ ਹਨ ।
ਇਸ ਲਈ ਮੈਂ ਲਿਖ ਰਿਹਾਂ ਹਾਂ ਤੇ ਲਿਖਦਾ ਰਹਾਂਗਾ ।
ਅਖ਼ੀਰ ਗੱਲ ਕਾਮੁਕਤਾ ਤੇ ਅਸ਼ਲੀਲਤਾ ਚ ਇੱਕ ਫ਼ਰਕ ਹੁੰਦਾ ਹੈ । ਕਾਮੁਕ ਤੁਹਾਡੇ ਮਨ ਦੇ ਉਹ ਖਿਆਲ ਬਾਹਰ ਕੱਢਦਾ ਹੈ ਜੋ ਤੁਹਾਡੇ ਲਈ ਕਿਸੇ ਖਾਸ ਲਈ ਉਪਜਦੇ ਹਨ ਤੇ ਮਨ ਚ ਤੇ ਸਰੀਰ ਵਿੱਚ ਇੱਕ ਇਕਸਾਰਤਾ ਆਉਂਦੀ ਹੈ । ਅਸ਼ਲੀਲਤਾ ਕਿਸੇ ਨੂੰ ਗਾਲ ਕੱਢਣ ਅਤੇ ਨੀਵਾਂ ਦਿਖਾਉਣ ਲਈ ਕੀਤੀ ਹਰਕਤ ਹੁੰਦੀ ਹੈ। ਇੱਕ ਪਾਸੜ ਕਬਜੇ ਲਈ ਕੀਤੀ ਹਰਕਤ ਹੁੰਦੀ ਹੈ । ਕਾਮੁਕਤਾ ਚ ਦੋਹਾਂ ਪੱਖਾਂ ਦੀ ਸਹਿਮਤੀ ਤੇ ਮਨ ਤੇ ਸ਼ਰੀਰ ਦੀ ਇੱਕੋ ਜਿੰਨੀ ਸੰਤੁਸ਼ਟੀ ਹੁੰਦੀ ਹੈ । ਅਸ਼ਲੀਲਤਾ ਕੇਵਲ ਤਨ ਨੂੰ ਸੰਤੁਸ਼ਟ ਕਰਦੀ ਹੈ।
ਪਰ ਜਦੋ ਤੁਸੀਂ ਕਿਸੇ ਆਪਣੇ ਮਨ ਦੇ ਸਾਥੀ ਨਾਲ ਹੋ ਤਾਂ ਉਹਨਾਂ ਨਾਜ਼ੁਕ ਪਲਾਂ ਦੌਰਾਨ ਅਸ਼ਲੀਲਤਾ ਤੇ ਕਾਮੁਕਤਾ ਵਿੱਚ ਫ਼ਰਕ ਮਿਟ ਵੀ ਜਾਂਦਾ ਹੈ । ਪਰ ਸਿਰਫ ਉਹਨਾਂ ਪਲਾਂ ਦੌਰਾਨ ਹੀ ।
ਇਸ ਲਈ ਮੇਰੀ ਕੋਸ਼ਿਸ ਹੁੰਦੀ ਹੈ ਕਿ ਕਿਸੇ ਰਚਨਾ ਚ ਮੈਂ ਅਸ਼ਲੀਲ ਨਾ ਹੋਵਾ ਤੇ ਕਾਮੁਕਤਾ ਤੱਕ ਸੀਮਿਤ ਰਹਾਂ ਇਥੋਂ ਤੱਕ ਕਿ ਨਿੱਜੀ ਪਲ ਲਿਖਣ ਦੌਰਾਨ ਵੀ । ਹਾਲਾਂਕਿ ਕਈ ਐਵੇਂ ਦੇ ਵਿਸ਼ੇ ਮੇਰੇ ਕੋਲ ਲਿਖਣ ਲਈ ਹਨ । ਪਰ ਅਜੇ ਮੈਂ ਬਚ ਰਿਹਾਂ ਉਹਨਾਂ ਤੋਂ ਕਦੇ ਲਿਖਾਂਗਾ ਜ਼ਰੂਰ ।
ਉਸਤੋਂ ਪਹਿਲ਼ਾਂ ਅਜੇ ਹੋਰ ਵੀ ਕਈ ਕਹਾਣੀਆਂ ਹਨ । ਪੁਰਾਣੇ ਲਿਖਣ ਲਈ ਪੂਰੇ ਨਹੀਂ ਹੁੰਦੇ ਕੋਈ ਨਵੀ ਆ ਜਾਂਦੀ ਹੈ। ਪਰ ਵਿਸ਼ਾ ਭਾਵੇਂ ਸੀਮਿਤ ਹਨ ਪਰ ਕਹਾਣੀਆਂ ਬੇਅੰਤ ਹਨ ।
ਲਿਖਣ ਲਈ ਅਜੇ ਬਹੁਤ ਕੁਝ ਹੈ । ਤੇ ਮੈਂ ਇੰਝ ਹੀ ਲਿਖਦਾ ਰਹਾਂਗਾ ।
ਤੇ ਅਗਲੀ ਗੱਲ ਕੁੜੀ ਹੋਣ ਦੇ ਸ਼ੱਕ ਹੋਣ ਦੀ ।
ਇਹ ਗੱਲ ਸਭ ਨੂੰ ਪਤਾ ਹੈ ਕਿ ਕੁੜੀ ਕਦੇ ਵੀ ਇੰਝ ਦਾ ਲਿਖ ਨਹੀਂ ਸਕਦੀ ਭਾਵੇਂ ਇਹ ਉਸਦੇ ਹੀ ਜਜਬਾਤ ਹੋਣ । ਕਾਰਨ ਉਹੀ ਸ਼ਰਮ ਬੇਇੱਜਤੀ ਤੇ ਸਲੱਟ ਦਾ ਤਗਮਾ ਸਮਾਜ ਵਿਚੋਂ ਮਿਲਣ ਦਾ ਡਰ । ਵਿਰੋਧ ,ਗਾਲਾਂ ,ਫ੍ਰੈਂਡ ਰਿਕੈਸਟ ,ਮੈਸੇਜ ,ਗੰਦੀਆਂ ਵੀਡੀਓ ਤੇ ਚੁਟਕਲੇ ਭੇਜਣ ਦਾ ਡਰ ।
ਪਰ ਅਜਿਹਾ ਮੁੰਡੇ ਨਾਲ ਨਹੀਂ ਹੋਏਗਾ । ਕਿਉਂਕਿ ਮੈਂ ਮੁੰਡਾ ਹਾਂ ਮੈਂ ਜਾਣਦਾ ਹਾਂ ਕਿ ਮੁੰਡਿਆਂ ਦੀ ਭਾਸ਼ਾ ਕੀ ਹੁੰਦੀ ਹੈ ਉਹਨਾਂ ਨੂੰ ਜਵਾਬ ਕਿਵੇਂ ਦੇਣਾ ਹੈ । ਕਿਸ ਲਾਜਿਕ ਨਾਲ ਦੇਣਾ ਹੈ। ਤੇ ਮੈਂ ਜੋ ਲਿਖਦਾ ਉਹ ਬਿਲਕੁਲ ਸੱਚ ਹੈ ਰੱਤੀ ਝੂਠ ਨਹੀਂ । ਇਸ ਲਈ ਮੇਰੇ ਕਿਸੇ ਲਿਖੇ ਨੂੰ ਕੋਈ ਟਾਈਮ ਲਾਈਨ ਤੋਂ ਲੁਕੋ ਸਕਦਾ ਹੈ ਹਟਾ ਸਕਦਾ ਹੈ ਆਲਾਇਕ ਕਰ ਸਕਦਾ ਹੈ । ਪਰ ਉਹ ਕੁਝ ਕਹੇਗਾ ਨਹੀਂ ਕੁਝ ਕਹਿਣ ਤੋਂ ਪਹਿਲ਼ਾਂ ਸੋਚੇਗਾ।
ਬਹੁਤ ਸਾਰੇ ਮੁੰਡੇ ਵੀ ਦੋਸਤ ਹਨ ਜਿਹਨਾਂ ਨੇ ਖੁਦ ਕਬੂਲ ਕੀਤਾ ਹੈ ਕਿ ਮੇਰਾ ਲਿਖਿਆ ਪੜ ਕੇ ਉਹਨਾਂ ਦੀ ਸੋਚ ਚ ਔਰਤ ਲਈ ਕੁਝ ਬਦਲਿਆ ਹੈ । ਇਹਨਾਂ ਨਾਜ਼ੁਕ ਖਿਆਲਾਂ ਨੂੰ ਸਮਝਣ ਦੀ ਪ੍ਰਵਿਰਤੀ ਆਈ ਹੈ। ਹੋਰ ਬਹੁਤ ਦੀਆਂ ਗੱਲਾ ਵੀ ਹਨ ਆਪਣੇ ਜਿੰਦਗੀ ਦੇ ਨਿੱਜੀ ਤਜਰਬੇ ਕਈਆਂ ਨੂੰ ਧੋਖੇ ਵੀ ਮਿਲੇ ਹਨ ਕਿਉਕਿ ਜਰੂਰੀ ਨਹੀਂ ਕਿ ਕੁੜੀ ਦੇ ਧੋਖਾ ਨਹੀਂ ਦੇ ਸਕਦੀ । ਦੇ ਸਕਦੀ ਹੈ ਐਸ਼ਾ ਹੋ ਸਕਦਾ ਕਈਆਂ ਦੀਆਂ ਕਹਾਣੀਆਂ ਉਹ ਵੀ ਹਨ ਉਹ ਵੀ ਲਿਖਾਂਗਾ ।
ਫਿਲਹਾਲ ਐਨਾ ਹੀ ਕੀ ਮੈਂ ਮੁੰਡਾ ਹੀ ਹਾਂ ,ਦੂਸਰਾ ਇਹਨਾਂ ਰਿਸ਼ਤਿਆਂ ਤੇ ਲਿਖਦਾ ਰਹਾਂਗਾ ਤੇ ਮੇਰੀਆਂ ਕਹਾਣੀਆਂ ਚ ਕਾਮੁਕ ਪਲ ਤੇ ਕਾਮੁਕ ਦ੍ਰਿਸ਼ ਮਿਲਣਗੇ ਹੀ ਮਿਲਣਗੇ ਕਿਤੇ ਨਾ ਕਿਤੇ ।
ਤੁਹਾਡਾ ਆਪਣਾ
ਹਰਜੋਤ ।
#erotica #erotic #punjabierotic #kamukta #erotica_hindi #punjabilove #lovescenes #punjabi HarjotDiKalam #punjabiquote #punjabiquotes #punjabishayar #punjabi
#story #novel #punjabistory #punjabinovel #khani #ਨਾਵਲ #ਕਹਾਣੀ #ਕਵਿਤਾ #ਪੰਜਾਬੀ #ਪੰਜਾਬ
#punjabipoet #punjabiactor #punjabiculture #punjabiliteraturelovers#punjabithings #punjabiliterature#punjabinovels #punjabipoetrylovers#punjabisahit #punjabibooks #punjabiwritings#punjabi_trendz #punjabimemes #punjab#punjabivirsa #punjabiweddings
ਹੋਰ ਪੋਸਟਾਂ ਲਈ ਤੁਸੀਂ ਮੈਨੂੰ ਐਡ ਜਾਂ follow ਕਰ ਸਕਦੇ ਹੋ ।
Harot Di Kalam ਪੇਜ਼ ਨੂੰ ਲਾਇਕ ਕਰ ਸਕਦੇ ਹੋ ।
ਮੈਂ ਕਾਮੁਕ ਕਿਉਂ ਲਿਖਦਾਂ ਹਾਂ ।
Leave a reply