ਪੂਰਨਤਾ ਦਾ ਅਹਿਸਾਸ
ਆਖਰੀ ਭਾਗ
ਨੂਰ ਜਿਉਂ ਹੀ ਘਰ ਪਹੁੰਚੀ ਤਾਂ ਉਸਦੇ ਮਨ ਵਿੱਚੋਂ ਗਗਨ ਬਾਰੇ ਨਿੱਕਲ ਕੇ ਆਪਣੇ ਭਵਿੱਖ ਬਾਰੇ ਖੁਸ਼ੀ ਵਧੇਰੇ ਹੋਈ ਸੀ। ਦੋਵਾਂ ਨੂੰ ਇੰਝ ਲੱਗ ਰਿਹਾ ਸੀ ਕਈ ਵਰ੍ਹੇ ਉਹਨਾਂ ਕੋਲੋਂ ਹੋਏ ਉਸ ਜੁਰਮ ਦੀ ਸਜ਼ਾ ਹੁਣ ਉਹਨਾਂ ਦੀ ਖਤਮ ਹੋਣ ਵਾਲੀ ਹੋਵੇ।
“ਕਾਸ਼ ਕੋਈ ਆਪਣੇ ਬੱਚੇ ਨੂੰ ਸਮਾਜ ਦੇ ਡਰ ਤੋਂ ਡਰਦਾ ਖਤਮ ਨਾ ਕਰੇ “. ਕਰਨ ਨੇ ਕਿਹਾ।
ਨੂਰ ਦੇ ਮਨ ਚ ਮੁੜ ਗਗਨ ਦਾ ਚਿਹਰਾ ਆ ਗਿਆ ਜੋ ਉਸੇ ਰਾਹ ਤੇ ਸੀ ਜਿਥੇ ਕਦੇ ਉਹ ਸੀ। ਉਸਨੇ ਕਰਨ ਨੂੰ ਸਾਰੀ ਗੱਲ ਸੁਣਾਈ। ਕਰਨ ਸੁਣਦਾ ਗਿਆ। ਸਾਲ ਚ ਕੀਤੇ ਕਿੰਨੇ ਹੀ ਅਬਾਰਸ਼ਨ ਦੇ ਬਾਵਜੂਦ ਇਸ ਬੱਚੇ ਬਾਰੇ ਸੁਣਕੇ ਉਹ ਭਾਵੁਕ ਹੋ ਗਏ ਸੀ। ਕਿਉਕਿ ਸ਼ਾਇਦ ਉਹਨਾਂ ਦੀ ਆਪਣੀ ਕਹਾਣੀ ਤੇ ਮਜਬੂਰੀ ਇਸ ਨਾਲ ਜੁੜਦੀ ਸੀ।
“ਕਿਉਂ ਨਾ ਆਪਾਂ ਇਸ ਬੱਚੇ ਨੂੰ ਵੀ ਬਚਾ ਲਈਏ ,ਸ਼ਾਇਦ ਸਾਡਾ ਉਹ ਬੱਚਾ ਸਾਡੇ ਕੋਲ ਕਿਸੇ ਹੋਰ ਸਰੀਰ ਵਿਚੋਂ ਹੋਕੇ ਵਾਪਿਸ ਆ ਰਿਹਾ। ਨਹੀਂ ਤਾਂ ਐਨੇ ਸਮੇਂ ਦਾ ਸਾਨੂੰ ਕੋਈ ਉਮੀਦ ਨਹੀਂ ਸੀ ਮਿਲੀ ਤੇ ਅੱਜ ਇਸਦੇ ਆਉਂਦਿਆਂ ਹੀ ਇੱਕ ਨਵੀਂ ਉਮੀਦ ਜਗ ਗਈ। ” ਕਰਨ ਨੇ ਜਦੋਂ ਕਿਹਾ ਤਾਂ ਨੂਰ ਦੇ ਚਿਹਰੇ ਤੇ ਇੱਕ ਚਮਕ ਆ ਗਈ।
ਅਗਲੇ ਦਿਨ ਜਦੋਂ ਗਗਨ ਇਕੱਲੀ ਵੀ ਆਈ ਤਾਂ ਉਸਦੇ ਫੈਸਲੇ ਚ ਕੋਈ ਬਦਲਾਅ ਨਹੀਂ ਸੀ ਆਇਆ। ਉਹ ਵਾਪਿਸ ਜਾ ਕੇ ਅਜੇ ਵਿਆਹ ਕਰਵਾ ਕੇ ਆਪਣੇ ਮਾਂ ਤੇ ਬਾਪ ਦੀ ਇੱਛਾ ਮੁਤਾਬਿਕ ਆਪਣੇ ਭਰਾ ਨੂੰ ਕਨੇਡਾ ਲੈ ਕੇ ਆਉਣ ਦਾ ਪ੍ਰਬੰਧ ਕਰਨਾ ਚਾਹੁੰਦੀ ਸੀ। ਤੇ ਕੌਣ ਇਸ ਦੁਨੀਆਂ ਚ ਹੋ ਸਕਦਾ ਸੀ ਜੋ ਇੱਕ ਕੁਆਰੀ ਮਾਂ ਨੂੰ ਬੱਚੇ ਸਮੇਤ ਅਪਣਾ ਸਕਦਾ ਸੀ। ਜਿੱਥੇ ਵਿਆਹੀ ਤੇ ਤਲਾਕਸ਼ੁਦਾ ਜਾਂ ਬੇਵ ਔਰਤ ਲਈ ਸਮਾਜ ਦੀਆਂ ਨਜਰਾਂ ਇੰਝ ਹੋ ਜਾਣ ਜਿਵੇਂ ਜੂਠ ਨੂੰ ਵੇਖ ਰਹੇ ਹੋਣ ਭਾਵੇਂ ਉਮਰ 20 ਹੋਵੇ ਜਾਂ 30 ਓਥੇ ਕੁਆਰੀ ਮਾਂ ਤਾਂ ਸ਼ਾਇਦ ਜੂਠ ਤੋਂ ਵੀ ਵਧੇਰੇ ਲੱਗੇ।
ਉਸਦਾ ਫੈਸਲਾ ਅਟੱਲ ਸੀ।
“ਜੇਕਰ ਮੈਂ ਤੇਰੇ ਬੱਚੇ ਨੂੰ ਗੋਦ ਲੈ ਲਵਾ ਲੀਗਲੀ ਫੇਰ !!!” ਨੂਰ ਨੇ ਕਿਹਾ ਤੇ ਨਾਲ ਹੀ ਆਪਣੀ ਪੂਰੀ ਕਹਾਣੀ ਉਸਨੂੰ ਸੁਣਾ ਦਿੱਤੀ। ਉਸਦੀ ਕਹਾਣੀ ਨੂੰ ਇੰਝ ਸੁਣਦੇ ਹੈਰਾਨ ਹੁੰਦੇ ਤੇ ਫਿਰ ਵੀ ਇੰਝ ਜਿੰਦਗੀ ਨੂੰ ਜਿਉਣ ਦੀ ਇੱਛਾ ਸੁਣਕੇ ਗਗਨ ਦਾ ਚਿਹਰਾ ਇੱਕ ਵਾਰ ਚਮਕ ਉੱਠਿਆ।
ਉਸਦਾ ਵੀ ਮਨ ਨਹੀਂ ਸੀ ਕਿ ਉਹ ਆਪਣੇ ਬੱਚੇ ਨੂੰ ਇੰਝ ਸਮੇਂ ਤੋਂ ਪਹਿਲਾਂ ਖਤਮ ਕਰੇ। ਹੁਣ ਉਸਨੂੰ ਕੁਝ ਤਾਂ ਉਮੀਦ ਸੀ ਕਦੇ ਤਾਂ ਵੇਖ ਸਕਦਾ। ਸਿਮਰੇ ਨਾਲ ਕੱਟੀਆਂ ਪਿਆਰ ਦੀਆਂ ਕਿੰਨੀਆਂ ਰਾਤਾਂ ਦੀ ਉਹ ਨਿਸ਼ਾਨੀ ਸੀ। ਭਾਵੇਂ ਸਿਮਰੇ ਨੂੰ ਯਾਦ ਨਹੀਂ ਸੀ ਉਸਨੂੰ ਤਾਂ ਹੈ।
ਉਸਨੇ ਨੂਰ ਨੂੰ ਹਾਂ ਕਰ ਦਿੱਤੀ। ਉਹ ਇਸ ਬੱਚੇ ਨੂੰ ਜਨਮ ਜਰੂਰ ਦਵੇਗੀ। ਤੇ ਇਸ ਦੁਨੀਆਂ ਵਿੱਚ ਜਰੂਰ ਲੈ ਕੇ ਆਏਗੀ। ਉਸ ਕੋਲ ਭਾਵੇਂ ਨਹੀਂ ਰਹੇਗਾ ਪਰ ਉਸਦੀਆਂ ਅੱਖਾਂ ਕਦੇ ਵੇਖ ਕੇ ਤਾਂ ਸਕੂਨ ਨਾਲ ਖੁਲਣਗੀਆਂ।
ਤੇ ਅਖੀਰ 6 ਮਹੀਨੇ ਮਗਰੋਂ ਜਦੋਂ ਗਗਨ ਨੇ ਇੱਕ ਬੜੇ ਹੀ ਪਿਆਰੇ ਬੱਚੇ ਨੂੰ ਜਨਮ ਦਿੱਤਾ ਤਾਂ ਨੂਰ ਤੇ ਗਗਨ ਨੇ ਉਹਨਾਂ ਨੂੰ ਝੱਟ ਲੀਗਲੀ ਗੋਦ ਲੈ ਲਿਆ। ਤੇ ਦੂਸਰੇ ਬੱਚੇ ਦੀ ਖੁਸ਼ੀ ਮੈਡੀਕਲ ਤਕਨੀਕ ਦੀ ਮਦਦ ਨਾਲ ਉਹਨਾਂ ਦੇ ਘਰ ਆਉਣ ਵਾਲੀ ਸੀ। ਇੱਕ ਸਾਲ ਚ ਨੂਰ ਦੋ ਬੱਚਿਆਂ ਨੂੰ ਇੱਕ ਮਾਂ ਵਾਂਗ ਪਾਲੇਗੀ ਉਸਨੂੰ ਇਸ ਗੱਲ ਦਾ ਖੁਦ ਤੇ ਕਿਸਮਤ ਤੇ ਯਕੀਨ ਨਹੀਂ ਸੀ।
ਜਿੰਦਗੀ ਕਦੇ ਕਦੇ ਸਾਨੂੰ ਕਿੰਝ ਕਿਥੇ ਕੋਈ ਬਖਸ਼ ਕਰ ਦੇਵੇ ਸਾਨੂੰ ਵੀ ਨਹੀਂ ਪਤਾ। ਕੀ ਸਾਨੂੰ ਕਿਸ ਰੂਪ ਵਿਚ ਅਚਾਨਕ ਤੇ ਉਮੀਦ ਤੋਂ ਵੱਧ ਮਿਲੇਗਾ ਕੌਣ ਜਾਣਦਾ ਹੈ। ਬੁਰੇ ਵਕਤ ਵਿੱਚ ਇੱਕ ਦੂਸਰੇ ਦੇ ਦਾ ਦਿੱਤਾ ਸਾਥ ਕਰਨ ਤੇ ਨੂਰ ਦਾ ਪਿਆਰ ਸੱਚਮੁੱਚ ਆਪਣਾ ਮੁਕਾਮ ਪਾ ਗਿਆ। ਬੱਚੇ ਦੀ ਅਣਹੋਂਦ ਤੇ ਨੂਰ ਤੋਂ ਨਾ ਮਿਲਦੇ ਸ਼ਰੀਰਕ ਸੁਖ ਕਰਕੇ ਕਰਨ ਚਾਹੁੰਦਾ ਤਾਂ ਛੱਡ ਕੇ ਚਲਾ ਜਾਂਦਾ।
ਤੇ ਇੱਕ ਦਿਨ ਜਦੋਂ ਨੂਰ ਉਸਦੀਆਂ ਬਾਹਾਂ ਚ ਉਲਝੀ ਪਈ ਸੀ ਤਾਂ ਸਨੇ ਇਹੋ ਸਵਾਲ ਪੁੱਛਿਆ ,”ਤੂੰ ਜੇ ਚਾਹੁੰਦਾ ਤਾਂ ਮੈਨੂੰ ਛੱਡ ਸਕਦਾ ਸੀ ਤੇ ਮੇਰੇ ਵਿਵਹਾਰ ਚ ਪਿਆਰ ਤਾਂ ਸੀ ਫਿਰ ਤੇਰੀ ਜਰੂਰਤ ਦਾ ਖਿਆਲ ਨਹੀਂ ਸੀ ਫਿਰ ਵੀ ਤੂੰ ਮੇਰੇ ਨਾਲ ਇੰਝ ਕਿਉਂ ਜੁੜਿਆ ਰਿਹਾ ” ।
“ਛੱਡਣ ਦੀ ਗੱਲ ਸੁਣਕੇ ਕਰਨ ਦੀਆਂ ਬਾਹਾਂ ਦੀ ਕਸਾਵਟ ਨੂਰ ਦੇ ਜਿਸਮ ਤੇ ਹੋਰ ਵੀ ਵੱਧ ਗਈ,”ਮੈਨੂੰ ਆਪਣੇ ਪਿਆਰ ਤੇ ਭਰੋਸਾ ਸੀ ਤੇ ਉਮੀਦ ਸੀ ਕਿ ਇੱਕ ਦਿਨ ਮੈਡੀਕਲ ਸਾਇੰਸ ਦੀ ਮਦਦ ਨਾਲ ਆਪਣੇ ਸਾਰੇ ਦੁੱਖ ਖਤਮ ਹੋ ਜਾਣਗੇ ਤੇ ਉਸ ਦਿਨ ਮਗਰੋਂ ਤੂੰ ਮੇਰੀਆਂ ਬਾਹਾਂ ਵਿੱਚ ਇੰਝ ਹੀ ਪਿਘਲੇਗੀ ਜਿਵੇਂ ਅੱਜ ਪਿਘਲ ਰਹਿਣ ਏ ।ਵਕਤੀ ਰੁਕਾਵਟਾਂ ਤੇ ਅਸ਼ਾਂਤੀ ਦੇ ਬਦਲੇ ਵੀ ਕਦੇ ਪਿਆਰ ਵਿਸਾਰੇ ਜਾਂਦੇ ਹਨ ? ਤੇਰੇ ਉਸ ਵਿਵਹਾਰ ਦਾ ਕਾਰਨ ਤੇਰਾ ਖੁਦ ਨੂੰ ਅਧੂਰਾ ਸਮਝਣਾ ਸੀ , ਮੈਨੂੰ ਪਤਾ ਸੀ ਕਿ ਜਿਸ ਦਿਨ ਵੀ ਤੈਨੂੰ ਪੂਰਨਤਾ ਦਾ ਇਹ ਅਹਿਸਾਸ ਹੋਇਆ ਤਾਂ ਸਭ ਪਹਿਲ਼ਾਂ ਵਰਗਾ ਹੋ ਜਾਏਗਾ । ਕਹਿੰਦੇ ਉਸਦੇ ਹੱਥ ਨੂਰ ਦੇ ਅੰਗਾਂ ਤੇ ਕਸਦੇ ਗਏ । ਤੇ ਜਿਵੇਂ ਜਿਵੇਂ ਕਸਾਵਟ ਵੱਧ ਰਹੀ ਸੀ ਉਵੇਂ ਉਵੇਂ ਉਹਨਾਂ ਦਾ ਆਕਾਰ ਉਸਦੇ ਹੱਥਾਂ ਚੋਂ ਬਾਹਰ ਹੋ ਰਿਹਾ ਸੀ । ਨੂਰ ਮੁੜ ਉਸ ਪੂਰਨਤਾ ਦੇ ਅਹਿਸਾਸ ਨੂੰ ਜੀਅ ਰਹੀ ਸੀ । ਤੇ ਕਰਨ ਇਸ ਚ ਬਰਾਬਰ ਦਾ ਹਿੱਸੇਦਾਰ ਸੀ ।
“ਉਸਦੀਆਂ ਅੱਖਾਂ ਚ ਅੱਖਾਂ ਪਾ ਕੇ ਉਸ ਆਖ਼ਿਰੀ ਮੰਜਿਲ ਤੋਂ ਪਹਿਲਾਂ ਜਦੋ ਇੱਕ ਮਿੱਕ ਹੁੰਦੇ ਹੋਏ ਕਰਨ ਨੇ ਕਿਹਾ ਮੈਂ ਸਿਰਫ ਤੇਰੇ ਤਨ ਨੂੰ ਹੀ ਨਹੀਂ ਤੇਰੇ ਮਨ ਨੂੰ ਵੀ ਸਮਝਦਾ ਹਾਂ “.
ਉਸਦੇ ਜਜਬਾਤਾਂ ਨਾਲ ਲਬਰੇਜ ਲਫ਼ਜ਼ਾਂ ਤੇ ਜਿਸਮ ਨੂੰ ਨੂਰ ਨਾ ਸਹਾਰ ਸਕੀ ਤੇ ਦੋਂਵੇਂ ਇੱਕ ਦੂਸਰੇ ਦੀਆਂ ਬਾਹਾਂ ਵਿੱਚ ਸਮਾ ਗਏ ।
ਵਰ੍ਹਿਆਂ ਪਿੱਛੋਂ ਮਿਲੇ ਇਸ ਪੂਰਨ ਸਫ਼ਰ ਦਾ ਆਨੰਦ ਹੀ ਅਲਹਿਦਾ ਸੀ ਦੋਵਾਂ ਲਈ ।
ਕਿੱਡਾ ਵੱਡਾ ਸੱਚ ਹੈ ਜੇ ਹਰ ਕੋਈ ਇਸ ਅਧੂਰੇਪਣ ਨੂੰ ਪਛਾਣ ਕੇ ਪੂਰਨਤਾ ਦਾ ਰਾਹ ਲੱਭਣ ਤੁਰੇ ਤਾਂ ਜਿੰਦਗੀ ਵਿੱਚ ਸੁੱਖ ਜਰੂਰ ਆਏਗਾ । ਗਗਨ ਜੋ ਜਿੰਦਗੀ ਦੇ ਅਧੂਰੇਪਣ ਨੂੰ ਬਾਹਰੋਂ ਪੂਰਨ ਦੀ ਕੋਸ਼ਿਸ ਕਰਦੀ ਰਹੀ ਸ਼ਾਇਦ ਹੁਣ ਮਾਂ ਬਣਕੇ ਖੁਦ ਨੂੰ ਪੂਰਨ ਸਮਝਕੇ ਜਿੰਦਗੀ ਨੂੰ ਨਵੇਂ ਸਿਰੋ ਲੱਭੇਗੀ। ਪਰ ਸ਼ਾਇਦ ਉਸਦਾ ਆਪਣਾ ਆਪ ਉਸਨੂੰ ਅਧੂਰਾ ਨਾ ਲੱਗੇ । ਕਰਨ ਨੇ ਇੰਝ ਹੀ ਸੋਚਦਾ ਨੂਰ ਨੂੰ ਉਂਝ ਹੀ ਬਾਹਾਂ ਚ ਘੁੱਟਦਿਆਂ ਸੌਂ ਗਿਆ ।
ਸ਼ਾਇਦ ਚਲਦੇ ਰਹਿਣਾ ਤੇ ਆਪਣੇ ਆਪ ਦੀ ਤਲਾਸ਼ ਹੀ ਜ਼ਿੰਦਗੀ ਹੈ । ਜਿਸ ਦਿਨ ਅਧੂਰੇਪਣ ਦਾ ਅਹਿਸਾਸ ਖਤਮ ਹੋਏ । ਜ਼ਿੰਦਗੀ ਗੁਲਜ਼ਾਰ ਹੋ ਜਾਏਗੀ। ਕਿਸੇ ਨਾਲ ਵੀ ਹੋ ਸਕਦੀ ਹੈ ਤੇ ਕੱਲਿਆਂ ਵੀ ।
ਸਮਾਪਤ।