ਬਰਫ ਦੀ ਤਪਸ਼ ਭਾਗ ਚੌਥਾ

ਵਿਆਹ ਨੂੰ ਹੁਣ ਸਾਲ ਹੋ ਗਿਆ ਸੀ । ਕਨੇਡਾ ਚ ਪੀ ਆਰ ਹੁੰਦੇ ਹੀ ਗੁਰਜੀਤ ਨੂੰ ਮਾਨਸਿਕ ਤੌਰ ਤੇ ਅਨਫਿੱਟ ਹੋਣ ਕਰਕੇ ਗੁਜ਼ਾਰਾ ਭੱਤਾ ਮਿਲਣ ਲੱਗ ਗਿਆ ਸੀ । ਜਿਉਂ ਹੀ ਕੁੜੀ ਕੁਝ ਸੰਭਲਣਯੋਗ ਹੋਈ ਉਸਨੂੰ ਗੁਰਜੀਤ ਨੂੰ ਸੰਭਾਲ ਕੇ ਸਾਰਾ ਹੀ ਟੱਬਰ ਆਪੋ ਆਪਣੇ ਕੰਮ ਤੇ ਨਿੱਕਲ ਜਾਂਦਾ ਸੀ ।
ਗੁਰਜੀਤ ਪਿਛੋਂ ਕੁੜੀ ਸਾਂਭਦਾ । ਪਵਨ ਬ੍ਰਿੱਧ ਆਸ਼ਰਮ ਵਰਗੀ ਇੱਕ ਸੰਸਥਾ ਚ ਕਿਚਨ ਦੀ ਸਫਾਈ ਦਾ ਕੰਮ ਕਰਦੀ । ਕਦੇ ਦਿਨੇ ਸ਼ਾਮੀਂ ਕਦੇ ਦੁਪਹਿਰੇ ਤੇ ਕਦੀ ਰਾਤੀ । ਆਪਣੀ ਇਸ ਨੀਰਸ ਜਹੀ ਜ਼ਿੰਦਗੀ ਤੇ ਖਿਝਦੀ ਰਹਿੰਦੀ । ਕਦੇ ਵੀ ਸ਼ਿਫਟ ਲਗਾ ਕੇ ਘਰ ਜਾਂਦੀ । ਜਾ ਕੇ ਆਪਣਾ ਖਾਣਾ ਬਣਾਉਂਦੀ ਤੇ ਬਾਕੀਆਂ ਲਈ ਬਣਾ ਕੇ ਰੱਖ ਦਿੰਦੀ । ਇੰਝ ਹੀ ਸ਼ਿਫਟ ਤੇ ਜਾਣ ਤੋਂ ਪਹਿਲ਼ਾਂ ਕਰਕੇ ਜਾਂਦੀ । ਗੁਰਜੀਤ ਨਾਲ ਕੋਈ ਉਹਨੂੰ ਗੱਲ ਔੜਦੀ ਨਾ । ਉਹ ਜਦੋਂ ਵੀ ਕੋਈ ਗੱਲ ਕਰਦਾ ਬੱਚਿਆਂ ਵਾਂਗ ਕਰਦਾ । ਉਵੇਂ ਬੋਲਦਾ । ਜਾਂ ਗੱਲ ਸੁਣਕੇ ਇੱਕ ਟੱਕ ਦੇਖਦਾ ਰਹਿੰਦਾ ਸੁਣਦਾ ਤੇ ਸਮਝਣ ਦੀ ਕੋਸ਼ਿਸ ਕਰਦਾ । 
ਕਦੇ ਦਿਲ ਕਰਦਾ ਬਾਪੂ ਨਾਲ ਗੱਲ ਕਰ ਲੈਂਦੀ । ਆਪਣੇ ਪੇਕੇ ਜਾਂ ਰਿਸ਼ਤੇਦਾਰ ਨੂੰ ਕਿਸੇ ਨੂੰ ਕੀ ਦੱਸਦੀ । ਬਹੁਤੇ ਉਸ ਨਾਲ ਇਸ ਆਸ ਤੇ ਗੱਲ ਕਰਦੇ ਕਿ ਕਦੋ ਉਹਨਾਂ ਦੇ ਮੁੰਡੇ ਕੁੜੀ ਨੂੰ ਬਾਹਰ ਬੁਲਾਉਣ ਲਈ ਕੋਈ ਕਾਰਜ ਕਰੇਗੀ । 
ਉਹ ਖਿਝਦੀ ਰਹਿੰਦੀ ਰੋਂਦੀ ਰਹਿੰਦੀ । ਇੱਕ ਬੱਚੀ ਵੱਲ ਦੇਖ ਕੇ ਖੁਸ਼ ਹੋ ਲੈਂਦੀ । ਉਹਨੀਂ ਦਿਨੀ ਇਹ ਗੋਰੀ ਉਹਦੇ ਨਾਲ ਕੰਮ ਤੇ ਲੱਗੀ ਸੀ ਰਹਿਣ ਲਈ ਮਕਾਨ ਲੱਭ ਰਹੀ ਸੀ । ਉਹਨੇ ਹੀ ਇਸ ਘਰ ਦੀ ਦੱਸ ਉਸਨੂੰ ਪਾਈ ਸੀ ।
ਦੋਵਾਂ ਦੀ ਉਮਰ ਇੱਕੋ ਸੀ ਕੰਮ ਤੇ ਆਉਣ ਜਾਣ ਦਾ ਟਾਈਮ ਦੋਵਾਂ ਨੇ ਇੱਕੋ ਜਿਹਾ ਕਰ ਲਿਆ ਸੀ । ਦੋਵਾਂ ਦੀਆਂ ਗੱਲਾ ਬਾਤਾਂ ਹੁੰਦੀਆਂ ਤਾਂ ਉਹ ਗੋਰੀ ਦੀ ਖੁੱਲੀ ਤੇ ਆਜ਼ਾਦ ਜ਼ਿੰਦਗੀ ਬਾਰੇ ਸੁਣ ਸੁਣ ਹੈਰਾਨ ਹੋ ਜਾਂਦੀ ।ਉਹ ਉਸ ਨਾਲ ਐਨਾ ਕੁ ਖੁਲ ਗਈ ਕਿ ਕੁਝ ਨਾ ਲੁਕਾਉਂਦੀ । ਆਪਣੇ ਬੁਆਏਫ੍ਰੈਂਡ ਬਾਰੇ ਉਹਨਾਂ ਦੇ ਰਿਸ਼ਤੇ ਬਾਰੇ ਉਹ ਸਭ ਖੁਲ ਕੇ ਦੱਸ ਦਿੰਦੀ । ਪਵਨ ਕੋਲ ਤਾਂ ਦੱਸਣ ਲਈ ਕੁਝ ਸੀ ਹੀ ਨਹੀਂ । ਪੱਲਾ ਚੱਕੇ ਤੇ ਆਪਣਾ ਢਿੱਡ ਹੀ ਨੰਗਾ ਹੁੰਦਾ ਸੀ ।
ਪਰ ਹੌਲੀ ਹੌਲੀ ਗੁਰਜੀਤ ਦੇ ਸਾਰਾ ਦਿਨ ਘਰ ਰਹਿਣ ਤੋਂ ਉਹਨੂੰ ਵੀ ਅੰਦਾਜ਼ਾ ਹੋ ਗਿਆ ਸੀ ਕਿ ਕੁਝ ਗੜਵੜ ਹੈ ਇਸ ਲਈ ਉਸਨੇ ਕੁਝ ਵੀ ਪੁੱਛਣਾ ਹੀ ਛੱਡ ਦਿੱਤਾ ।
ਸ਼ਿਫਟ ਦੇ ਦਿਨ ਜਾਂ ਗੋਰੀ ਨਾਲ ਬਿਤਾਇਆ ਸਮਾਂ ਉਸ ਦਾ ਚੰਗਾ ਲੰਘ ਜਾਂਦਾ ।ਪਰ ਜਦੋਂ ਵੀ ਗੋਰੀ ਦਾ ਬੁਆਏਫ੍ਰੈਂਡ ਆ ਜਾਂਦਾ ਉਸਨੂੰ ਸਾਰਾ ਸਮਾਂ ਕੱਲੀ ਨੂੰ ਕੱਢਣਾ ਪੈਂਦਾ ।
ਇਹ ਇੱਕਲਤਾ ਉਸਨੂੰ ਵੱਢ ਵੱਢ ਖਾਂਦੀ । ਹਰਲੀਨ ਦੇ ਜਨਮ ਦੇ ਮਗਰੋਂ ਗੁਰਜੀਤ ਤੇ ਉਸ ਵਿਚਲਾ ਫਾਸਲਾ ਹੋਰ ਵੀ ਵੱਧ ਗਿਆ ਸੀ । ਹੁਣ ਤੱਕ ਹਰ ਮਾਮਲੇ ਚ ਖੁਦ ਪਹਿਲ ਕਰ ਕਰ ਕੇ ਉਹ ਅੱਕ ਚੁੱਕੀ ਸੀ ਉਸਦਾ ਆਪਣਾ ਮਨ ਹੀ ਗਲਤਾਨ ਨਾਲ ਭਰ ਜਾਂਦਾ । ਉਸਨੂੰ ਲਗਦਾ ਜਿਵੇਂ ਉਸਦੇ ਸਰੀਰ ਦੀ ਜਰੂਰਤ ਘਟਣ ਦੀ ਬਜਾਏ ਵੱਧ ਰਹੀ ਹੋਵੇ । ਇਥੋਂ ਦਾ ਬਰਫਿਲਾ ਮੌਸਮ ਉਸਦੀ ਤਪਸ਼ ਨੂੰ ਹੋਰ ਵੀ ਵਧਾ ਰਿਹਾ ਹੋਵੇ । ਉਸ ਦਾ ਮਨ ਹਰ ਉਹ ਹਰਕਤ ਕਰਨ ਨੂੰ ਕਰਦਾ ਜਿਸਦੇ ਬਾਰੇ ਗੋਰੀ ਉਸਨੂੰ ਦਸਦੀ ਸੀ । ਪਰ ਐਥੇ ਉਸਦੇ ਜਜਬਾਤਾਂ ਨੂੰ ਸਮਝਣ ਵਾਲਾ ਮਨ ਤੋਂ ਬੱਚਿਆਂ ਵਰਗਾ ਸੀ ਤੇ ਉਸਦੀ ਜਵਾਨੀ ਦਾ ਸ਼ਿਖਰ ਦੁਪਿਹਰਾ ਸੀ ।
ਸ਼ਿਫਟ ਤੋਂ ਘਰ ਤੱਕ ਤੇ ਸ਼ਿਫਟ ਤੇ ਵੀ ਕਿੰਨੇ ਹੀ ਮਰਦ ਉਸਦੇ ਆਸ ਪਾਸ ਭੌਰਿਆਂ ਵਾਂਗ ਮੰਡਰਾਉਂਦੇ ਸੀ । ਉਹ ਸਭ ਤੋਂ ਬਚਦੀ ਫਿਰਦੀ । ਕਨੇਡਾ ਦਾ ਹਾਲ ਇੰਡੀਆ ਤੋਂ ਵੀ ਮਾੜਾ ਸੀ ਕਿਸੇ ਨਾਲ ਕੀਤੀ ਇੱਕ ਗੱਲ ਵੀ ਪਲਾਂ ਚ ਹਰ ਕਿਤੇ ਪਹੁੰਚ ਜਾਂਦੀ । ਸ਼ੈਲਟਰ ਹੋਮ ਦੇ ਮਾਲਿਕ ਦੇ ਇੱਕ ਵਾਰ ਘਰ ਡਰਾਪ ਕਰਨ ਤੇ ਹੀ ਉਸਦੀ ਸੱਸ ਨੇ ਹੰਗਾਮਾ ਖੜਾ ਕਰ ਦਿੱਤਾ ਸੀ ।
ਜਿਵੇਂ ਉਸ ਟੱਬਰ ਦੇ ਮਨ ਚ ਹੀ ਚੋਰ ਹੋਵੇ ਉਹਨਾਂ ਨੂੰ ਪਤਾ ਹੋਵੇ ਕਿ ਇੱਕ ਵਾਰ ਘਰੋਂ ਬਾਹਰ ਨਿੱਕਲਿਆ ਪੈਰ ਵਾਪਿਸ ਨਹੀਂ ਆਉਣਾ । ਇਸ ਦੇਸ਼ ਦੀ ਫਿਜ਼ਾ ਹੀ ਐਸੀ ਹੈ ।
ਪਰ ਪਵਨ ਪਤਾ ਨਹੀਂ ਕਿਸ ਗੱਲੋਂ ਇਸ ਸਭ ਤੋਂ ਬੱਚਦੀ ਆਪਣੀ ਬੱਚੀ ਲਈ ਖੁਦ ਲਈ ਜਾਂ ਸਮਾਜ ਚ ਇੱਜਤ ਲਈ ।
ਉਹਨੀ ਦਿਨੀ ਹੀ ਗੋਰੀ ਤੇ ਉਸਦੇ ਬੁਆਫਰੈਂਡ ਨੇ ਵਿਆਹ ਕਰਵਾ ਲਿਆ । ਦੋਵੇਂ ਹੀ ਉਸ ਮਕਾਨ ਚ ਆ ਗਏ । ਪਵਨ ਕੋਲ ਟਾਈਮ ਕੱਢਣ ਦਾ ਆਖ਼ਿਰੀ ਵਸੀਲਾ ਵੀ ਖਤਮ ਹੋ ਗਿਆ । ਪੰਜਾਬੀ ਕਮਿਊਨਿਟੀ ਚ ਬੈਠਦੀ ਨਹੀਂ ਸੀ ਜਿੱਥੇ ਇੱਕ ਦੂਜੇ ਦੀਆਂ ਚੁਗਲੀਆਂ ਤੋਂ ਬਿਨਾਂ ਕੋਈ ਕੁਝ ਨਹੀਂ ਸੀ ਕਰਦਾ । ਇਹਨਾਂ ਨੇ ਆਪਣੀਆਂ ਪੰਜਾਬ ਵਾਲੀਆਂ ਆਦਤਾਂ ਏਥੇ ਵੀ ਨਹੀਂ ਸੀ ਛੱਡੀਆਂ । 
ਹੁਣ ਤੱਕ ਹਰਲੀਨ ਵੀ ਸਾਲ ਕੁ ਦੀ ਹੋ ਗਈ ਸੀ । ਪਵਨ ਨੇ ਸਿਆਲ ਚ ਜਿੱਦ ਕੀਤੀ ਕਿ ਉਹ ਵਾਪਿਸ ਇੰਡੀਆ ਜਾਏਗੀ । ਏਥੇ ਉਸਦਾ ਮਨ ਨਹੀਂ ਲਗਦਾ । ਉਸਨੇ ਕੰਮ ਤੇ ਜਾਣਾ ਵੀ ਛੱਡ ਦਿੱਤਾ । ਹਰ ਗੱਲ ਤੇ ਖਿਝਦੀ ਤੇ ਲੜਦੀ।ਅਖੀਰ ਹਾਰ ਮੰਨਕੇ ਗੁਰਜੀਤ ਹਰਲੀਨ ਤੇ ਪਵਨ ਤਿੰਨੋ ਵਾਪਿਸ ਪੰਜਾਬ ਆ ਗਏ । ਫੈਸਲਾ ਹੋਇਆ ਕਿ ਛੇ ਕੁ ਮਹੀਨੇ ਇੱਧਰ ਕੱਟਕੇ ਵਾਪਿਸ ਆ ਜਾਣਗੇ ।
ਪਹਿਲਾ ਇੱਕ ਮਹੀਨਾ ਤਾਂ ਦੋਂਵੇਂ ਰਿਸ਼ਤੇਦਾਰੀਆਂ ਚ ਘੁੰਮਦੇ ਰਹੇ । ਮਗਰੋਂ ਦੋਂਵੇਂ ਪੂਰੀ ਕੋਠੀ ਚ ਕੱਲੇ ਹੀ ਰਹਿ ਜਾਂਦੇ । ਕਨੇਡਾ ਵਾਲੀ ਨੀਰਸਤਾ ਏਥੇ ਵੀ ਤੰਗ ਕਰਦੀ । ਬੱਸ ਫਰਕ ਸੀ ਸਵੇਰੇ ਸ਼ਾਮ ਕੋਈ ਨਾ ਕੋਈ ਗੁਆਂਢਣ ,ਕੰਮ ਵਾਲੀ ਦਿਲ ਲਾਈ ਰੱਖਦੀ । ਉਸਨੇ ਇੱਕ ਐਕਟਿਵਾ ਵੀ ਖਰੀਦ ਲਈ । ਗੁਰਜੀਤ ਨੂੰ ਚਲਾਉਣੀ ਨਾ ਆਉਂਦੀ ਉਹ ਉਸਨੂੰ ਪਿੱਛੇ ਬਿਠਾ ਕੇ ਸਹਿਰੋਂ ਸਮਾਨ ਵੀ ਖਰੀਦ ਲਿਆਉਂਦੀ । ਪਿੰਡ ਦੇ ਲੋਕੀ ਮੂੰਹ ਚ ਉਂਗਲਾਂ ਦੇ ਦੇ ਕੇ ਗੱਲਾ ਕਰਦੇ ਕਿ “ਲੋਹੜਾ ਜ਼ਮਾਨਾ ਆ ਗਿਆ ।” ਅੱਜ ਕੱਲ੍ਹ ਦੀਆਂ ਨੂੰਹਾਂ ਨੇ ਸ਼ਰਮ ਚਕਤੀ । ਗੁਰਜੀਤ ਤੇ ਵੀ ਉਹ ਹੁਣ ਗ਼ੁੱਸਾ ਕੱਢ ਦਿੰਦੀ ਸੀ । ਜੇਕਰ ਕਿਤੇ ਹਰਲੀਨ ਦੀ ਕੇਅਰ ਚ ਉਹਨੂੰ ਕਸਰ ਲਗਦੀ ਤਾਂ ਮਾਰਨ ਨੂੰ ਦੌੜਦੀ ।
ਫਿਰ ਆਪਣੇ ਟਾਈਮ ਨੂੰ ਕੱਢਣ ਲਈ ਉਸਨੇ ਸੋਚਿਆ ਕਿਉਂ ਨਾ ਟਿਊਸ਼ਨਾਂ ਹੀ ਪੜਾ ਦਿਆ ਕਰੇ । ਹੁਸ਼ਿਆਰ ਤਾਂ ਉਹ ਪਹਿਲੇ ਦਿਨ ਤੋਂ ਹੀ ਸੀ । ਉਸਦੇ ਕਹਿਣ ਦੀ ਦੇਰ ਸੀ ਪਿੰਡ ਚ ਕਿੰਨੇ ਹੀ ਬੱਚੇ ਉਸ ਕੋਲ ਪੜਨ ਆਉਣ ਲੱਗ ਪਏ ।
ਇਹਨਾਂ ਚੋਂ ਇੱਕ ਦਿਨ ਨੌਜਵਾਨ ਗੱਬਰੂ ,ਜਿਸਨੇ ਆਪਣਾ ਨਾਮ ਮੀਤ ਦੱਸਿਆ ਆਪਣੇ ਚੌਥੀ ਚ ਪੜ੍ਹਦੇ ਮੁੰਡੇ ਨੂੰ ਟਿਊਸ਼ਨ ਲਈ ਆਇਆ । ਉਸਦੇ ਗੱਲ ਕਰਨ ਦੇ ਪਹਿਲੇ ਦਿਨ ਦੇ ਅੰਦਾਜ਼ ਨੇ ਉਹਨੂੰ ਮੋਹ ਲਿਆ । ਪਿੰਡੋਂ ਬਾਹਰ ਉਹ ਮੋਟਰ ਤੇ ਹੀ ਘਰ ਬਣਾ ਕੇ ਰਹਿੰਦੇ ਸੀ । ਗੁਰਜੀਤ ਦੇ ਲਾਣੇ ਤੋਂ ਅੱਡ ਸੀ। ਜਾਂਦੇ ਜਾਂਦੇ ਆਪਣਾ ਨੰਬਰ ਵੀ ਲਿਖਵਾ ਗਿਆ । ਜਦੋਂ ਵੀ ਟਿਊਸ਼ਨ ਖਤਮ ਹੋਵੇ ਉਸਨੂੰ ਕਾਲ ਕਰ ਦੇਣ ਉਹ ਬੱਚੇ ਨੂੰ ਲੈ ਜਾਵੇਗਾ । 
ਇੰਝ ਇੱਕ ਸਿਲਸਿਲਾ ਸ਼ੁਰੂ ਹੋਇਆ । ਉਹ ਟਿਊਸ਼ਨ ਮਗਰੋਂ ਕਾਲ ਕਰਦੀ ਤੇ ਮੀਤ ਬੱਚੇ ਨੂੰ ਲੈ ਜਾਂਦਾ । ਫਿਰ ਹਲਕੇ ਹਲਕੇ ਮਜਾਕ ਤੋਂ ਚੈਟ ਰਾਹੀਂ ਗੱਲਾਂ ਦੂਰ ਤੱਕ ਪੁੱਜਦੇ ਦੇਰ ਨਾ ਲੱਗੀ । ਪਰ ਜਿਵੇਂ ਹੀ ਕੋਈ ਗੱਲ ਜਿਸਮਾਂ ਵੱਲ ਮੁੜਦੀ ਪਵਨ ਗੱਲ ਬੰਦ ਕਰ ਦਿੰਦੀ । ਪਰ ਕਦੋਂ ਤੱਕ ? 
ਇੱਕ ਦਿਨ ਮੀਤ ਨੇ ਜਿਵੇਂ ਹੀ ਇਹ ਤਾਅਨਾ ਮਾਰਿਆ ਕਿ ਗੁਰਜੀਤ ਨੂੰ ਸਾਰਾ ਪਿੰਡ ਹੀ ਬਿੱਜੂ ਕਹਿੰਦਾ ਤੇ ਉਹਦੇ ਬੱਚਾ ਕਿਵੇਂ ਹੋ ਗਿਆ ।ਤਾਂ ਪਵਨ ਫਿੱਸ ਗਈ । ਆਪਣੇ ਹਰ ਰਾਤ ਦਾ ਇੱਕ ਇੱਕ ਸਫ਼ਰ ਉਸਨੇ ਮੀਤ ਨੂੰ ਖੋਲ੍ਹ ਕੇ ਸੁਣਾ ਦਿੱਤਾ। ਆਪਣੀ ਜਿੰਦਗੀ ਦਾ ਇੱਕ ਇੱਕ ਧੋਖਾ ਉਸਨੂੰ ਦੱਸ ਦਿੱਤਾ । ਜਿਵੇਂ ਕਮਜ਼ੋਰ ਹੋਈ ਵੇਲ੍ਹ ਬਿਨਾਂ ਪਰਖੇ ਕਿਸੇ ਵੀ ਰੁੱਖ ਦਾ ਸਹਾਰਾ ਲੈ ਲੈਂਦੀ ਹੋਵੇ । ਉਸਨੇ ਇਹ ਧਿਆਨ ਵੀ ਨਾ ਦਿੱਤਾ ਕਿ ਉਹ ਦੋਂਵੇਂ ਹੀ ਵਿਆਹੇ ਹੋਏ ਹਨ । ਸਮਾਜ ਦੇ ਨਿਯਮਾਂ ਨੂੰ ਤੋੜਨ ਦਾ ਕੀ ਪ੍ਰਣਾਮ ਹੋ ਸਕਦਾ ਦੋਂਵੇਂ ਨਹੀਂ ਸੀ ਜਾਣਦੇ । ਪਰ ਸਮਾਜ ਦੇ ਨਿਯਮਾਂ ਨੂੰ ਮੰਨ ਕੇ ਜਿੰਦਗੀ ਚ ਹੁਣ ਤੱਕ ਪਵਨ ਨੇ ਖੱਟਿਆ ਵੀ ਕੀ ਸੀ ??
ਲੋਹੜੀ ਚ ਅਜੇ ਕੁਝ ਦਿਨ ਸਨ । ਉਸ ਦਿਨ ਸਰਦੀ ਅੰਤ ਦੀ ਸੀ ਤੇ ਸ਼ਾਮ ਵੇਲੇ ਹੀ ਧੁੰਦ ਪੈ ਗਈ ਸੀ । ਬਾਕੀ ਬੱਚੇ ਸਭ ਚਲੇ ਗਏ ਸੀ । ਮੀਤ ਹੀ ਨਹੀਂ ਸੀ ਲੈਣ ਆਇਆ । ਫਿਰ ਉਸਦਾ ਫੋਨ ਆਇਆ ਕਿ ਗੁਰਜੀਤ ਨਾਲ ਬੱਚੇ ਨੂੰ ਘੱਲ ਦਵੇ । ਗੁਰਜੀਤ ਨੂੰ ਭੇਜ ਕੇ ਹਰਲੀਨ ਨੂੰ ਅਜੇ ਸੰਭਾਲ ਹੀ ਰਹੀ ਸੀ ਕਿ ਦਰਵਾਜ਼ਾ ਖੜਕਿਆ । ਉਸਨੇ ਦੇਖਿਆ ਕਿ ਦਰਵਾਜ਼ੇ ਦੇ ਕੁੰਡੇ ਨੂੰ ਖੋਲ ਕੇ ਮੀਤ ਸਿਧਾ ਹੀ ਅੰਦਰ ਆ ਵੜਿਆ । ਡੌਰ ਭੌਰ ਹੋਈ ਹੈਰਾਨੀ ਨਾਲ ਉਹ ਇਸ ਤੋਂ ਪਹਿਲ਼ਾਂ ਉਹ ਕੁਝ ਸਮਝ ਪਾਉਂਦੀ ਉਦੋਂ ਤੱਕ ਉਹ ਡਰਾਇੰਗ ਰੂਮ ਤੱਕ ਆ ਗਿਆ ਸੀ । ਉਸਨੇ ਅਜੇ ਕਹਿਣ ਲਈ ਮੂੰਹ ਖੋਲਿਆ ਹੀ ਸੀ ਕਿ ਮਨਵੀਰ ਨੂੰ ਗੁਰਜੀਤ ਛੱਡਣ ਚਲਾ ਗਿਆ । ਉਸਤੋਂ ਪਹਿਲ਼ਾਂ ਹੀ ਮੀਤ ਨੇ ਉਸਨੂੰ ਬਾਹਾਂ ਚ ਲੈ ਕੇ ਉਸਦੇ ਬੁੱਲਾਂ ਨੂੰ ਆਪਣੇ ਬੁੱਲਾਂ ਨਾਲ ਖਾਮੋਸ਼ ਕਰ ਦਿੱਤਾ । ਪਵਨ ਦਾ ਦਿਲ ਉਸਦੇ ਵੱਸ ਤੋਂ ਬਾਹਰ ਸੀ ਤੇ ਸ਼ਰੀਰ ਤਾਂ ਉਸ ਤੋਂ ਵੀ ਅੱਗੇ । ਐਨੀ ਠੰਡ ਚ ਵੀ ਸਰੀਰ ਦੇ ਹਰ ਅੰਗ ਚ ਪਸੀਨਾ ਸੀ । ਮੀਤ ਦੀਆਂ ਬਾਹਾਂ ਨੇ ਉਸਦੇ ਸਰੀਰ ਦੀ ਬੇਚੈਨੀ ਨੂੰ ਹੋਰ ਵੀ ਵਧਾ ਦਿੱਤਾ ਸੀ । ਕੋਈ ਉਸਦੇ ਤੱਕ ਪਹੁੰਚਣ ਲਈ ਇਸ ਹੱਦ ਤੱਕ ਵੀ ਸਾਹਸ ਕਰ ਸਕਦਾ ਹੈ !! ਇਹ ਸੋਚਕੇ ਉਹ ਉਸਦੀਆਂ ਬਾਹਾਂ ਚ ਢਿੱਲੀ ਹੋ ਗਈ । ਜਿੰਦਗੀ ਦਾ ਪਹਿਲਾ ਅਹਿਸਾਸ ਸੀ ਜਿੱਥੇ ਉਸਨੇ ਪਹਿਲ ਨਹੀਂ ਸੀ ਕੀਤੀ । ਉਸਦਾ ਪਾਇਆ ਇੱਕ ਇੱਕ ਕੱਪੜਾ ਸੋਫ਼ੇ ਤੇ ਡਿੱਗਦਾ ਰਿਹਾ । ਠੰਡ ਦੀ ਇਸ ਸ਼ਾਮ ਵਿੱਚ ਵੀ ਦੋਂਵੇਂ ਹਾੜ ਚ ਤਪਦੀ ਰੇਤ ਵਾਂਗ ਤਪ ਰਹੇ ਸੀ । ਡਰਾਇੰਗ ਰੂਮ ਦੀ ਲਾਈਟ ਆਫ ਸੀ ਸਿਰਫ ਪਿਛਲੇ ਕਮਰਿਆਂ ਚ ਮਿੰਨਾ ਮਿੰਨਾ ਚਾਨਣ ਆ ਰਿਹਾ ਸੀ । ਇਸ ਰੋਸ਼ਨੀ ਚ ਦੋਂਵੇਂ ਦੇ ਜੁੜੇ ਜਿਸਮ ਪਿਆਰ ਦੀ ਇੱਕ ਨਵੀ ਕਥਾ ਲਿਖ ਰਹੇ ਸੀ । 15-20 ਮਿੰਟਾਂ ਦੇ ਇਸ ਸਫ਼ਰ ਚ ਮੀਤ ਨੇ ਪਵਨ ਦੇ ਜਿਸਮ ਦੇ ਹਰ ਕੋਨੇ ਨੂੰ ਸਹਲਾਇਆ ਤੇ ਚੁੰਮਿਆ । ਉਹ ਹਰ ਕਿਰਿਆ ਜੋ ਉਹ ਕਦੇ ਗੁਰਜੀਤ ਕੋਲੋ ਚਾਅ ਕੇ ਵੀ ਨਾ ਕਰਵਾ ਸਕੀ । ਪਵਨ ਨੂੰ ਇੰਝ ਲੱਗ ਰਿਹਾ ਸੀ ਜਿਵੇਂ ਅੱਜ ਹੀ ਉਸਦੀ ਪਹਿਲੀ ਰਾਤ ਹੋਵੇ । ਬੈੱਡਰੂਮ ਤੱਕ ਜਾਣ ਦੀ ਜਿਹਮਤ ਵੀ ਦੋਵਾਂ ਕੋਲ ਨਹੀਂ ਸੀ । ਕਿਤੇ ਗੁਰਜੀਤ ਨਾ ਮੁੜ ਆਏ ਇਹ ਸੋਚਕੇ ਉਸਨੇ ਕਿਹਾ ਕਿ ਜੋ ਕਰਨਾ ਜਲਦੀ ਕਰੋ ! ਮੀਤ ਇਸ ਲਈ ਪਹਿਲ਼ਾਂ ਹੀ ਤਿਆਰ ਸੀ । ਅਗਲੇ ਕੁਝ ਮਿੰਟਾਂ ਤੱਕ ਦੋਵਾਂ ਜਿਸਮਾਂ ਦੀ ਟੱਕਰ ਤੇ ਪਿਆਰ ਭਰੀਆਂ ਸ਼ਿਤਕਾਰਾਂ ਨਾਲ ਕਮਰਾ ਗੂੰਜ ਰਿਹਾ ਸੀ । ਜਦੋਂ ਤੱਕ ਦੋਵੇਂ ਹਫ਼ ਨਾ ਗਏ । 
ਪਵਨ ਲਈ ਇਹ ਇੱਕ ਐਸਾ ਅਨੁਭਵ ਸੀ ਜਿਸਨੇ ਪਹਿਲੀ ਵਾਰ ਉਸਨੂੰ ਜਵਾਨੀ ਦੇ ਰਸ ਦਾ ਅਹਿਸਾਸ ਕਰਵਾਇਆ ਸੀ । ਜੋ ਉਹ ਹੁਣ ਤੱਕ ਸਿਰਫ ਸੁਣਦੀ ਰਹੀ ਸੀ । ਜਿਸਦੇ ਕਿੱਸੇ ਗੋਰੀ ਕੋਲੋ ਸੁਣਕੇ ਉਸਨੂੰ ਲਗਦਾ ਸੀ ਕਿ ਇੰਝ ਵੀ ਹੁੰਦਾ ? 
ਪਰ ਹਰ ਕਦਮ ਜ਼ਿੰਦਗੀ ਦਾ ਨਵੇਂ ਰਾਹ ਖੋਲ ਦਿੰਦਾ । ਉਸਦੇ ਇੰਝ ਵਿਆਹੋਂ ਬਾਹਰ ਸਬੰਧ ਨੇ ਹਲੇ ਕੀ ਕੀ ਭਾਣਾ ਵਰਤਾਣਾ ਸੀ ।ਇਹ ਕੱਪੜੇ ਪਾਉਂਦੀ ਉਸਦੇ ਬੁਲਾ ਦੀ ਮੁਸਕਰਾਹਟ ਤੇ ਮਨ ਦੀ ਸੰਤੁਸ਼ਟੀ ਨੂੰ ਵੀ ਨਹੀਂ ਸੀ ਪਤਾ । ਉਦੋਂ ਤੱਕ ਮੀਤ ਜਾ ਚੁੱਕਾ ਸੀ । ਗੁਰਜੀਤ ਦਰਵਾਜ਼ਾ ਖੋਲ ਕੇ ਅੰਦਰ ਆਇਆ । ਤੇ ਬੱਚਿਆਂ ਵਾਂਗ ਉਸਨੂੰ ਡਰਾਉਂਦਾ ਬੋਲਿਆ । “ਹਾਅ ਚੋਰ ਆ ਗਿਆ “।
ਉਹ ਮੁਸਕਰਾਈ ਤੇ ਹਲਕੀ ਆਵਾਜ਼ ਚ ਬੋਲੀ । ਚੋਰ ਲੁੱਟਣ ਵਾਲੀ ਸਭ ਤੋਂ ਬੇਸ਼ਕੀਮਤੀ ਚੀਜ਼ ਲੁੱਟ ਕੇ ਲੈ ਗਿਆ । ਗੁਰਜੀਤ ਨੂੰ ਕੁਝ ਸਮਝ ਨਾ ਪਈ ਉਹ ਇੱਕ ਟਕ ਉਸ ਵੱਲ ਦੇਖਦਾ ਰਿਹਾ ਫਿਰ ਹਰਲੀਨ ਕੋਲ ਬੈੱਡਰੂਮ ਚ ਚਲਾ ਗਿਆ ।

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s