ਤੁਸੀਂ ਕਿਸੇ ਸੜਕ ਤੇ ਪੈਦਲ ਤੁਰ ਰਹੇ ਹੋਵੋਂ ਜਾਂ ਬੱਸ ਟਰੇਨ ਜਾਂ ਜਹਾਜ ਤੇ ਚੜ ਜਾਓ । ਭਾਵੇਂ ਕਿਸੇ ਪਬਲਿਕ ਪਲੇਸ ਤੇ ਬੈਠ ਜਾਓ । ਤੁਹਾਡੇ ਆਸ ਪਾਸ ਦੇ ਬਹੁਤੇ ਲੋਕ ਕੰਨਾਂ ਚ ਹੈੱਡ ਫੋਨ ਦੀਆਂ ਤੁੱਕੀਆਂ ਲਾ ਕੇ ਗੂੰਗੇ ਤੇ ਬੋਲੇ ਬਣਕੇ ਬੈਠੇ ਹੁੰਦੇ ਹਨ । ਸ਼ਾਇਦ ਸਾਡੇ ਚੋਂ ਬਹੁਤੇ ਉਹੀ ਲੋਕ ਹੋਣ ।
ਮਨ ਚ ਸੋਚ ਕੇ ਵੇਖੋ ਕਿ ਐਨਾ ਕਿੰਨਾ ਕੁ ਰੋਜ ਕੋਈ ਵਧੀਆ ਸੰਗੀਤ ਆਉਂਦਾ ਹੈ ਕਿ ਇਹਨਾਂ ਲੋਕਾਂ ਨੂੰ ਇਸ ਤੋਂ ਵਿਹਲ ਨਹੀਂ ।
ਅਸਲ ਚ ਸਭ ਦਾ ਇਹ ਮੰਨਣਾ ਹੈ ਕਿ ਸੰਗੀਤ ਸਾਡੇ ਦਿਲ ਨੂੰ ਸਕੂਨ ਦਿੰਦਾ ਸੀ । ਪਰ ਐਨਾ ਕੀ ਜ਼ਿੰਦਗੀ ਚ ਵਾਪਰ ਗਿਆ ਕਿ ਉਸ ਸਕੂਨ ਨੂੰ ਹਾਸਿਲ ਕਰਨ ਲਈ ਅਸੀਂ ਕੰਨਾਂ ਦਾ ਸਕੂਨ ਹੀ ਖੋਹ ਲਿਆ ।
ਇਸਦਾ ਕਾਰਨ ਹੈ ਸਾਡੀਆਂ ਇੱਛਾਵਾਂ ਦੀ ਜਦੋਂ ਪੂਰਤੀ ਨਹੀਂ ਹੁੰਦੀ ਤਾਂ ਇਹ ਤਣਾਅ ਸਿਰਜਦੀ ਹੈ।
ਮਨੁੱਖ ਦੀਆਂ ਮੁਢਲੀਆਂ ਜਰੂਰਤਾਂ ਰੋਟੀ ਕੱਪੜਾ ਤੇ ਮਕਾਨ ਹੈ । ਜਿਸ ਕੋਲ ਅੱਜ ਮੁਬਾਈਲ ਹੈ ਉਸਦੀਆਂ ਇਹ ਜ਼ਰੂਰਤਾਂ ਤਾਂ ਪੂਰੀਆਂ ਹੋ ਹੀ ਰਹੀਆਂ ਹਨ । ਫਿਰ ਉਹਨਾਂ ਨੂੰ ਤਣਾਅ ਕਿਸ ਗੱਲ ਦਾ ਹੈ ਉਹ ਤਣਾਅ ਹੈ ਰਿਸ਼ਤਿਆਂ ਦਾ ,ਤੇਜ਼ ਭੱਜਦੀ ਜ਼ਿੰਦਗੀ ਦਾ ,ਮਨ ਦੀਆਂ ਇੱਛਾਵਾਂ ਅਧੂਰੀਆਂ ਰਹਿ ਜਾਣ ਦਾ ਤੇ ਮਨ ਮਾਫਿਕ ਕਾਮਯਾਬੀ ਜਾਂ ਨੌਕਰੀ ਨਾ ਮਿਲਣ ਦਾ ।
ਸਮਾਜ ਦੇ ਅਲੱਗ ਅੱਲਗ ਵਰਗਾਂ ਚ ਇਹ ਕਾਰਨ ਵੱਖਰੇ ਵੱਖਰੇ ਹਨ ਇਸ ਲਈ ਉਹ ਵੱਖਰਾ ਵਿਵਹਾਰ ਵੀ ਕਰਦੇ ਹਨ । ਪਰ ਉਹਨਾਂ ਚ ਇੱਕ ਗੱਲ ਅੱਜਕਲ੍ਹ ਸਾਂਝੀ ਹੋ ਗਈ ਕਿ ਸਾਰੇ ਕੰਨਾਂ ਚ ਹੈੱਡ ਫੋਨ ਲਾ ਕੇ ਆਪਣੇ ਆਪ ਤੋਂ ਦੂਰ ਭੱਜਣ ਦੀ ਕੋਸ਼ਿਸ ਕਰਦੇ ਹਨ ।
ਇਹ ਨਸ਼ੇ ਵਰਗਾ ਹੀ ਇੱਕ ਭੈੜਾ ਯਤਨ ਹੈ । ਜਿਥੇ ਅਸੀਂ ਡਿਪ੍ਰੈਸ਼ਨ ਨੂੰ ਸੰਗੀਤ ਦੀ ਮਦਦ ਨਾਲ ਨਜਿੱਠਣ ਦੀ ਕੋਸ਼ਿਸ਼ ਕਰਦੇ ਹਾਂ ।
ਬਿਨਾਂ ਤਣਾਅ ਦੀ ਵਜ੍ਹਾ ਜਾਣੇ ਤੇ ਬਿਨਾਂ ਉਸ ਦੀ ਜੜ ਤੱਕ ਪੁੱਜ ਕੇ ਅਸੀਂ ਉਸਤੋਂ ਛੁਟਕਾਰਾ ਨਹੀਂ ਪਾ ਸਕਦੇ । ਉਸ ਲਈ ਜਰੂਰੀ ਇਹੋ ਹੈ ਕਿ ਆਪਣੇ ਆਪਣੇ ਤਣਾਅ ਦੀ ਵਜ੍ਹਾ ਜਾਨਣ ਦੀ ਕੋਸ਼ਿਸ ਕਰੋ ।
ਸਭ ਤੋਂ ਵੱਧ ਤਣਾਅ ਜ਼ਿੰਦਗ਼ੀ ਚ ਮਨ ਚਾਹੀ ਕਾਮਯਾਬੀ ਨਾ ਮਿਲਣ ਕਰਕੇ ਹੁੰਦਾ ਹੈ ।ਇਹ ਕਾਮਯਾਬੀ ਕਿਸੇ ਮਨਚਾਹੀ ਥਾਂ ਦਾਖਿਲਾ ਮਿਲਣ ,ਨੌਕਰੀ ਨਾ ਮਿਲਣ ,ਆਪਣਾ ਮਨਚਾਹਿਆ ਪਾਰਟਨਰ ਨਾ ਮਿਲਣ ਜਾਂ ਬਿਜਨਸ ਦੇ ਚਾਲੂ ਨਾ ਹੋਣਾ ਜਾਂ ਪਰਿਵਾਰ ਤੇ ਕੋਈ ਹੋਰ ਮੁਸੀਬਤ ਕਰਕੇ ਹੁੰਦਾ ਹੈ । ਜਾਂ ਇਹਨਾਂ ਦਾ ਅੱਧਾ ਕੁ ਹੋਣਾ ਜਿਵੇਂ ਪਾਰਟਨਰ ਦੇ ਮਿਲਣ ਮਗਰੋਂ ਧੋਖਾ ਜਾਂ ਨੌਕਰੀ ਚ ਦੂਰ ਪੋਸਟਿੰਗ ਜਾਂ ਘੱਟ ਤਨਖਾਹ ਜਾਂ ਕਈ ਵਾਰ ਇੱਕੋ ਸਮੇਂ ਇੱਕ ਤੋਂ ਵੱਧ ਵੀ ਇਹਨਾਂ ਵਿਚੋਂ ਇੱਕੋ ਵੇਲੇ ਨੌਕਰੀ ਤੇ ਪਾਰਟਨਰ ਦਾ ਛੱਡ ਜਾਣਾ ਜਾਂ ਉਸਤੋਂ ਸਰੀਰਕ ਜਾਂ ਮਾਨਸਿਕ ਤੌਰ ਸੰਤੁਸਟ ਨਾ ਹੋਣਾ ਇਹ ਇੱਕ ਕਾਫੀ ਵੱਡੀ ਸਮੱਸਿਆ ਹੈ।
ਇਸ ਤਰਾਂ ਇਹਨਾਂ ਕਾਰਨਾਂ ਕਰਕੇ ਅਸੀਂ ਬਹੁਤੇ ਦੁਖੀ ਹੁੰਦੇ ਹਾਂ । ਤੇ ਫਿਰ ਅਸੀ ਖੁਦ ਤੋਂ ਦੂਰ ਭੱਜਦੇ ਹਾਂ ਤੇ ਸੰਗੀਤ ਦੇ ਉਹਲੇ ਜਾਂਦੇ ਹਾਂ । ਸੰਗੀਤ ਬੇਸ਼ਕ ਮਨ ਨੂੰ ਸਹੀ ਕਰ ਸਕਦਾ ਪਰ ਸਮੱਸਿਆ ਨਹੀਂ ਸੁਲਝਾ ਸਕਦਾ ।
ਇਸ ਲਈ ਜਰੂਰਤ ਇਹੋ ਹੈ ਕਿ ਆਪਣੀ ਸਮੱਸਿਆ ਨੂੰ ਸਮਝੋ ਤੇ ਉਸਦਾ ਕਾਰਨ ਲੱਭ ਕੇ ਹੱਲ ਕਰੋ ।
ਅਸੀਂ ਨਿਰਣਾ ਲੈਣ ਤੋਂ ਬਚਣ ਲਈ ਸੱਮਸਿਆ ਨੂੰ ਟਰਕਾ ਕੇ ਰੱਖਦੇ ਹਾਂ ਇਸ ਤਰ੍ਹਾਂ ਤਣਾਅ ਕਾਇਮ ਰਹਿੰਦਾ ਹੈ। ਦੁਨੀਆਂ ਕੀ ਕਹੂ ਇਹ ਸੋਚਕੇ ਅਸੀਂ ਬਿਨਾ ਉਮੀਦ ਤੋਂ ਉਸੇ ਜਗ੍ਹਾ ਰੁਕੇ ਰਹਿੰਦੇ ਹਾਂ । ਅਜਿਹੇ ਵੇਲੇ ਫੈਸਲਾ ਲੈ ਕੇ ਇੱਕ ਪਾਸੇ ਕਰ ਦੇਣਾ ਹੀ ਉਚਿਤ ਹੁੰਦਾ ਹੈ ।ਇਸ ਨਾਲ ਕੁਝ ਪਲਾਂ ਦਾ ਦੁੱਖ ਲੰਮੇ ਸਮੇਂ ਦੇ ਤਣਾਅ ਤੋਂ ਬਚਾ ਲੈਂਦਾ ਹੈ।
ਕੁਝ ਜਗ੍ਹਾ ਅਸੀਂ ਆਤਮ ਵਿਸਵਾਸ ਖੋ ਬੈਠਦੇ ਹਾਂ ਲਗਾਤਾਰ ਨਾ ਕਾਮਯਾਬੀ ਨਾਲ ਹਾਰ ਨਾਲ ਜਾਂ ਧੋਖਿਆਂ ਨਾਲ । ਬਜਾਏ ਆਪਣੀ ਕਾਬਲੀਅਤ ਤੇ ਸ਼ੱਕ ਕਰਨ ਜਾਂ ਕਿਸਮਤ ਨੂੰ ਕੋਸਣ ਦੇ ਕੋਸ਼ਿਸ਼ ਇਹ ਕਰੋ ਕਿ ਹਾਰ ਦਾ ਕਾਰਨ ਲੱਭੋ ਤੇ ਉਸਤੇ ਕੰਮ ਕਰੋ । ਜੇ ਤੁਸੀ ਹਾਰ ਦਾ ਕਾਰਨ ਲੱਭਣ ਚ ਸਫਲ ਰਹੇ ਤਾਂ ਕਾਮਯਾਬੀ ਜ਼ਰੂਰ ਮਿਲੁ ।
ਬਾਕੀ ਜ਼ਿੰਦਗ਼ੀ ਦੇ ਕੁਝ ਨੁਕਤੇ ਹਨ ਜੇ ਤੁਸੀਂ ਉਹਨਾਂ ਨੂੰ ਸਾਹਮਣੇ ਰੱਖ ਕੇ ਚੱਲੋ ਤਾਂ ਆਤਮ ਵਿਸ਼ਵਾਸ ਵੀ ਆਏਗਾ ਤੇ ਤਣਾਅ ਚੋਂ ਨਿਕਲਣ ਦੀ ਮਦਦ ਵੀ ਮਿਲੇਗੀ ।
1. ਤੁਸੀਂ ਜ਼ਿੰਦਗ਼ੀ ਜੀਣ ਆਏ ਹੋ ਜੋ ਸਭ ਨੂੰ ਇੱਕੋ ਜਿੰਨੀਂ ਤੇ ਇੱਕ ਵਾਰ ਮਿਲੀ ਹੈ ਤੁਸੀਂ ਹੱਸੋ ਰੋਵੋ ਜਾਂ ਦੁਖੀ ਹੋਵੋ ਤੁਸੀ ਹੀ ਝੱਲਣਾ ਹੈ ਕਿਸੇ ਹੋਰ ਦਾ ਸਾਥ ਤੁਹਾਡੇ ਨਾਲ ਥੋੜਚਿਰਾ ਹੈ । ਇਸ ਲਈ ਉਹ ਫੈਸਲੇ ਲਵੋ ਜੋ ਤੁਹਾਡੇ ਲਈ ਖੁਸ਼ੀ ਲਿਆਉਣ ਸਹਾਈ ਹੋਣ ਭਾਵੇਂ ਇਸ ਲਈ ਥੋੜਾ ਦੁੱਖ ਝੱਲਣਾ ਪਵੇ ।
2. ਜ਼ਿੰਦਗ਼ੀ ਚ ਕਦੇ ਸਭ ਨੂੰ ਸਾਰਾ ਕੁਝ ਨਹੀਂ ਮਿਲਦਾ । ਕਈ ਵਾਰ ਇੱਕੋ ਜਿੰਨਾ ਵੀ ਨਹੀਂ ਮਿਲਦਾ ਤੇ ਕਈ ਵਾਰ ਇੱਕ ਚੀਜ਼ ਹਾਸਿਲ ਕਰਨ ਲਈ ਦੂਸਰੀ ਖੋਣੀ ਪੈਂਦੀ ਹੈ । ਇਸ ਲਈ ਖੋਈ ਹੋਈ ਦਾ ਗਮ ਮਨ ਨੂੰ ਲਾ ਕੇ ਬੈਠਣ ਨਾਲੋਂ ਜੋ ਹਾਸਿਲ ਕੀਤਾ ਉਸਦੀ ਖੁਸ਼ੀ ਮਾਣੋ । ਤੇ ਉਸ ਚੀਜ਼ ਨੂੰ ਹਾਸਿਲ ਕਰੋ ਜੋ ਵਧੇਰੇ ਤਸੱਲੀ ਦੇਵੇ । ਪਰ ਕਿਸੇ ਦੂਸਰੀ ਦੇ ਖੋ ਜਾਣ ਦਾ ਦੁਖ ਨਾ ਕਰੋ।
3. ਲੋਕਾਂ ਦੀ ਪਰਵਾਹ ਨਾ ਕਰੋ ਤੁਸੀਂ ਲੋਕਾਂ ਲਈ ਜਿਉਣ ਨਹੀਂ ਆਏ ਖੁਦ ਲਈ ਜਿਉਣ ਆਏ ਹੋ ਲੋਕ ਸਿਰਫ ਗੱਲਾਂ ਕਰਨਗੇ ਚੰਗੇ ਟੈਮ ਚ ਸਾਥ ਦੇਣਗੇ ਮਾੜੇ ਚ ਨਹੀਂ ਇਸ ਲਈ ਕਿਸੇ ਨੂੰ ਖੁਸ ਕਰਨ ਲਈ ਸਮਾਜ ਕੀ ਕਹੇਗਾ ਉਹ ਨਾ ਸੋਚੋ ।
4. ਕਿਤਾਬਾਂ ਪੜ੍ਹੋ ਕਿਤਾਬਾਂ ਜਿੰਦਗੀ ਜਿਉਣ ਦਾ ਨਵਾਂ ਢੰਗ ਦਿੰਦੀਆ ਹਨ । ਕਿਤਾਬਾਂ ਤੋਂ ਭਾਵ ਸਿਰਫ ਕਪੂਰ ਜੀ ਦੀਆਂ ਲਿਖਤ ਨਹੀਂ ਸਗੋਂ ਨਾਵਲ ਕਹਾਣੀਆ ਤੇ ਹੋਰ ਵੰਨਗੀਆਂ ।
5. ਆਪਣੀ ਹਾਬੀ ਬਣਾਓ ਕੋਈ ਇੱਕ ਸ਼ੌਂਕ ਜੋ ਤੁਹਾਡੇ ਲਈ ਸਾਥ ਬਣੇ । ਮਿਊਜ਼ਿਕ ਸੁਣਨਾ ਕੋਈ ਹਾਬੀ ਨਹੀਂ। ਤੇ ਭੀੜ ਵਾਂਗ ਟਿਕ ਟੌਕ ਤੇ ਵੀਡੀਓ ਬਣਾਉਣਾ ਵੀ ਹਾਬੀ ਨਹੀਂ ।
6. ਕੋਈ ਇੱਕ ਸ਼ਰੀਰਕ ਗੇਮ ਜੇ ਸਮਾਂ ਕੱਢਕੇ ਤਾਂ ਜਰੂਰ ਖੇਡੋ ।
ਇਹ ਕੁਝ ਆਮ ਗੱਲਾਂ ਹਨ ਜੋ ਤੂਹਾਨੂੰ ਕਿਸੇ ਵੀ ਤਣਾਅ ਚੋ ਬਾਹਰ ਕੱਢ ਸਕਦੀਆਂ ਹਨ । ਤਣਾਅ ਦਾ ਸਭ ਤੋਂ ਵੱਡਾ ਕਾਰਨ ਆਪਣੇ ਆਪ ਚ ਪੈਦਾ ਹੋਈ ਆਤਮ ਵਿਸ਼ਵਾਸ ਦੀ ਕਮੀ ਹੈ ।ਉਸਨੂੰ ਵਾਪਿਸ ਹਾਸਿਲ ਕਰਨ ਨਾਲ ਹੀ ਮੁਕਤੀ ਮਿਲਦੀ ਹੈ ਤੇ ਉਹ ਹਾਸਲ ਕੋਸ਼ਿਸ ਨਾਲ ਹੁੰਦਾ ਹੈ ਕੱਲੇ ਸੰਗਰਸ਼ ਕਰਕੇ ਹਾਸਿਲ ਕਰਨ ਨਾਲ ਹੁੰਦਾ ਹੈ।
ਤੇ ਕਿਸੇ ਇੱਕ ਹੀ ਇਨਸਾਨ ਜਾਂ ਇੱਕ ਹੀ ਗੋਲ ਤੇ ਸਾਰਾ ਕੁਝ ਨਾ ਸੁੱਟ ਕੇ ਆਪਣੇ ਜ਼ਿੰਦਗੀ ਚ ਇੱਕ ਤੋਂ ਵੱਧ ਮੰਜਿਲਾਂ ਮਿੱਥ ਕੇ ਹੋ ਸਕਦਾ । ਅਕਸਰ ਪਿਆਰ ਚ ਧੋਖਾ ਖਾ ਕੇ ਬੰਦਾ ਪੜਾਈ ਜਾਂ ਨੌਕਰੀ ਤੋਂ ਭੱਜ ਜਾਂਦਾ ਹੈ ਜਾਂ ਇਸਤੋਂ ਉਲਟਾ। ਐਸੇ ਸਮੇਂ ਜੇ ਤੁਹਾਡਾ ਲਕਸ਼ ਸਿਰਫ ਪਿਆਰ ਨਾ ਹੋਕੇ ਪੜ੍ਹਾਈ ਜਾਂ ਨੌਕਰੀ ਚ ਪ੍ਰਾਪਤੀ ਹਾਸਿਲ ਕਰਨਾ ਹੁੰਦਾ ਤਾਂ ਕਦੇ ਵੀ ਨਾ ਭੱਜਦੇ ਤੇ ਉਸਤੋਂ ਵਧੀਆ ਪਿਆਰਾ ਇਨਸਾਨ ਮਿਲਦਾ। ਇਹ ਦੁਨੀਆਂ ਚ ਤੁਹਾਡੀ ਜ਼ਿੰਦਗੀ ਇੱਕ ਸਫ਼ਰ ਹੈ ਜਿਸਦੇ ਪੜਾਅ ਹਨ ਉਸ ਵਿੱਚ ਹਰ ਪੜਾਅ ਚ ਤੁਹਾਨੂੰ ਅੱਲਗ ਅਲੱਗ ਲੋਕ ਤੇ ਅਨੁਭਵ ਮਿਲਣਗੇ ਇਸ ਲਈ ਉਹਨਾਂ ਤੋਂ ਸਬਕ ਸਿੱਖਦੇ ਹੋਏ ਅੱਗੇ ਵੱਧੋ ।
ਬੱਸ ਇਹ ਕੋਸ਼ਿਸ ਕਰਕੇ ਕਿ ਕਿਸੇ ਦੇ ਉੱਪਰ ਪੈਰ ਰੱਖਕੇ ਨਾ ਵਧੋ ਤੇ ਕਿਸੇ ਨੂੰ ਧੋਖਾ ਦੇ ਕੇ ਨਾ ਵਧੋ ਇਹ ਮਨ ਤੇ ਭਾਰ ਹੀ ਸਿਰਜਦਾ ਹੈ ।ਬਾਕੀ ਖੁਦ ਲਈ ਜੋ ਮਰਜ਼ੀ ਕਰੋ ।ਆਪਣੀ ਜ਼ਿੰਦਗੀ ਦੇ ਫੈਸਲੇ ਖੁਦ ਲੈਣੇ ਧੋਖਾ ਨਹੀਂ ਹੁੰਦਾ ਇਸ ਲਈ ਇਸ ਗੱਲ ਤੇ ਵੀ ਝੂਰਨਾ ਬੰਦ ਕਰੋ ।
HarjotDiKalam #punjabiquote #punjabiquotes #punjabishayar #punjabi
#story #novel #punjabistory #punjabinovel #khani #ਨਾਵਲ #ਕਹਾਣੀ #ਕਵਿਤਾ #ਪੰਜਾਬੀ #ਪੰਜਾਬ
#punjabipoet #punjabiactor #punjabiculture #punjabiliteraturelovers#punjabithings #punjabiliterature#punjabinovels #punjabipoetrylovers#punjabisahit #punjabibooks #punjabiwritings#punjabi_trendz #punjabimemes #punjab#punjabivirsa #punjabiweddings
ਹੋਰ ਪੋਸਟਾਂ ਲਈ ਤੁਸੀਂ ਮੈਨੂੰ ਐਡ ਜਾਂ follow ਕਰ ਸਕਦੇ ਹੋ ।
Harot Di Kalam ਪੇਜ਼ ਨੂੰ ਲਾਇਕ ਕਰ ਸਕਦੇ ਹੋ ।
ਤਣਾਅ ਜਾਂ ਡਿਪਰੈਸ਼ਨ ਕਿਉਂ ਹੈ ਤੇ ਉਪਾਅ ਕੀ ਹਨ ?
Leave a reply