ਭਾਗ : ਚੌਥਾ
ਸਿਮਰੇ ਦੇ ਇਸੇ ਸਾਥ ਤੋਂ ਉਸਦਾ ਜ਼ਿੰਦਗੀ ਵਿੱਚ ਨਵਾਂ ਚੈਪਟਰ ਸ਼ੁਰੂ ਹੋ ਗਿਆ । ਜਿਸ ਚ ਸਕੂਨ ਦੇ ਪਲ ਘੱਟ ਸਨ ਤੇ ਦੁੱਖ ਦੇ ਜ਼ਿਆਦਾ । ਇਸ ਬੁਰੇ ਹਾਲ ਚ ਸਿਮਰੇ ਨੇ ਉਸਨੂੰ ਸੰਭਾਲਿਆ ਵੀ । ਦੁਨੀਆਂ ਸਾਰੀ ਲੈਣ ਦੇਣ ਤੇ ਟਿਕੀ ਹੋਈ ਹੈ ਕੋਈ ਕਿਸੇ ਨੂੰ ਅੱਜ ਮੋਢਾ ਵੀ ਦਿੰਦਾ ਹੈ ਤਾਂ ਬਦਲੇ ਚ ਕਿੰਨਾ ਕੁਝ ਮੰਗਦਾ ਹੈ ।
ਸਿਮਰੇ ਤੇ ਗਗਨ ਦੀਆਂ ਮੁਲਾਕਾਤਾਂ ਦਾ ਸਿਲਸਿਲਾ ਵੱਧਦਾ ਗਿਆ । ਇੱਕ ਦੋਸਤ ਵੱਜੋ ਸਹਾਰਾ ਉਹ ਦੇ ਹੀ ਰਿਹਾ ਸੀ । ਕਿਤੇ ਨਾ ਕਿਤੇ ਦੋਵਾਂ ਦੇ ਮਨ ਚ ਜਨਮਦਿਨ ਦੀ ਉਸ ਰਾਤ ਦੀ ਯਾਦ ਅਜੇ ਵੀ ਕਾਇਮ ਸੀ । ਇਸ ਲਈ ਕਦੇ ਇਸ ਤੇ ਗੱਲ ਕਰਦੇ ਤਾਂ ਝੇਂਪ ਜਾਂਦੇ ।ਇੱਕਲੇ ਹੁੰਦੇ ਤਾਂ ਚੁੱਪ ਹੋ ਜਾਂਦੇ । ਜਿਸ ਜਗ੍ਹਾ ਰੈਸਟੋਰੈਂਟ ਤੇ ਕੰਮ ਕਰਦੇ ਸੀ ਓਥੇ ਵੀ ਕਈ ਵਾਰ ਬੰਦ ਕਰਨ ਵੇਲੇ ਤੱਕ ਇਕੱਲੇ ਰਹਿ ਜਾਂਦੇ ਸੀ । ਵੀਕਐਂਡ ਤੇ ਜ਼ਿਆਦਾ ਲੇਟ ਹੁੰਦਾ ਤਾਂ ਸਿਮਰਾ ਉਸ ਨੂੰ ਘਰ ਛੱਡ ਵੀ ਜਾਂਦਾ । ਜੁਗਰਾਜ਼ ਦੇ ਵਿਆਹ ਹੋਏ ਨੂੰ ਦੋ ਤੋਂ ਵੱਧ ਮਹੀਨੇ ਹੋਏ ਤਾਂ ਗਗਨ ਕੁਝ ਨਾਰਮਲ ਹੁੰਦੀ ਗਈ । ਤੇ ਉਸਦੀ ਨੇੜਤਾ ਸਿਮਰੇ ਨਾਲ ਵੀ ਵਧਦੀ ਗਈ । ਹੁਣ ਉਸਨੂੰ ਇਸ ਨਾਲ ਫ਼ਰਕ ਪੈਣ ਤੋਂ ਹਟ ਗਿਆ ਸੀ ਕਿ ਕੌਣ ਉਸ ਬਾਰੇ ਕਿ ਕਹਿੰਦਾ ਹੈ । ਜੇਕਰ ਕੋਈ ਕਹਿੰਦਾ ਤਾਂ ਅੱਗਿਓ ਕਈ ਸੁਣਾਉਂਦੀ । ਕੋਈ ਇਥੇ ਐਸਾ ਹੈ ਵੀ ਨਹੀਂ ਸੀ ਜੋ ਉਹ ਸਭ ਨਾ ਕਰ ਰਿਹਾ ਹੋਵੇ ਜੋ ਗਗਨ ਤੇ ਸਿਮਰਾ ਨਾ ਕਰ ਰਹੇ ਹੋਣ ।
ਪੰਜਾਬ ਤੋਂ ਬਾਹਰ ਨਿਕਲਦੇ ਹੀ ਨਵੇਂ ਮੁੰਡੇ ਕੁੜੀਆਂ ਦਿਨਾਂ ਚ ਵਿਦੇਸ਼ ਪਹੁੰਚ ਕੇ ਉਡਾਰ ਹੋ ਜਾਂਦੇ ਹਨ । ਗੋਰੇ -ਗੋਰੀਆਂ ਵੀ ਸ਼ਾਇਦ ਉਹ ਨਾ ਕਰਨ ਜੋ ਇੱਥੇ ਨਵੇ ਪੁਰਾਣੇ ਪਹੁੰਚ ਕੇ ਕਰਦੇ ਹਨ । ਕੁਝ ਗੱਲਾਂ ਪਿੱਛੋਂ ਲੈ ਆਉਂਦੇ ਹਨ ਜਿਵੇਂ ਖਰੂਦ ਕਰਨਾ ਤੇ ਆਪਣਿਆਂ ਦੀਆਂ ਚੁਗਲੀਆਂ ਕਰਨਾ । ਬਾਕੀ ਸਭ ਗੱਲਾਂ ਗੋਰਿਆਂ ਦੀਆਂ ਚੱਕ ਲੈਂਦੇ ਹਨ । ਰਹਿਣ ਸਹਿਣ ਕੱਪੜੇ ਖਾਣਾ ਪੀਣਾ ਤੇ ਲੇਟ ਨਾਈਟ ਪਾਰਟੀ । ਕੁਝ ਰੀਸੋ ਰੀਸ ਤੇ ਕੁਝ ਮਨ ਦੇ ਚਾਅ ਪੁਗਾਉਂਦੇ ਹੋਏ । ਕਹਿਣ ਦਾ ਭਾਵ ਸਭ ਇੱਕੋ ਹੋ ਜਾਂਦੇ ਕੋਈ ਟਾਂਵਾਂ ਟਾਂਵਾਂ ਹੀ ਬਚਦਾ ਜਾਂ ਬਚਦੀ ।
ਇਸ ਲਈ ਗਗਨ ਨੂੰ ਹੁਣ ਕੋਈ ਪਰਵਾਹ ਨਹੀਂ ਕੋਈ ਉਹਨਾਂ ਬਾਰੇ ਕੀ ਸੋਚਦਾ ਹੈ । ਵੈਸੇ ਵੀ ਉਸ ਇੱਕ ਰਾਤ ਮਗਰੋਂ ਉਹਨਾਂ ਚ ਕੁਝ ਨਹੀਂ ਸੀ ਇਸ ਲਈ ਲੋਕਾਂ ਦੀ ਗੱਲਾਂ ਦੀ ਉਹਨੂੰ ਪਰਵਾਹ ਨਹੀਂ ਸੀ । ਪਰ ਜਦੋਂ ਵੀ ਕਦੇ ਕੰਮ ਕਰਦੇ ਜਾਂ ਜਾਂਦੇ ਆਉਂਦੇ ਸਿਮਰੇ ਦਾ ਹੱਥ ਜਾਂ ਉਹ ਖੁਦ ਉਸ ਨਾਲ ਛੂਹ ਜਾਂਦਾ ਤਾਂ ਗਗਨ ਦੇ ਜਿਸਮ ਚ ਜਿਵੇਂ ਝੁਣਝੁਣੀ ਛਿੜ ਜਾਂਦੀ । ਬਾਰ ਬਾਰ ਉਸਨੂੰ ਉਹੀ ਰਾਤ ਚੇਤੇ ਆਉਂਦੀ । ਜਿੱਥੇ ਉਹ ਕੁਝ ਪਲਾਂ ਮਗਰੋਂ ਸੁਰਤ ਗਵਾ ਬੈਠੀ ਸੀ ਕਿ ਕੁਝ ਵੀ ਚੰਗੀ ਤਰਾਂ ਯਾਦ ਨਹੀਂ ਸੀ । ਪਰ ਸ਼ਾਇਦ ਉਸਦੇ ਸਰੀਰ ਨੂੰ ਉਹ ਹਰ ਪਲ ਯਾਦ ਸੀ ਤੇ ਉਸਨੂੰ ਯਾਦ ਕਰਕੇ ਉਸਦੇ ਪੋਰ ਪੋਰ ਵਿੱਚ ਬੇਚੈਨੀ ਛਾ ਜਾਂਦੀ । ਆਪਣੇ ਅੰਦਰੋਂ ਕੁਝ ਪਿਘਲਦਾ ਮਹਿਸੂਸ ਹੰਦਾ । ਜੁਗਰਾਜ਼ ਨਾਲ ਬੀਤੇ ਉਸਦੇ ਐਨੇ ਸਾਲਇੱਕ ਰਾਤ ਦੇ ਸਾਹਮਣੇ ਫਿੱਕੇ ਲੱਗਣ ਲੱਗੇ ਸੀ । ਇੱਕ ਉਹ ਸੀ ਜਿਥੇ ਉਹ ਐਨਾ ਦਰਦ ਝੱਲਦੀ ਸੀ ਸਿਰਫ ਉਸਦੇ ਪਿਆਰ ਲਈ ਜਿਵੇਂ ਉਹ ਕਹਿੰਦਾ ਤੇ ਮੰਨਦੀ ਸੀ ਤੇ ਉਸਦੇ ਜਿਸਮ ਤੇ ਕਿੰਨੇ ਹੀ ਨਿਸ਼ਾਨ ਜਿਸਨੇ ਛੱਡ ਦਿੱਤੇ ਸੀ ਤੇ ਵਿਆਹ ਕਰਵਾਉਣ ਲੱਗੇ ਉਸਨੇ ਇੱਕ ਪਲ ਵੀ ਨਾ ਸੋਚਿਆ । ਤੇ ਕਿੱਥੇ ਇਹ ਸਿਮਰਾ ਜਿੱਥੇ ਉਸਦੇ ਨਾਲ ਇੱਕ ਬੇਹੋਸ਼ੀ ਦੀ ਕੱਟੀ ਰਾਤ ਤੇ ਉਸਦੇ ਜਿਸਮ ਦਾ ਮਹਿਜ਼ ਯਾਦ ਨਾਲ ਹੀ ਉਸਦੇ ਅੰਦਰੋਂ ਸੇਕ ਨਿਕਲਣ ਲਾ ਦਿੰਦੀ । ਪਰ ਉਹ ਸਿਮਰੇ ਨੂੰ ਦੱਸ ਨਾ ਸਕੀ । ਸਿਮਰਾ ਜਿਵੇਂ ਉਸਦੀਆਂ ਅੱਖਾਂ ਨੂੰ ਪੜ੍ਹ ਰਿਹਾ ਹੋਵੇ । ਅੱਖਾਂ
ਚੋਂ ਉਸਦਾ ਹਾਲ ਸਮਝ ਸਕਦਾ ਹੋਵੇ ਤੇ ਕਿਸੇ ਸਹੀ ਮੌਕੇ ਦੀ ਉਡੀਕ ਕਰ ਰਿਹਾ ਹੋਵੇ ।
ਇਹ ਮੌਕਾ ਮਿਲਿਆ ਜਦੋਂ ਸਿਮਰਾ ਪੀ ਆਰ ਹੋ ਗਿਆ । ਉਸਦੀ ਕਈ ਸਾਲਾਂ ਦੀ ਮਿਹਨਤ ਰੰਗ ਲੈ ਆਈ ਸੀ ਤੇ ਅਖੀਰ ਮਾਂ ਬਾਪ ਨੂੰ ਪੱਕੇ ਤੌਰ ਤੇ ਐਧਰ ਲੈ ਆਉਣ ਦਾ ਸਪਨਾ ਸਾਕਾਰ ਹੋ ਗਿਆ ਸੀ । ਫਿਰ ਇੱਕ ਰਾਤ ਇਸ ਖੁਸ਼ੀ ਦਾ ਜਸ਼ਨ ਮਨਾਉਣ ਲਈ ਉਹ ਦੋਂਵੇਂ ਇਕੱਲੇ ਹੀ ਸੀ । ਬੀਅਰ ਦਾਰੂ ਜਾਂ ਕੋਈ ਹੋਰ ਨਸ਼ਾ ਵੀ ਉਹਨਾਂ ਨੇ ਨਹੀਂ ਕੀਤਾ । ਐਸੇ ਵੇਲੇ ਵੀ ਜਦੋਂ ਤੁਸੀਂ ਨਸ਼ਈ ਰਾਤ ਬਿਤਾਉਣੀ ਹੋਵੇ ਭਲਾ ਨਸ਼ੇ ਦੀ ਕੀ ਲੋੜ । ਸ਼ਾਇਦ ਮਨ ਤੋਂ ਕਮਜ਼ੋਰ ਲੋਕਾਂ ਨੂੰ ਲੋੜ ਪੈਂਦੀ ਹੋਵੇ । ਪਰ ਸਿਮਰੇ ਤੇ ਗਗਨ ਨੂੰ ਨਹੀਂ ਸੀ । ਉਹਨਾਂ ਕੋਲ ਪਿਛਲੇ ਕੁਝ ਮਹੀਨਿਆਂ ਚ ਇੱਕ ਦੂਸਰੇ ਨੂੰ ਸਮਝਣ ਦਾ ਮੌਕਾ ਸੀ ਤੇ ਉਸ ਰਾਤ ਦੀ ਯਾਦ ।
ਇਸ ਲਈ ਜਦੋਂ ਉਹ ਉਸੇ ਕਮਰੇ ਚ ਮੁੜ ਬਾਹਾਂ ਚ ਬਾਹਾਂ ਪਾ ਕੇ ਦਾਖਿਲ ਹੋਏ ਤਾਂ ਕਾਹਲੀ ਦੀ ਬਜਾਏ ਇੱਕ ਠਰੰਮਾ ਸੀ । ਦੋਂਵੇਂ ਜਿਸਮ ਜਿਵੇਂ ਇੱਕ ਦੂਸਰੇ ਨੂੰ ਸਮਝ ਚੁੱਕੇ ਹੋਣ । ਝਿਜਕ ਜਿਹਾ ਕੁਝ ਨਹੀਂ ਸੀ । ਹੱਥਾਂ ਦੀਆਂ ਸ਼ਰਾਰਤਾਂ ਸਨ ਸਾਹਾਂ ਦੀ ਗਰਮੀ ਸੀ ਕਨੇਡਾ ਦੀ ਠੰਡੀ ਰਾਤ ਵਿੱਚ ਕੋਲਿਆਂ ਵਾਂਗ ਭਖਦੇ ਸਰੀਰ ਸਨ । ਜਿਉਂ ਜਿਉਂ ਹੱਥਾਂ ਦੀਆਂ ਹਰਕਤਾਂ ਵੱਧਦੀਆਂ ਗਈਆਂ । ਪਿਆਸ ਨਾਲ ਮੂੰਹ ਸੁੱਕਣ ਲੱਗਾ । ਰੇਸ਼ਮ ਵਰਗੇ ਮੁਲਾਇਮ ਹਿੱਸੇ ਵੀ ਪੱਥਰ ਵਰਗੇ ਸਖ਼ਤ ਹੋ ਗਏ । ਸੁੱਕੇ ਬੁੱਲ ਕਦੋ ਤੱਕ ਪਿਆਸ ਬੁਝਾ ਸਕਦੇ ਸੀ ? ਤੇ ਕਦੇ ਅੰਬਾਂ ਦੀ ਭੁੱਖ ਵੀ ਅੰਬਾਕੜੀਆਂ ਨਾਲ ਮਿਟੀ ਏ ? ਦੋਂਵੇਂ ਮੁੜ ਮੁੜ ਉਸ ਰਾਤ ਦੇ ਅਹਿਸਾਸ ਨੂੰ ਜਿਉਣਾ ਚਾਹੁੰਦੇ ਸੀ ਜੋ ਨਸ਼ੇ ਚ ਗੁੰਮ ਗਿਆ ਸੀ । ਗਗਨ ਨੂੰ ਤਾਂ ਯਾਦ ਵੀ ਨਹੀਂ ਸੀ । ਪਰ ਜਿਉਂ ਜਿਉਂ ਸਿਮਰਾ ਉਹ ਦੁਹਰਾਉਂਦਾ ਗਿਆ ਦਿਮਾਗ ਚ ਉਹ ਵੀ ਚੇਤੇ ਆਉਂਦੀ ਗਈ । ਉਸਨੂੰ ਪਹਿਲੀ ਵਾਰ ਅਹਿਸਾਸ ਹੋ ਰਿਹਾ ਸੀ ਬਿਨਾਂ ਕੱਟੇ ਬਿਨਾਂ ਦੰਦੀਆਂ ਨਾਲ ਖਾਧੇ ਵੀ ਉਸ ਆਨੰਦ ਨੂੰ ਹਾਸਿਲ ਕੀਤਾ ਜਾ ਸਕਦਾ ਹੈ । ਸਿਮਰੇ ਦੇ ਹੱਥਾਂ ਦੀ ਛੂਹ ਤੇ ਬੁੱਲ੍ਹਾ ਨੇ ਉਸਦੇ ਅੰਦਰ ਇੱਕ ਅਜੀਬ ਬੇਚੈਨੀ ਸੇਕ ਪੈਦਾ ਕਰ ਦਿੱਤਾ ਸੀ । ਅੱਖਾਂ ਬੰਦ ਕਰੀ ਬੱਸ ਉਹ ਉਸਦੀਆਂ ਬਾਹਾਂ ਚ ਮਚਲ ਰਹੀ ਸੀ । ਜਿਵੇਂ ਉਹ ਕਹਿੰਦਾ ਉਹ ਮਨ ਰਹੀ ਸੀ । ਉਸਦੇ ਜਿਸਮ ਨੂੰ ਆਪਣੇ ਜਿਸਮ ਨਾਲ ਲੱਗਣ ਤੇ ਉਹ ਉਸਦੀ ਸਖਤੀ ਨੂੰ ਮਹਿਸੂਸ ਕਰ ਰਹੀ ਸੀ । ਤੇ ਉਦੋਂ ਤੱਕ ਦੋਵਾਂ ਦੇ ਅੰਦਰੋਂ ਇਹ ਸੇਕ ਤੇ ਤੇ ਪਿਆਸ ਨਾ ਬੁਝੀ ਜਦੋਂ ਤੱਕ ਹਵਾ ਚ ਉਹਨਾਂ ਦੀ ਆਵਾਜ਼ ਗੂੰਜ ਨਾ ਉੱਠੀ ਤੇ ਕਨੇਡਾ ਦੀ ਉਸ ਠੰਡੀ ਰਾਤ ਚ ਵੀ ਦੋਂਵੇਂ ਪਸੀਨੇ ਨਾਲ ਭਿੱਜ ਨਾ ਗਏ ।
ਤੇ ਫਿਰ ਹੀ ਸਿਲਸਿਲਾ ਚਲਦਾ ਰਿਹਾ । ਦੋਂਵੇਂ ਇੰਝ ਰਹਿਣ ਲੱਗੇ ਜਿਵੇਂ ਪਤੀ ਪਤਨੀ ਹੋਣ । ਸ਼ੁਰੂਆਤੀ ਦਿਨਾਂ ਚ ਤਾਂ ਇੱਕ ਪਲ ਵੀ ਉਹਨਾਂ ਨੂੰ ਮਿਲ ਜਾਂਦਾ ਤਾਂ ਗ਼ਨੀਮਤ ਸਮਝਕੇ ਲਾਭ ਚੱਕਦੇ ।
ਤੇ ਕਈ ਮਹੀਨੇ ਇਕੱਠੇ ਰਹਿਣ ਮਗਰੋਂ ਜਦੋਂ ਤੱਕ ਗਗਨ ਦੇ ਮਨ ਚ ਇਹ ਖਿਆਲ ਆਇਆ ਕਿ ਉਹ ਦੋਂਵੇਂ ਵਿਆਹ ਕਰਵਾ ਸਕਦੇ ਹਨ । ਉਦੋਂ ਤੱਕ ਹੋਰ ਕਿੰਨਾ ਕੁਝ ਬਦਲ ਚੁੱਕਾ ਸੀ । ਸਿਮਰਾ ਆਪਣੇ ਇੰਡੀਆ ਜਾਣ ਦੀ ਟਿਕਟ ਬੁੱਕ ਕਰ ਚੁੱਕਾ ਸੀ । ਉਸਦਾ ਮਕਸਦ ਇਹੋ ਸੀ ਜੋ ਹਰ ਪੀ ਆਰ ਵਾਲੇ ਦਾ ਇੰਡੀਆ ਆ ਕੇ ਹੁੰਦਾ ਹੈ । ਇੰਡੀਆ ਜਾਓ ਕਿਸੇ ਹੋਰ ਨਾਲ ਵਿਆਹ ਕਰਵਾ ਆਓ । ਤੇ ਜੋ ਖਰਚਾ ਐਨੇ ਸਾਲ ਕਨੇਡਾ ਪੀ ਆਰ ਲਈ ਕੀਤਾ ਉਸਨੂੰ ਕਿਸੇ ਵੀ ਤਰੀਕੇ ਪੂਰਾ ਕਰੋ । ਸਿਮਰੇ ਨੇ ਇੰਡੀਆ ਜਾਣਾ ਸੀ ਤਾਂ ਗਗਨ ਨੇ ਓੰਨੇ ਦਿਨ ਲਈ ਆਪਣੇ ਮਾਂ ਨੂੰ ਬੁਲਾ ਲੈਣ ਦੀ ਸੋਚੀ ਉਹ ਵੀ ਵਰਕ ਪਰਮਿਟ ਤੇ ਹੋ ਚੁੱਕੀ ਸੀ । ਤੇ ਕਿਸੇ ਬਹਾਨੇ ਮਿਲਣ ਲਈ ਉਸਨੇ ਮਾਂ ਨੂੰ ਆਪਣੇ ਕੋਲ ਸੱਦ ਲਿਆ ਸੀ ।
ਪਰ ਜਾਣ ਤੋਂ ਕੁਝ ਦਿਨ ਪਹਿਲ਼ਾਂ ਹੀ ਸਿਮਰੇ ਨੇ ਗਗਨ ਨੂੰ ਸਭ ਸਪਸ਼ਟ ਦੱਸ ਦਿੱਤਾ ਕਿ ਘਰਦਿਆਂ ਦੁਆਰਾ ਉਸਨੂੰ ਸੱਦਣ ਦਾ ਮਕਸਦ ਇੰਡੀਆ ਵਿਆਹ ਕਰਵਾਉਣ ਲਈ ਹੈ । ਕਿਸੇ ਵਧੀਆ ਘਰ ਤੇ ਚੰਗੇ ਦਹੇਜ ਵਾਲੀ ਕੁੜੀ ਉਹ ਲਭੀ ਬੈਠੇ ਸਨ । ਉਹਨਾਂ ਨੂੰ ਵੀ ਲਗਦਾ ਸੀ ਕਿ ਐਨਾ ਪੈਸੇ ਖਰਚ ਕੀਤਾ ਕਿੰਨੇ ਸਾਲ ਪੜ੍ਹਾਈ ਉੱਤੇ ਕੁਝ ਉਸਦਾ ਹਰਜਾਨਾ ਵੀ ਭਰੀਏ । ਤੇ ਉੱਪਰੋਂ ਕੁੜੀ ਇੰਡੀਆ ਤੋਂ ਸੀ ਤਾਂ ਸਾਊ ਵੀ ਹੋਏਗੀ ।
ਬਾਹਰ ਰਹਿੰਦੇ ਮੁੰਡਿਆਂ ਨੂੰ ਆਪਣੇ ਨਾਲ ਰਹਿ ਚੁੱਕੀਆਂ ਕੁੜੀਆਂ ਹੌਲੀ ਹੌਲੀ ਸਾਊ ਲੱਗਣੋਂ ਹਟ ਜਾਂਦੀਆਂ । ਉਹਨਾਂ ਨੂੰ ਲਗਦਾ ਕਿ ਜੋ ਕੁੜੀ ਵਿਆਹ ਤੋਂ ਪਹਿਲਾਂ ਉਸ ਨਾਲ ਰਹਿ ਸਕਦੀ ਹੈ ਤੇ ਸੌਂ ਸਕਦੀ ਹੈ ਤਾਂ ਉਹ ਵਫ਼ਾਦਾਰ ਤੇ ਵਧੀਆ ਪਤਨੀ ਨਹੀਂ ਬਣ ਸਕਦੀ । ਇਸ ਲਈ ਉਹ ਇੰਡੀਆ ਤੋਂ ਹੀ ਕੁੜੀ ਲੱਭ ਵਿਆਹ ਕਰਵਾਉਣ ਨੂੰ ਪਹਿਲ ਕਰਦੇ ਹਨ ਇਸਦੇ ਉਹਨਾਂ ਨੂੰ ਕਈ ਫਾਇਦੇ ਲਗਦੇ ਹਨ ਜਿਵੇਂ ਸਾਊ ਕੁੜੀ ਮਿਲਣਾ ਤੇ ਖਰਚੇ ਪੂਰੇ ਹੋ ਜਾਣੇ ਜਾਂ ਕਿਸੇ ਹੋਰ ਰਿਸ਼ਤੇਦਾਰ ਦਾ ਬਾਹਰ ਜਾਣ ਦਾ ਰਾਹ ਖੁੱਲ ਜਾਣਾ। ਪਰ ਇਸ ਗੱਲ ਨੂੰ ਜਾਣੇ ਬਿਨਾਂ ਕਿ ਸਾਹਮਣੇ ਮਿਲਦੀ ਕੁੜੀ ਤੇ ਇੰਡੀਆ ਤੋਂ ਵਿਆਹੀ ਦੀ ਗਾਰੰਟੀ ਕਿਹੜਾ ਕੋਈ ਲੈ ਸਕਦਾ ?
ਪਰ ਇਹ ਸੌਦੇਬਾਜ਼ੀ ਮਹਿਜ਼ ਮੁੰਡਾ ਨਹੀਂ ਕਰਦਾ ਸਗੋਂ ਬਾਹਰ ਗਈ ਕੁੜੀ ਵੀ ਕਰਦੀ ਹੈ ਉਸਦੇ ਸਿਰ ਤੇ ਵੀ ਮੁੰਡੇ ਵਾਂਗ ਖਰਚਾ ਕੱਢਣ ਜਾਂ ਆਪਣੇ ਭਰਾ ਜਾਂ ਭੈਣ ਨੂੰ ਬਾਹਰ ਬੁਲਾਉਣ ਦਾ ਬੋਝ ਹੁੰਦਾ ਇਸ ਲਈ ਕਈ ਸਾਲ ਇੱਕ ਦੂਸਰੇ ਨਾਲ ਹੰਡਾ ਕੇ ਅਲੱਗ ਹੋਕੇ ਚੁੱਪਚਾਪ ਵਿਆਹ ਕਰਵਾ ਕੇ ਅਹੁ ਜਾਂਦੇ ਹਨ ।
ਇਸ ਲਈ ਗਗਨ ਨੇ ਸਿਮਰੇ ਨੂੰ ਸਮਝਾਉਣ ਦੀ ਕੋਸ਼ਿਸ ਤਾਂ ਕੀਤੀ ਪਰ ਉਹ ਸਮਝਿਆ ਨਾ । ਤੇ ਚੁੱਪ ਚੁਪੀਤੇ ਇੰਡੀਆ ਚੜ ਗਿਆ । ਆਪਣੀ ਮਾਂ ਦੇ ਰੋਜ ਆਉਂਦੇ ਫੋਨਾਂ ਨੇ ਉਸਦੇ ਦਿਮਾਗ ਚ ਆਪਣੇ ਭਰਾ ਦੀ ਫਿਕਰ ਪਾ ਦਿੱਤੀ ਸੀ । ਪਿਆਰ ਵਿਆਰ ਲਈ ਉਸਦੇ ਮਨ ਚ ਸਭ ਭੁਲੇਖੇ ਨਿੱਕਲ ਚੁੱਕੇ ਸੀ ਉਹ ਗੱਲ ਮੰਨ ਚੁੱਕੀ ਸੀ ਕਿ ਮਹਿਜ਼ ਸਰੀਰ ਦੀ ਲੋੜ ਤੋਂ ਬਿਨਾਂ ਕੋਈ ਏਥੇ ਕਿਸੇ ਨੂੰ ਸਾਥ ਨਹੀਂ ਦਿੰਦਾ । ਆਪਣੇ ਦੋਵੇਂ ਰਿਸ਼ਤਿਆਂ ਚ ਉਹ ਇਹ ਹੰਡਾ ਚੁੱਕੀ ਸੀ । ਪਰ ਫਿਰ ਵੀ ਇੱਕ ਔਰਤ ਦਾ ਮਨ ਤੇ ਜਜ਼ਬਾਤੀ ਤੇ ਉਹ ਵੀ ਗਗਨ ਜੋ ਕਈ ਸਾਲ ਜੁਗਰਾਜ਼ ਨਾਲ ਸਿਰਫ ਪਿਆਰ ਨੂੰ ਕਾਇਮ ਰੱਖਣ ਲਈ ਸੌਂਦੀ ਰਹੀ ਤੇ ਜਖਮ ਝੱਲਦੀ ਰਹੀ । ਉਸਦੀ ਮਾਂ ਦੇ ਕਨੇਡਾ ਆ ਜਾਣ ਮਗਰੋਂ ਵੀ ਉਹ ਮੁੜ ਡਿਪ੍ਰੈਸ਼ਨ ਚ ਆ ਗਈ ਸੀ । ਉਸਦੀ ਮਾਂ ਪੁੱਛਦੀ ਤਾਂ ਕੁਝ ਨਾ ਦੱਸਦੀ । ਉਸਨੂੰ ਪੀਰੀਅਡ ਦੇ ਦਿਨ ਭੁੱਲ ਗਏ ਸੀ ।ਤੇ ਉਸਦੇ ਸਿਰ ਚ ਧਮਾਕੇ ਵਾਂਗ ਪ੍ਰੇਗਨੈਂਟ ਹੋਣ ਦਾ ਬੰਬ ਅਚਾਨਕ ਫਟਿਆ । ਜਦੋਂ ਪੇਟ ਚ ਉਠੇ ਦਰਦ ਲਈ ਉਹ ਡਾਕਟਰ ਕੋਲ ਆਮ ਚੈੱਕ ਅੱਪ ਲਈ ਗਈ ਸੀ । ਕਿਸ ਪਲ ਤੇ ਕਦੋਂ ਇਹ ਗਲਤੀ ਉਹਨਾਂ ਕੋਲੋ ਹੋਈ ਸੀ ਉਹਨੂੰ ਨਹੀਂ ਸੀ ਪਤਾ। ਉਹ ਸਿਮਰੇ ਨੂੰ ਦੱਸਣਾ ਚਾਹੁੰਦੀ ਸੀ ਪਰ ਉਹ ਆਪਣੇ ਵਿਆਹ ਚ ਬੀਜੀ ਹੀ ਐਨਾ ਹੋਇਆ ਕਿ ਗੱਲ ਵੀ ਨਾ ਕੀਤੀ ਤੇ ਇਸੇ ਘਬਰਾਹਟ ਚ ਉਸਨੇ ਮਾਂ ਨੂੰ ਸਭ ਦੱਸ ਦਿੱਤਾ । ਮਾਂ ਨੇ ਸ਼ੁਕਰ ਕੀਤਾ ਕਿ ਇਹ ਇੰਡੀਆ ਨਹੀਂ ਹੋਇਆ ਤੇ ਪਹਿਲ਼ਾਂ ਪਤਾ ਲੱਗ ਗਿਆ । ਇਸੇ ਭੱਜ ਦੌੜ ਚ ਉਸਦੇ ਮਨ ਚ ਅਚਾਨਕ ਨੂਰ ਦਾ ਨਾਮ ਯਾਦ ਆਇਆ ਤੇ ਇੰਟਰਨੈਂਟ ਤੋਂ ਉਸਦਾ ਕਲੀਨਿਕ ਖੋਜ ਕੇ ਉਸਦੇ ਮੂਹਰੇ ਆ ਬੈਠੀਆਂ ਤੇ ਹੁਣ ਉਸਨੇ ਸਾਰਾ ਹਾਲ ਬਿਆਨ ਨੂਰ ਨੂੰ ਆਪਣੇ ਮੂੰਹੋ ਸੁਣਾ ਦਿੱਤਾ ਤੇ ਅੱਖਾਂ ਭਰ ਲਈਆਂ । ਪਰ ਉਸਦੇ ਗੱਲ ਕਰਨ ਦਾ ਅੰਦਾਜ਼ ਅਜੇ ਵੀ ਉਵੇਂ ਦਾ ਸੀ ਜਿਵੇਂ ਬਾਰਵੀਂ ਚ ਸੀ । ਬਿਨਾਂ ਝਿਜਕ ਤੇ ਆਤਮ ਵਿਸ਼ਵਾਸ਼ ਵਾਲਾ । ਸ਼ਾਇਦ ਕੋਰੇ ਕੋਰੇ ਲੋਕਾਂ ਚ ਇੰਝ ਹੀ ਰਿਹਾ ਜਾ ਸਕਦਾ । ਜਜ਼ਬਾਤੀ ਬੰਦੇ ਸ਼ਾਇਦ ਇਹਨਾਂ ਮੁਲਕਾਂ ਚ ਇੱਕ ਦਿਨ ਵੀ ਨਾ ਕੱਢ ਸਕਣ । ਜਜ਼ਬਾਤ ਹੀਣ ਹੋਕੇ ਪੱਥਰ ਜਿਹੇ ਹੋਕੇ ਜਿਊਣਾ ਪੈਂਦਾ । ਆਖਦੀ ਹੋਈ ਉਹ ਚੁੱਪ ਹੋ ਗਈ ਤੇ ਨੂਰ ਦੇ ਕੁਝ ਬੋਲਣ ਦਾ ਇੰਤਜ਼ਾਰ ਕਰਨ ਲੱਗੀ ।
ਚਲਦਾ ।