ਇਸ਼ਕ ਦੀ ਰੁੱਤ

ਮੀਂਹ ਚ ਭਿੱਜਣਾ ਅਮਰਿੰਦਰ ਨੂੰ ਬੇਹੱਦ ਪਸੰਦ ਸੀ । ਉਹਦਾ ਬਚਪਨ ਤੇ ਜਵਾਨੀ ਪਿੰਡ ਵਿੱਚ ਖੇਤਾਂ ਦੀਆਂ ਵੱਟਾਂ ਉੱਤੇ ਗਲੀਆਂ ਵਿੱਚ ਤੇ ਵਗਦੇ ਪਰਨਾਲਿਆ ਹੇਠਾਂ ਨਹਾਉਂਦੇ ਹੀ ਲੰਘੀ ਸੀ । ਹੁਣ ਮੋਹਾਲੀ ਚ ਆਪਣੀ ਕੋਠੀ ਚ ਬੈਠਾ ਮੀਂਹ ਦੇ ਬਣੇ ਮੌਸਮ ਨੂੰ ਨਿਹਾਰ ਰਿਹਾ ਸੀ । ਉਹ ਕਿਸੇ ਸਰਕਾਰੀ ਮਹਿਕਮੇ ਚ ਨੌਕਰੀ ਕਰਦਾ ਸੀ ਤੇ ਇਸ ਮਹਿੰਗੇ ਸ਼ਹਿਰ ਚ ਵੀ ਇੱਕ ਕੋਠੀ ਕਿਰਾਏ ਤੇ ਲੈ ਕੇ ਰਹਿ ਰਿਹਾ ਸੀ । ਊਹ ਸੋਚਦਾ ਕੁਦਰਤ ਕਿਵੇਂ ਕਿਵੇਂ ਦੇ ਮੇਲ ਬਣਾ ਦਿੰਦੀ ਹੈ । ਜਿੱਥੇ ਮੀਂਹ ਦਾ ਬਰਸਣਾ ਉਸਨੂੰ ਹਸੀਨ ਸਫ਼ਰ ਵਾਂਗ ਲਗਦਾ । ਓਥੇ ਹੀ ਉਸਦੀ ਪਤਨੀ ਹਰਪ੍ਰੀਤ ਨੂੰ ਦੇਖ ਕੇ ਹੀ ਗੁੱਸਾ ਚੜ੍ਹਨ ਲਗਦਾ । ਉਹ ਮੀਂਹ ਨੂੰ ਵੇਖਦੇ ਹੀ ਝੂਰਨ ਲਗਦੀ । ਗਿੱਲੇ ਹੋਏ ਕੱਪੜੇ ਦੂਰ ਸੁੱਟ ਦਿੰਦੀ ਮੀਂਹ ਚ ਭਿੱਜਣ ਮਗਰੋਂ ਬਿਨਾਂ ਨਹਾਏ ਉਸਨੂੰ ਕੋਈ ਵੀ ਕੰਮ ਨਾ ਕਰਨ ਦਿੰਦੀ । ਦੋਂਵੇਂ ਇਸ ਮਸਲੇ ਤੇ ਇੱਕ ਦੂਜੇ ਤੇ ਅਲਗ ਸੀ ਪਰ ਫਿਰ ਵੀ ਆਪਸੀ ਸਾਂਝ ਬੇਹੱਦ ਸੀ ਤੇ ਇੱਕ ਦੂਸਰੇ ਦਾ ਹਰ ਪੱਖੋਂ ਧਿਆਨ ਵੀ ਰੱਖਦੇ ।
ਅਮਰਿੰਦਰ ਸੋਚਦਾ ਤਾਂ ਯਾਦ ਆਉਂਦਾ ਕਿ ਕਿੰਝ ਮੀਂਹ ਚ ਭਿੱਜੇ ਹੀ ਉਹ ਠੁਰ ਠੁਰ ਕਰਦੇ ਚਾਹ ਮੂੰਹ ਨੂੰ ਲਾ ਕੇ ਚੁਲ੍ਹੇ ਅੱਗੇ ਬੈਠ ਜਾਂਦੇ ਫਿਰ ਗਰਮੀ ਨਾਲ ਨਿੱਘੇ ਹੋਏ ਸਿਲੇ ਕਪੜੇ ਉਤਾਰਦੇ । ਕਈ ਵਾਰ ਬਿਨਾ ਉਤਾਰੇ ਘੁੰਮਦੇ ਤੇ ਚੀਂਘਾਂ ਪੈ ਜਾਂਦੀਆਂ। #HarjotDiKalam
ਐਨੇ ਨੂੰ ਬੱਦਲ ਜੋਰ ਦੀ ਗਰਜਿਆ ਤੇ ਮੀਂਹ ਬਰਸਣ ਲੱਗਾ । ਹਰਪ੍ਰੀਤ ਕੁਝ ਬੁੜਬੁੜਾਉਣ ਲੱਗੀ । ਅਮਰਿੰਦਰ ਨੇ ਅਜੇ ਨਾਈਟ ਸੂਟ ਹੀ ਪਾਇਆ ਹੋਇਆ ਸੀ । ਉਵੇਂ ਹੀ ਉਹ ਪੌੜੀਆਂ ਚੜਕੇ ਛੱਤ ਤੇ ਆ ਗਿਆ । ਆਪਣੇ ਸਰੀਰ ਤੇ ਪਈਆਂ ਬੂੰਦਾਂ ਨਾਲ ਜਿਵੇਂ ਉਸਦੀ ਰੂਹ ਨਸ਼ਿਆਂ ਗਈ ਹੋਵੇ । ਪਰ ਇਸ ਮੀਂਹ ਚ ਸੀਮਿੰਟ ਤੇ ਪਈਆਂ ਬੂੰਦਾਂ ਦੀ ਖੁਸ਼ਬੋ ਸੀ । ਉਸਦਾ ਦਿਲ ਪਿੰਡ ਦੀ ਮਿੱਟੀ ਵਾਲੀ ਖੁਸ਼ਬੂ ਨੂੰ ਤਰਸਿਆ । ਪਰ ਕੁਝ ਪਲਾਂ ਚ ਤੇਜ਼ ਮੀਂਹ ਨੇ ਖੁਸ਼ਬੂ ਭੁਲਾ ਕੇ ਸਿਰਫ ਤੇ ਸਿਰਫ ਉਸਦੇ ਕੱਪੜਿਆਂ ਨੂੰ ਪੂਰੇ ਸਰੀਰ ਸਮੇਤ ਤਰ ਕਰ ਦਿੱਤਾ । ਉਸਦੇ ਕੱਪਡ਼ੇ ਸੁਕੜ ਕੇ ਨਾਲ ਹੀ ਜੁੜ ਗਏ ਤੇ ਅੱਖਾਂ ਬੰਦ ਕਰਕੇ ਉਹ ਆਪਣੇ ਜੀਵਨ ਦੇ ਸਾਰੇ ਪੁਰਾਣੇ ਪਲ ਜਿਉਣ ਲੱਗਾ । ਉਸਨੂੰ ਲੱਗਾ ਕਿ ਸਾਉਣ ਦਾ ਇਹ ਮਹੀਨਾ ਪਿਆਸੀ ਧਰਤ ਤੇ ਜੀਵਾਂ ਤੇ ਬਰਸ ਕੇ ਕਿਵੇਂ ਜਿੰਦਗੀ ਧੜਕਾ ਦਿੰਦਾ ਹੈ । ਇਸੇ ਲਈ ਤਾਂ ਇਸ਼ਕ ਦਾ ਮਹੀਨਾ ਕਿਹਾ ਜਾਂਦਾ । ਜਿਸਮ ਤੇ ਪਈਆਂ ਇਹ ਬੂੰਦਾਂ ਮੱਲੋ ਮੱਲੀ ਹਾਣ ਲੱਭਦੀਆਂ ਹਨ । ਤੇ ਅੰਦਰ ਦੀ ਸਾਰੀ ਗਰਮੀ ਜਿਵੇਂ ਜਿਥੋਂ ਵੀ ਜਗ੍ਹਾ ਮਿਲੇ ਬਾਹਰ ਨਿਕਲਣ ਦੀ ਕੋਸ਼ਿਸ ਕਰਦੀ ਹੈ । ਇਹ ਗੱਲਾਂ ਉਹਨੂੰ ਹੁਣ ਸਮਝ ਲੱਗੀਆਂ ਪਹਿਲੀ ਉਮਰੇ ਤਾਂ ਉਹ ਜਜਬਾਤ ਮਹਿਸੂਸ ਸਕਦਾ ਸੀ ਕੀ ਤੇ ਕਿਉਂ ਦੀ ਸਮਝ ਉਸ ਵਿੱਚ ਨਹੀਂ ਸੀ । ਉਹ ਅੱਖਾਂ ਬੰਦ ਕਰਕੇ ਬੱਸ ਇਹੋ ਸੋਚ ਰਿਹਾ ਸੀ ।
ਕੁਝ ਪਲ ਲਈ ਉਸਦੀ ਅੱਖ ਖੁੱਲੀ ਤਾਂ ਉਹ ਆਸਪਾਸ ਤੱਕਣ ਲੱਗਾ । ਉਸਦੀ ਸਾਹਮਣੇ ਵਾਲੀ ਛੱਤ ਤੇ ਉਸਨੂੰ ਨਜ਼ਰੀਂ ਪਿਆ ਕਿ ਇੱਕ ਕੁੜੀ ਵੀ ਉਸ ਵਾਂਗ ਹੀ ਇਸ ਬਾਰਿਸ਼ ਚ ਨਹਾ ਰਹੀ ਏ । ਜਿੱਥੇ ਉਹ ਰਹਿੰਦਾ ਸੀ ਇਹ ਸਾਰਾ ਇਲਾਕਾ ਹੀ ਪੀਜੀ ਤੇ ਕਿਰਾਏ ਦੀਆਂ ਕੋਠੀਆਂ ਸੀ । ਸਾਹਮਣੀ ਕੋਠੀ ਤੇ ਰਹਿੰਦੀਆਂ ਕੁੜੀਆਂ ਸ਼ਾਇਦ ਆਇਲੈਟਸ ਕਰ ਰਹੀਆਂ ਸੀ । ਸ਼ਾਇਦ ਉਹ ਕੁੜੀ ਵੀ ਉਸ ਵਾਂਗ ਕੁਦਰਤ ਦੇ ਇਸ ਮੌਸਮ ਨੂੰ ਪਸੰਦ ਕਰਦੀ ਹੋਏਗੀ । ਸ਼ਾਇਦ ਉਹ ਵੀ ਅਜੇ ਉਸ ਉਮਰ ਵਿੱਚ ਸੀ ਜਿੱਥੇ ਉਸਨੂੰ ਬਾਰਿਸ਼ ਦੇ ਮੌਸਮ ਨਾਲ ਜਗਦੇ ਅਹਿਸਸ ਤਾਂ ਸੀ ਪਰ ਸਮਝ ਨਹੀਂ ਕਿਉਂ ।ਬਿਲਕੁਲ ਇਸ ਕੁੜੀ ਵਾਂਗ !! ਉਸਦੇ ਚੜ੍ਹਦੀ ਉਮਰ ਦੇ ਪਹਿਲੇ ਇਸ਼ਕ ਦੇ ਵਾਂਗ ! #HarjotDiKalam
ਉਸਦਾ ਦਿਮਾਗ ਪਿੱਛੇ ਵੱਲ ਦੌੜਨਾ ਚਾਹੁੰਦਾ ਸੀ । ਪਰ ਉਸਨੇ ਆਪਣੇ ਮਨ ਨੂੰ ਝਟਕਿਆ ਤੇ ਆਪਣਾ ਧਿਆਨ ਸਿਰਫ ਸਾਹਮਣੇ ਦਿਸਦੀ ਕੁੜੀ ਵੱਲ ਲਗਾ ਦਿੱਤਾ । ਕੁੜੀ ਦੀ ਕੋਠੀ ਵਾਲੀ ਛੱਤ ਉਹਦੀ ਛੱਤ ਦੇ ਬਰਾਬਰ ਸੀ ਤੇ ਤਿੰਨ ਪਾਸਿਓਂ ਉਸ ਦੀ ਉਚਾਈ ਐਨੀ ਕੁ ਸੀ ਕਿ ਕੁੜੀ ਕਿਸੇ ਪਾਸਿਓਂ ਦਿਸ ਨਹੀਂ ਸਕਦੀ ਸੀ । ਉਹ ਜਿੱਥੇ ਖੜਾ ਸੀ ਐਨਾ ਕੁ ਓਹਲਾ ਸੀ ਕਿ ਬਿਨਾਂ ਉਚੇਚ ਕੀਤੇ ਕੁੜੀ ਉਸਨੂੰ ਦੇਖ ਨਹੀਂ ਸੀ ਸਕਦੀ ।
ਪਰ ਸ਼ਾਇਦ ਦੇਖ ਨਾ ਦੇਖ ਸਕਣ ਦੀ ਗੱਲ ਕੁੜੀ ਮੁਕਾ ਚੁੱਕੀ ਸੀ । ਮੀਂਹ ਚ ਭਿੱਜਣ ਤੇ ਉਸ ਚ ਗੁਆਚ ਜਾਣ ਕਰਕੇ ਉਹਨੂੰ ਇਹ ਪਰਵਾਹ ਖਤਮ ਸੀ ਕਿ ਕੋਈ ਉਸਨੂੰ ਦੇਖ ਵੀ ਸਕਦਾ ਹੈ । ਉਸਦੇ ਸਾਰੇ ਕੱਪੜੇ ਭਿੱਜ ਕੇ ਉਸ ਨਾਲ ਚਿਪਕ ਗਏ ਸੀ । ਤੇ ਅਮਰਿੰਦਰ ਦੀਆਂ ਨਜਰਾਂ ਚਾਅ ਕੇ ਵੀ ਪਾਸੇ ਨਹੀਂ ਸੀ ਹੋ ਰਹੀਆਂ । ਜਿਵੇਂ ਉਹ ਭਿੱਜੇ ਹੁਸਨ ਦੀਆਂ ਤਰੰਗਾਂ ਨਾਲ ਜਕੜਿਆ ਗਿਆ ਹੋਵੇ । ਮੀਂਹ ਨਾਲ ਭਿੱਜੇ ਤੇ ਹਵਾ ਨਾਲ ਠਰ ਰਹੇ ਉਸਦੇ ਸਰੀਰ ਚ ਛਿੜੇ ਕਾਂਬੇ ਨੂੰ ਉਹ ਮਹਿਸੂਸ ਕਰ ਸਕਦਾ ਸੀ ।
ਇਸ ਵਾਰ ਉਸਦਾ ਮਨ ਪਿਛਾਂਹ ਵੱਲ ਦੌੜ ਹੀ ਗਿਆ । ਇਹੀ ਸਾਉਣ ਦਾ ਮਹੀਨਾ ਦੀ ਉਹਨਾਂ ਦੇ ਸ਼ਰੀਕ ਚੋਂ ਲਗਦੇ ਚਾਚੇ ਤਾਏ ਦੇ ਘਰੋਂ ਇੱਕ ਉਸਦੇ ਹਾਣ ਦੀ ਕੁੜੀ ਆਈ ਹੋਈ ਸੀ । ਉਹ ਲੱਗਪੱਗ ਹਰ ਸਾਲ ਹੀ ਆਉਂਦੀ ਸੀ । ਦੋਵਾਂ ਦੀ ਅੱਖਾਂ ਅੱਖਾਂ ਚ ਹੀ ਗੱਲ ਸੀ ਤੇ ਇਸ਼ਾਰੇ ਤੇ ਹਾਸਾ ਮਜਾਕ ਵੀ ਆਮ ਸੀ । ਉਹ ਵੈਸੇ ਵੀ ਚਾਚੇ ਦੇ ਘਰ ਜਾਂਦਾ ਸੀ ਪਰ ਜਦੋਂ ਕਿਰਨ ਆਉਂਦੀ ਤਾਂ ਉਸਦੇ ਗੇੜੇ ਵੱਧ ਜਾਂਦੇ । ਅੱਖਾਂ ਅੱਖਾਂ ਚ ਕਈ ਕਰਾਰ ਤੇ ਇਕਰਾਰ ਹੋ ਗਏ ਸੀ । ਮਜਾਕ ਮਜਾਕ ਚ ਹੀ ਇਜ਼ਹਾਰ ਹੋ ਗਿਆ ਸੀ । ਇਹ ਅੱਲ੍ਹੜ ਉਮਰ ਦੀਆਂ ਗੱਲਾਂ ਸੀ ਅਜੇ ਮੁਬੈਲ ਵਾਲਾ ਕੰਮ ਨਹੀਂ ਸੀ ਹੋਇਆ । ਖ਼ਤਾਂ ਰਾਹੀਂ ਹੀ ਲੁਕਵੀਆਂ ਗੱਲਾਂ ਹੁੰਦੀਆਂ ਸੀ । ਉਹਨਾਂ ਦੀ ਵੀ ਖ਼ਤਾਂ ਰਾਹੀਂ ਹੀ ਗੱਲ ਕਾਫੀ ਦੂਰ ਤੱਕ ਪਹੰਚ ਗਈ ਸੀ । ਕਿਰਨ ਉੱਤੇ ਵੀ ਹੁਸਨ ਜੋਰ ਦਾ ਆਇਆ ਸੀ । ਉਸਦੀਆਂ ਮੋਟੀਆਂ ਅੱਖਾਂ , ਗੋਲ ਚਿਹਰਾ ,ਲੰਮਾ ਕਦ ਭਰਵਾਂ ਸਰੀਰ ਜਿਹੜਾ ਵੀ ਦੇਖਦਾ ਤਾਂ ਇੱਕ ਵਾਰ ਦੇਖਦਾ ਹੀ ਰਹਿ ਜਾਂਦਾ । #HarjotDiKalam
ਉਸਨੂੰ ਯਾਦ ਆਇਆ ਕਿ ਜਦੋਂ ਉਹ ਪਹਿਲੀ ਤੇ ਅਖੀਰ ਵਾਰ ਮਿਲੇ ਸੀ ਇਹੋ ਸਾਉਣ ਦਾ ਮਹੀਨਾ ਦੀ ਸ਼ਾਮ ਢਲਣ ਤੋਂ ਪਹਿਲ਼ਾਂ ਹੀ ਬੱਦਲ ਘਿਰ ਆਇਆ । ਮੱਝਾਂ ਵਾਲੇ ਘਰ ਉਹ ਪਸ਼ੂ ਤੇ ਪੱਠੇ ਸਾਂਭ ਰਿਹਾ ਸੀ । ਇੰਨੇ ਚ ਹੀ ਉਹ ਮੀਂਹ ਚ ਭਿੱਜ ਗਿਆ ਸੀ । ਉਸਦੇ ਚਾਚੇ ਤੇ ਉਹਨਾਂ ਦਾ ਇਹ ਹਿੱਸਾ ਸਾਂਝਾ ਹੀ ਸੀ । ਦੋਂਵੇਂ ਘਰਾਂ ਚੋਂ ਵਾਰੀ ਸਿਰ ਕੋਈ ਇੱਕ ਜਣਾ ਇੱਧਰ ਰਾਖੀ ਲਈ ਸੌਂ ਜਾਂਦਾ । ਉਹ ਭਿੱਜਿਆ ਹੋਇਆ ਅਜੇ ਸਾਰੇ ਡੰਗਰਾਂ ਨੂੰ ਅੰਦਰ ਕਰਕੇ ਹੀ ਹਟਿਆ ਸੀ ਕਿ ਕਿਰਨ ਸੁਨੇਹਾ ਲੈ ਕੇ ਆਈ ਕਿ ਚਾਚੇ ਦਿਆਂ ਡੰਗਰਾਂ ਨੂੰ ਵੀ ਅੰਦਰ ਕਰ ਦਵੇ ।
ਆਉਂਦੀ ਆਉਂਦੀ ਉਹ ਮੀਂਹ ਚ ਪੂਰੀ ਭਿੱਜ ਗਈ ਸੀ । ਬਿਲਕੁਲ ਉਸ ਕੁੜੀ ਵਾਂਗ ਜੋ ਉਸਦੇ ਸਾਹਮਣੇ ਵਾਲੀ ਛੱਤ ਤੇ ਸੀ । ਪਰ ਕਿਰਨ ਨੂੰ ਆਪਣੇ ਹੁਸਨ ਦਾ ਅਹਿਸਾਸ ਹੋਵੇ ਉਸਨੇ ਚੁੰਨੀ ਨੂੰ ਲਪੇਟ ਕੇ ਖੁਦ ਨੂੰ ਪੂਰੀ ਤਰਾਂ ਕੁੱਜ ਲਿਆ ਸੀ ਪਰ ਫਿਰ ਵੀ ਉਸਨੂੰ ਪੂਰੀ ਤਰਾਂ ਲੁਕੋਣ ਚ ਅਸਮਰਥ ਸੀ । ਉਸਨੂੰ ਇਕੱਲੇ ਨੂੰ ਸਭ ਕੁਝ ਇਕੱਠਾ ਕਰਦੇ ਦੇਖ ਕਿਰਨ ਵੀ ਉਸ ਨਾਲ ਹੱਥ ਵਟਾਉਣ ਲੱਗੀ ।
ਦੋਵਾਂ ਦੇ ਕਪੜੇ ਤੂੜੀ ਕੱਖਾਂ ਤੇ ਗੋਹੇ ਨਾਲ ਲਿਬੜ ਗਏ । ਵਿਹਲਾ ਹੋਕੇ ਅਮਰਿੰਦਰ ਮੀਂਹ ਚ ਨਹਾ ਕੇ ਹੀ ਆਪਣੇ ਆਪ ਨੂੰ ਸਾਫ ਕਰਨ ਲੱਗਾ । ਕਿਰਨ ਉਸਨੂੰ ਖੜੀ ਦੇਖਦੀ ਰਹੀ । ਉਸਨੂੰ ਇੰਝ ਤੱਕਦੇ ਦੇਖ ਜਿਵੇਂ ਉਸਦੇ ਮਨ ਚ ਕਿੰਨੇ ਹੀ ਭੂਚਾਲ ਆ ਗਏ ਹੋਣ ।ਆਪਣੇ ਸਰੀਰ ਦੀ ਬੇਚੈਨੀ ਤੇ ਅੱਖਾਂ ਚ ਆ ਗਈ ਲਾਲੀ ਨੂੰ ਛੁਪਾਉਂਦੇ ਹੋਏ ਉਸਨੇ ਇਸ਼ਾਰਾ ਕਰਕੇ ਉਸਨੇ ਕਿਰਨ ਨੂੰ ਕਿਹਾ ਕਿ ਉਹ ਵੀ ਨਹਾ ਕੇ ਕੱਪੜੇ ਸਾਫ ਕਰ ਲਵੇ ।
ਜਿਵੇਂ ਕਿਰਨ ਤਾਂ ਉਸਦੇ ਇਸ਼ਾਰੇ ਨੂੰ ਹੀ ਉਡੀਕ ਰਹੀ ਹੋਵੇ । ਉਸਦੀ ਸਮਝ ਵੀ ਸ਼ਾਇਦ ਪਿੰਡੇ ਤੇ ਪਈ ਬਾਰਿਸ਼ ਨੇ ਅੰਦਰੋਂ ਉੱਠਦੇ ਵਲਵਲਿਆਂ ਚ ਸਮਾ ਦਿੱਤੀ ਸੀ ।ਭਾਵੇਂ ਸ਼ਰਮਾਉਂਦੀ ਹੋਈ ਹੀ ਪਰ ਉਹ ਵੀ ਆਕੇ ਮੀਂਹ ਚ ਦੁਬਾਰਾ ਭਿੱਜਣ ਲੱਗੀ । ਮੀਂਹ ਐਨਾ ਕੁ ਤੇਜ਼ ਸੀ ਕਿ ਕਿਸੇ ਦੇ ਇੱਧਰ ਆਣ ਦਾ ਚਾਂਸ ਘੱਟ ਹੀ ਸੀ । ਬਾਰਿਸ਼ ਦੇ ਇਸ ਨਸ਼ੇ ਚ ਕਦੋਂ ਦੋਵੇਂ ਇੱਕ ਦੂਸਰੇ ਦੇ ਇੰਝ ਕਰੀਬ ਹੋ ਗਏ ਦੋਵਾਂ ਨੂੰ ਕੋਈ ਅੰਦਾਜ਼ਾ ਨਹੀਂ ਲੱਗਾ । ਕਿਰਨ ਦੀ ਚੁੰਨੀ ਕਿਤੇ ਸੀ ਤੇ ਉਹ ਆਪ ਕਿਤੇ ਹੋਰ । ਦੋਂਵੇਂ ਜਿਵੇਂ ਇੱਕ ਦੂਸਰੇ ਦੇ ਬਿਲਕੁੱਲ ਨਾਲ ਜੁੜੇ ਪੂਰੇ ਮੀਂਹ ਨੂੰ ਆਪਣੇ ਉੱਪਰ ਹੀ ਲੰਘਾ ਦੇਣਾ ਚਾਹੁੰਦੇ ਸੀ । ਤੇਜ ਅਵਾਜ ਚ ਗੜਕਦੇ ਬੱਦਲ ਤੇ ਉਹਨਾਂ ਦਾ ਕੀਤਾ ਹਨੇਰਾ ਤੇ ਨਾਲ ਚਲਦੀ ਹਵਾ ਨੇ ਤੇ ਦੋ ਜਵਾਨ ਜਿਸਮ ਜਿਹਨਾਂ ਦੀ ਧੜਕਣ ਤੇ ਸਾਹਾਂ ਦੀ ਤੇਜ਼ੀ ਨੇ ਕਿਸੇ ਅਲੌਕਿਕ ਨਜਾਰੇ ਨੂੰ ਸਿਰਜਿਆ ਹੋਇਆ ਸੀ । ਐਸੇ ਵਕਤ ਕਦੇ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਕਿ ਅੱਗੇ ਕੀ ਕਰਨਾ ਤੇ ਹੋਣਾ ਹੈ । ਹੱਥਾਂ ਨੂੰ ਖੁਦ ਬ ਖੁਦ ਪਤਾ ਹੁੰਦਾ ਕਿ ਕੀ ਕਰਨਾ ਤੇ ਬੁੱਲ੍ਹਾ ਨੂੰ ਵੀ ਆਪਣੀ ਮੰਜਿਲ ਦਾ ਪਤਾ ਹੁੰਦਾ । ਤੇ ਉਹਨਾਂ ਦੇ ਸਰੀਰ ਇੱਕ ਦੂਸਰੇ ਨਾਲ ਜੁੜੇ ਤੇ ਚੁੰਮਣ ਦੀ ਬਰਸਾਤ ਨੇ ਲੱਗਪੱਗ ਮਦਹੋਸ਼ ਕਰ ਦਿੱਤਾ ਸੀ । ਉੱਪਰੋਂ ਠੰਡੀ ਹਵਾ ਨੇ ਸਰੀਰ ਨੂੰ ਹੋਰ ਸਰਦ ਕਰ ਦਿੱਤਾ । ਦੋਂਵੇਂ ਉਵੇਂ ਹੀ ਇੱਕ ਦੂਸਰੇ ਚ ਖੋਏ ਨਾਲ ਬਣੇ ਕਮਰੇ ਚ ਵੜ ਗਏ । ਗਿੱਲੇ ਕਪੜਿਆ ਨਾਲ ਫਰਸ਼ ਤੇ ਹੀ ਲੇਟ ਗਏ । ਦੋਵਾਂ ਨੂੰ ਇੱਕ ਦੂਸਰੇ ਤੋਂ ਕੋਈ ਝਿਜਕ ਨਹੀਂ ਸੀ ਅਮਰਿੰਦਰ ਸੋਚਦਾ ਕਿ ਹਰਪ੍ਰੀਤ ਦੇ ਨੱਕ ਨੂੰ ਮੀਂਹ ਨਾਲ ਭਿੱਜੇ ਦੀ ਖੁਸ਼ਬੂ ਕਿੰਨੀ ਬੂਰੀ ਲਗਦੀ ਏ । ਤੇ ਉਹ ਕਿਰਨ ਉਸ ਬਾਰਿਸ਼ ਵਿੱਚ ਮਿੱਟੀ ਤੇ ਡੰਗਰਾਂ ਵਾਲੇ ਉਸ ਘਰ ਚ ਕਿੰਨੇ ਹੀ ਤਰਾਂ ਦੀ ਮਿਲੀ ਜੂਲੀ ਵਾਸ਼ਨਾ ਨਾਲ ਉਸ ਨਾਲ ਇਵੇਂ ਲਿਪਟੀ ਹੋਈ ਸੀ ਜਿਵੇਂ ਚੰਦਨ ਨੂੰ ਅਜਗਰ । ਪਰ ਕਿਰਨ ਦਾ ਸਰੀਰ ਉਸਨੂੰ ਸੱਚੀ ਚੰਦਨ ਵਰਗਾ ਲੱਗਿਆ ਸੀ । ਜਿਵੇਂ ਜਿਵੇਂ ਦੋਵਾਂ ਚ ਪਲ ਬੀਤਦੇ ਗਏ ਇੱਕ ਦੂਸਰੇ ਨੂੰ ਆਪਣੀਆਂ ਆਜ਼ਾਦੀ ਦਿੰਦੇ ਰਹੇ । ਗਿੱਲੇ ਕਪੜੇ ਉਤਾਰ ਕੇ ਦੋਂਵੇਂ ਇੱਕ ਦੂਸਰੇ ਨਾਲ ਇੰਝ ਲੇਟ ਗਏ ਜਿਵੇ ਉਹਨਾਂ ਦਾ ਸਾਥ ਜਨਮਾਂ ਤੋਂ ਹੋਵੇ ਤੇ ਜਨਮਾਂ ਲਈ ਹੋਵੇ । ਪਰ ਕਿਰਨ ਨੇ ਫਿਰ ਵੀ ਐਨਾ ਕੁ ਲੁਕੋ ਰੱਖਿਆ ਕੇ ਕਿਤੇ ਇਸ ਬਾਰਿਸ਼ ਚ ਵਹਿ ਗਏ ਜਜਬਾਤਾਂ ਚ ਕਿਤੇ ਉਹ ਆਪਣੇ ਆਪ ਦਾ ਸਭ ਤੋਂ ਨਾਯਾਬ ਤੋਹਫ਼ਾ ਨਾ ਗੁਆ ਦੇਵੇ । ਉਸਨੂੰ ਚੁੰਮਦੇ ਹੋਏ ਤੇ ਉਸਨੂੰ ਸਹਿਲਾਉਂਦੇ ਤੇ ਉਸਨੂੰ ਆਪਣੀ ਛਾਤੀ ਨਾਲ ਘੱਟਦੇ ਹੋਏ ਅਮਰਿੰਦਰ ਲਈ ਸ਼ਾਇਦ ਕੋਈ ਵੀ ਇੰਤਜ਼ਾਰ ਮੁਮਕਿਨ ਨਹੀਂ ਸੀ ।ਉਸਦੇ ਹੱਥ ਗਰਦਨ ,ਛਾਤੀ ਤੇ ਪੇਟ ਤੋਂ ਹੁੰਦੇ ਜਿਵੇਂ ਹੀ ਹੋਰ ਹੇਠਾਂ ਵੱਲ ਜਾਣ ਲੱਗੇ ਤੇ ਕਿਰਨ ਨੇ ਹੱਥ ਨੂੰ ਫੜ ਕੇ ਮਹਿਜ਼ ਐਨਾ ਹੀ ਕਿਹਾ ਬਾਕੀ ਸਭ ਵਿਆਹ ਤੋਂ ਬਾਅਦ । ਇਸ ਦਾਅਵੇ ਨਾਲ ਜਿਵੇਂ ਦੋਵਾਂ ਦੇ ਵਿਆਹ ਦੀ ਤਰੀਕ ਪੱਕੀ ਹੋ ਗਈ ਹੋਵੇ । ਪਰ ਉਸਦੀਆਂ ਅੱਖਾਂ ਚ ਇੱਕ ਵਿਸ਼ਵਾਸ ਸੀ । ਐਨੀ ਸੋਹਣੀ ਤੇ ਪਿਆਰ ਕਰਦੀ ਕੁੜੀ ਨੂੰ ਵੀ ਕੋਈ ਵਿਆਹ ਲਈ ਮਨਾ ਕਰ ਸਕਦਾ ਸੀ । ਅਮਰਿੰਦਰ ਦਾ ਪਿਆਰ ਉਵੇਂ ਦਾ ਹੀ ਸੀ । ਉਸਨੂੰ ਵੀ ਇਹੋ ਲਗਦਾ ਸੀ ਕਿ ਉਸਦੀ ਜ਼ਿੰਦਗ਼ੀ ਲਈ ਵਿਆਹ ਲਈ ਇਸਤੋਂ ਬੇਹਤਰ ਕੁਝ ਨਹੀਂ ।
ਇਸ ਲਈ ਜਿੱਥੇ ਵੀ ਕਿਰਨ ਨੇ ਉਸਦਾ ਹੱਥ ਰੋਕਿਆ ਤੇ ਉਹ ਰੁਕ ਗਿਆ । ਤੇ ਉਸਨੂੰ ਆਪਣੇ ਨਾਲ ਛਾਤੀ ਨਾਲ ਘੁੱਟ ਲਿਆ ਜਿਵੇਂ ਉਹ ਇੰਝ ਹੀ ਉਸ ਵਿੱਚ ਸਮਾ ਜਾਣਾ ਚਾਹੁੰਦਾ ਹੋਵੇ ਤੇ ਧੜਕਦੇ ਦਿਲ ਇੱਕ ਹੋ ਜਾਣ ! ਦੋਵਾਂ ਦੇ ਹੱਥ ਇੱਕ ਦੂਸਰੇ ਦੀ ਪਿੱਠ ਤੇ ਫਿਰਦੇ ਆਪਣੀਆਂ ਉਂਗਲਾ ਨਾਲ ਕੁਝ ਲਿਖਦੇ ਰਹੇ । ਜਿਸਨੂੰ ਸਿਰਫ ਉਹ ਬੁਝ ਸਕਦੇ ਸੀ ।ਐਨੇ ਕੁ ਸਮੇਂ ਚ ਦੋਂਵੇਂ ਇੱਕ ਦੂਸਰੇ ਦੀ ਹਰ ਉੱਚਾਈ ਤੇ ਗਹਿਰਾਈ ਨੂੰ ਜਾਣ ਚੁੱਕੇ ਸੀ । ਬੱਸ ਉਡੀਕ ਹੁਣ ਦੋਵਾਂ ਨੂੰ ਆਉਣ ਵਾਲੇ ਸਮੇਂ ਚ ਉਸ ਘੜੀ ਦੀ ਜਿੱਥੇ ਇਹ ਸਭ ਇੱਕ ਬਰਾਬਰ ਹੋ ਜਾਵੇ ਤੇ ਦੋਂਵੇਂ ਇੱਕ ਮਿੱਕ ਹੋ ਜਾਣ ।
ਕਿੰਨਾ ਹੀ ਸਮਾਂ ਦੋਵੇਂ ਇੰਝ ਹੀ ਹਨੇਰੇ ਕਮਰੇ ਚ ਗਿੱਲੇ ਫਰਸ਼ ਤੇ ਇੱਕ ਦੂਸਰੇ ਦੀਆਂ ਬਾਹਾਂ ਚ ਲੇਟੇ ਰਹੇ । ਬਾਰਸ਼ ਬੰਦ ਹੋਈ ਉਹਨਾਂ ਦੇ ਸਾਹ ਕੁਝ ਸਹੀ ਹੋਏ ।ਅਮਰਿੰਦਰ ਨੇ ਉਸਦੇ ਕੰਨਾਂ ਚ ਹੌਲੀ ਜਹੇ ਕਿਹਾ,” ਮੈਂ ਇਥੇ ਸੌਂ ਜਾਇਆ ਕਰਾਂ ਰਾਤੀ ,ਤਾਂ ਆਪਾਂ ਰੋਜ ਹੀ ਇਵੇਂ ਮਿਲ ਸਕਦੇ ਤਾਂ ਸੌਂ ਸਕਦੇ ਹਾਂ ।
ਕਿਰਨ ਹੱਸੀ ਤੇ ਬੋਲੀ ,” ਅੱਜ ਤੇ ਮੈਂ ਖੁਦ ਤੇ ਕਾਬੂ ਕਰਕੇ ਤੈਨੂੰ ਰੋਕ ਲਿਆ ,ਰੋਜ ਰੋਜ ਇੰਝ ਮਿਲਕੇ ਮੇਰੇ ਤੋਂ ਖੁਦ ਨੂੰ ਨਹੀਂ ਰੋਕ ਹੋਣਾ ।” ਇਸ ਲਈ ਆਪਣੀ ਇਹ ਅੱਜ ਇਵੇਂ ਆਖਰੀ ਮੁਲਾਕਾਤ ਹੈ “। ਹੁਣ ਇੰਝ ਸਿਰਫ ਵਿਆਹ ਮਗਰੋਂ ਮਿਲਾਂਗੇ । ”
” ਮੇਰੇ ਤੋਂ ਤੇ ਖੁਦ ਤੋਂ ਐਨਾ ਡਰ ,ਫਿਰ ਮੇਰੇ ਨਾਲ ਆਕੇ ਹੁਣ ਵੀ ਕਿਉਂ ਲੇਟ ਗਈ ?ਅਮਰਿੰਦਰ ਨੇ ਫਿਰ ਪੁੱਛਿਆ ।
“ਪਤਾ ਨਹੀਂ ਇਸ ਮੀਂਹ ਨੇ ਕੀ ਜਾਦੂ ਕੀਤਾ ,ਤੇਰੀ ਅੱਖਾਂ ਚ ਦਿਸਦੀ ਪਿਆਸ ਤੇ ਬੇਚੈਨੀ ਵੇਖ ਕੇ ਮੈਂ ਖੁਦ ਨੂੰ ਨਾ ਰੋਕ ਸਕੀ ।” ਸ਼ਾਇਦ ਤੇਰੇ ਤੋਂ ਵੱਧ ਬੇਚੈਨੀ ਤੇ ਪਿਆਸ ਮੇਰੇ ਅੰਦਰ ਸੀ “।ਕਿਰਨ ਨੇ ਉਸਦੀਆਂ ਅੱਖਾਂ ਚ ਵੇਖਦੇ ਕਿਹਾ ।
“ਤੇ ਹੁਣ” ਅਮਰਿੰਦਰ ਨੇ ਉਸਦੇ ਮੂੰਹ ਨੂੰ ਗਰਦਨ ਕੋਲ਼ੋਂ ਖਿੱਚ ਕੇ ਤੇ ਆਪਣੇ ਦੂਸਰੇ ਹੱਥ ਨਾਲ ਇੱਕ ਵੱਖੀ ਚ ਚੂੰਢੀ ਭਰਦੇ ਕਿਹਾ।”
‘ਹੁਣ ਮੈਂ ਉਸ ਤੂਫ਼ਾਨ ਨੂੰ ਆਪਣੇ ਆਪ ਅੰਦਰ ਠੱਲ੍ਹ ਲਿਆ ਹੈ ” ਕਿਰਨ ਨੇ ਉਸਦੇ ਮੱਥੇ ਨੂੰ ਚੁੰਮਦੇ ਹੋਏ ਜਵਾਬ ਦਿੱਤਾ ।
ਅਜੇ ਗੱਲ ਮੁੱਕੀ ਨਹੀਂ ਸੀ ਕਿ ਬਾਹਰਲਾ ਬੂਹਾ ਖੜਕਿਆ । ਜਰੂਰ ਅਮਰਿੰਦਰ ਦਾ ਬਾਪੂ ਨਿਰੰਜਨ ਸੀ ਦੋਵਾਂ ਨੇ ਕੱਪੜੇ ਪਾਏ ਤੇ ਉਹਨਾਂ ਨੂੰ ਜਾਪ ਰਿਹਾ ਸੀ ਜਿਵੇਂ ਪੈੜ ਚਾਲ ਕੋਲ ਆ ਗਈ ਹੋਵੇ । ਕਿਰਨ ਮੂਹਰਲੇ ਦਰਵਾਜ਼ੇ ਰਾਂਹੀ ਬਾਹਰ ਨਿੱਕਲੀ ਤੇ ਅਮਰਿੰਦਰ ਪਿਛਲੇ ਦਰਵਾਜੇ ਤੋਂ ਬਾਹਰ ਵੱਲ ਚਲਾ ਗਿਆ ।
ਕਿਰਨ ਨੂੰ ਬਾਪੂ ਸਾਹਮਣੇ ਟੱਕਰਿਆ ਉਸਨੇ ਸਵਾਲ ਕੀਤਾ ਕੂੜੀਏ ਤੂੰ ਮੂੰਹ ਹਨੇਰੇ ਕੱਲੀ ਏਥੇ ਕੀ ਕਰ ਰਹੀਂ ਏ ।
ਕਿਰਨ ਨੇ ਜਵਾਬ ਦਿੱਤਾ ਕਿ ਉਹ ਸਿਰਫ ਡੰਗਰਾਂ ਨੂੰ ਵੇਖਣ ਆਈ ਸੀ ।ਨਿਰੰਜਨ ਨੂੰ ਉਸਦਾ ਚਿਹਰਾ ਤੇ ਕੱਪੜੇ ਝੂਠ ਬੋਲਦੇ ਨਜ਼ਰ ਆਏ । ਉਸਨੂੰ ਪਿਛਲੇ ਪਾਸੇ ਕੋਈ ਪੈੜ ਚਾਲ ਸੁਣੀ । ਇਸਤੋਂ ਪਹਿਲ਼ਾਂ ਉਹ ਓਥੇ ਤੱਕ ਪਹੁੰਚਦਾ ਕੋਈ ਦਰਵਾਜ਼ੇ ਥਣੀ ਬਾਹਰ ਨਿੱਕਲ ਗਿਆ । ਤੇ ਮੌਕਾ ਦੇਖ ਕਿਰਨ ਵੀ ਓਥੋਂ ਚਲੀ ਗਈ । ਬਾਹਰ ਨਿੱਕਲਣ ਵਾਲੇ ਦਾ ਹਨੇਰਾ ਤੇ ਉਸਦੀ ਕਦਮਾਂ ਦੀ ਤੇਜ਼ੀ ਕਰਕੇ ਉਹ ਚਿਹਰਾ ਤਾਂ ਨਹੀਂ ਦੇਖ ਸਕਿਆ ਪਰ ਐਨਾ ਜ਼ਰੂਰ ਸੀ ਕਿ ਕੋਈ ਮੁੰਡਾ ਸੀ ।
ਛੱਤ ਤੇ ਖੜੇ ਅਮਰਿੰਦਰ ਕੋਲ ਮੀਂਹ ਘਟ ਕੇ ਬੂੰਦਾਂ ਬਾਂਦੀ ਹੋਣ ਲੱਗ ਗਈ ਸੀ । ਸਾਹਮਣੀ ਕੁੜੀ ਛੱਤ ਤੇ ਵਰਦੇ ਉਸ ਮੀਂਹ ਚ ਫਰਸ਼ ਤੇ ਹੀ ਲੇਟ ਗਈ ਸੀ । ਪਤਾ ਨਹੀਂ ਕਿਉਂ ਉਸਨੂੰ ਦੇਖ ਕੇ ਹੁਣ ਵੀ ਕਿਰਨ ਹੀ ਅਮਰਿੰਦਰ ਦੇ ਦਿਮਾਗ ਚ ਘੁੰਮ ਰਹੀ ਸੀ । ਉਸਦੇ ਵਾਂਗ ਹੀ ਬੇਪਰਵਾਹ ਹੋਕੇ ਹੁਣ ਉਹ ਵੀ ਸਿਰਫ ਸਰੀਰ ਨੂੰ ਐਨਾ ਕੁ ਢੱਕ ਕੇ ਪਈ ਸੀ ਕਿ ਉਸਨੂੰ ਨਗਨ ਨਾ ਕਿਹਾ ਜਾ ਸਕੇ । ਪਰ ਅਮਰਿੰਦਰ ਦੇ ਮਨ ਚ ਤਸਵੀਰ ਤੇ ਖਿਆਲ ਅਜੇ ਵੀ ਕਿਰਨ ਦੇ ਹੀ ਸੀ ।#HarjotDiKalam
ਪਰ ਉਹੀ ਉਸ ਨਾਲ ਆਖਰੀ ਵਾਰ ਲੇਟਣ ਦੀ ਤਸਵੀਰ ਆਖਰੀ ਬਣ ਗਈ । ਬਾਪੂ ਨੇ ਜਾ ਕੇ ਚਾਚੇ ਨੂੰ ਸਾਰੀ ਗੱਲ ਦੱਸ ਦਿੱਤੀ । ਉਸਦੇ ਕੰਨ ਚ ਕੁਝ ਕੁਝ ਗੱਲਾਂ ਪਈਆਂ । ਬਾਪੂ ਬੇਬੇ ਨੂੰ ਬਾਕੀ ਪਰਿਵਾਰ ਤੋਂ ਲੁਕੋ ਕੇ ਦੱਸ ਰਿਹਾ ਸੀ ਉਸਨੇ ਸੁਣ ਵੀ ਲਿਆ ਸੀ ।ਕਿ ਕੋਈ ਮੁੰਡਾ ਸੀ ਜੋ ਕਿਰਨ ਨੂੰ ਮਿਲਣ ਆਇਆ ਸੀ ਤੇ ਉਹਨੂੰ ਦੇਖ ਕੇ ਭੱਜ ਗਿਆ । ਵਧੀਆ ਕੁੜੀ ਨੂੰ ਵਾਪਿਸ ਭੇਜ ਦੇਵੋ ਤੇ ਨਹੀਂ ਕੋਈ ਬਦਨਾਮੀ ਕਰਵਾ ਦਵੇਗੀ ।
ਅਮਰਿੰਦਰ ਚਾਹ ਕੇ ਵੀ ਦੱਸ ਨਹੀਂ ਸੀ ਸਕਿਆ ਕਿ ਉਹ ਮੁੰਡਾ ਉਹੀ ਸੀ । ਫਿਰ ਉਸਦੇ ਦੁਬਾਰਾ ਕਿਰਨ ਨੂੰ ਦੇਖਣ ਤੋਂ ਪਹਿਲ਼ਾਂ ਉਹਨੂੰ ਵਾਪਿਸ ਉਸਦੇ ਘਰ ਰਵਾਨਾ ਕਰ ਦਿੱਤਾ ਸੀ । ਚਾਚੇ ਘਰ ਮਗਰੋਂ ਉਸਦੀ ਕੋਈ ਗੱਲ ਵੀ ਨਾ ਕਰਦਾ । ਉਸਦੇ ਕੋਲ ਕੋਈ ਹੀਲਾ ਵੀ ਨਹੀਂ ਸੀ ਕਿ ਉਹ ਉਸ ਨਾਲ ਦੁਬਾਰਾ ਗੱਲ ਕਰ ਸਕਦਾ ।ਕਈ ਮਹੀਨੇ ਉਹ ਇੰਝ ਹੀ ਰਾਤ ਨੂੰ ਯਾਦ ਕਰ ਕਰ ਕੇ ਰੋਂਦਾ ਰਿਹਾ । ਉਸਦੇ ਕਿੰਨੇ ਹੀ ਚਾਅ ਕਿਰਨ ਨਾਲ ਹੀ ਜਿਵੇਂ ਮੁੱਕ ਹੀ ਗਏ । ਟੇਪ ਰਿਕਾਰਡਰ ਚ ਸਾਰਾ ਸਾਰਾ ਸੈਡ ਸਾਂਗ ਚਲਦੇ ।
ਪਰ ਕਿਵੇਂ ਨਾ ਕਿਵੇਂ ਉਹ ਪੜਦਾ ਰਿਹਾ । ਤੇ ਕਾਲਜ਼ ਕਰਨ ਮਗਰੋਂ ਇੱਕ ਦੋ ਸਾਲ ਸਰਕਾਰੀ ਨੌਕਰੀ ਦੀ ਤਿਆਰੀ ਵੀ ਕੀਤੀ । ਤੇ ਅਖੀਰ ਲੱਗ ਵੀ ਗਿਆ । ਹੁਣ ਉਸਨੂੰ ਵਿਆਹ ਲਈ ਰਿਸ਼ਤੇ ਹੀ ਰਿਸ਼ਤੇ ਆਉਂਦੇ । ਕਾਲਜ ਚ ਤੇ ਉਸ ਤੋਂ ਮਗਰੋਂ ਉਸਦੀਆਂ ਕਿੰਨੀਆਂ ਹੋ ਕੁੜੀਆਂ ਦੋਸਤ ਬਣੀਆਂ ਪਰ ਕਿਰਨ ਇੱਕ ਯਾਦ ਵਾਂਗ ਉਸਦੇ ਮਨ ਚ ਅੜੀ ਰਹੀ ।
ਤੇ ਇੱਕ ਦਿਨ ਐਤਵਾਰ ਵਾਲੇ ਦਿਨ ਘਰ ਹੀ ਬੈਠਾ ਸੀ ਕਿ ਚਾਚੇ ਦੇ ਘਰਾਂ ਚੋਂ ਕੋਈ ਰਿਸ਼ਤੇਦਾਰ ਚਾਚੇ ਸਮੇਤ ਕੋਈ ਰਿਸ਼ਤਾ ਲੈ ਕੇ ਆਇਆ ।
ਬਾਪੂ ਵੀ ਉਸ ਦਿਨ ਘਰ ਹੀ ਸੀ । ਚਾਚੇ ਨੇ ਜਿਵੇਂ ਹੀ ਦੱਸਿਆ ਕਿ ਉਹ ਕਿਰਨ ਦਾ ਰਿਸ਼ਤਾ ਲੈ ਕੇ ਆਏ ਹਨ । ਅਮਰਿੰਦਰ ਦਾ ਦਿਲ ਇੱਕ ਦਮ ਧੜਕ ਉੱਠਿਆ ਪਰ ਬਾਪੂ ਦੀਆਂ ਅੱਖਾਂ ਲਾਲ ਹੋ ਗਈਆਂ । ਉਸਨੇ ਸਾਫ ਇਨਕਾਰ ਕਰਦੇ ਹੋਏ ਕਿਹਾ,” ਮੈਂ ਉਸ ਕੁੜੀ ਨੂੰ ਖੁਦ ਕਿਸੇ ਮੁੰਡੇ ਨਾਲ ਮਿਲਦੇ ਫੜਿਆ ਸੀ ।ਤੁਸੀਂ ਰਿਸ਼ਤਾ ਲੈ ਕੇ ਆਏ ਜੀ ਆਇਆਂ ਨੂੰ । ਪਰ ਮੈਂ ਅੱਖੀਂ ਵੇਖ ਮੱਖੀ ਨਹੀਂ ਨਿਗਲ ਸਕਦਾ ।ਮੈਂ ਐਵੇਂ ਦੀ ਕੁੜੀ ਨੂੰ ਆਪਣੀ ਨੂੰਹ ਨਹੀਂ ਬਣਾ ਸਕਦਾ “। ਮਾਫ ਕਰਿਓ ।
ਉਹ ਰਿਸ਼ਤੇਦਾਰ ਅਮਰਿੰਦਰ ਵੱਲ ਵੇਖ ਰਿਹਾ ਸੀ ਜਿਵੇਂ ਉਡੀਕ ਰਿਹਾ ਹੋਵੇ ਕਿ ਉਹ ਸੱਚ ਕਹੇਗਾ । ਜਿਵੇਂ ਉਸਨੂੰ ਪਤਾ ਹੋਵੇ ਕਿ ਉਹ ਮੁੰਡਾ ਕੌਣ ਸੀ ਤੇ ਕਿਰਨ ਨੇ ਦੱਸਿਆ ਹੋਵੇ । ਪਰ ਅਮਰਿੰਦਰ ਇੱਕ ਸ਼ਬਦ ਵੀ ਨਾ ਬੋਲ ਸਕਿਆ । ਬਾਪੂ ਸਾਹਵੇਂ ਉਹ ਪਹਿਲ਼ਾਂ ਹੀ ਘੱਟ ਬੋਲਦਾ ਸੀ ਐਡੀ ਵੱਡੀ ਗੱਲ ਚੱਕ ਲੈਣ ਦਾ ਹੀਆ ਉਸ ਵਿੱਚ ਨਹੀਂ ਸੀ ।
ਚਾਚਾ ਤੇ ਉਹ ਮੁੰਡਾ ਉਵੇਂ ਹੀ ਹੱਥ ਜੋੜਕੇ ਮੁੜ ਗਏ ।
ਤੇ ਅਮਰਿੰਦਰ ਦੀ ਧੁੰਦਲੀ ਹੋਈ ਯਾਦ ਇੱਕ ਮੌਕਾ ਦੇ ਕੇ ਹੱਥੋਂ ਖਿਸਕ ਗਈ । ਫਿਰ ਉਸਦਾ ਵਿਆਹ ਹਰਪ੍ਰੀਤ ਨਾਲ ਹੋ ਗਿਆ ਤੇ ਦੋਂਵੇਂ ਵਿਆਹ ਮਗਰੋਂ ਮੋਹਾਲੀ ਆਕੇ ਰਹਿਣ ਲੱਗ ਗਏ । ਉਸਨੇ ਸੁਣਿਆ ਸੀ ਕਿ ਕਿਰਨ ਦਾ ਵਿਆਹ ਵੀ ਕਿਤੇ ਹੋ ਗਿਆ ਸੀ । ਮੁੜ ਕਦੇ ਉਸਨੇ ਜਾਨਣ ਦਾ ਯਤਨ ਨਾ ਕੀਤਾ ।
ਪਰ ਅੱਜ ਸਾਹਮਣੇ ਛੱਤ ਵਾਲ਼ੀ ਉਸ ਬੇਪਰਵਾਹ ਕੁੜੀ ਤੇ ਬਾਰਿਸ਼ ਦੇ ਉਸੇ ਮੌਸਮ ਨੇ ਸਭ ਯਾਦਾਂ ਮੁੜ ਸੁਰਜੀਤ ਕਰ ਦਿੱਤੀਆ ।
ਕੁੜੀ ਮੀਂਹ ਬੰਦ ਹੋਏ ਆਪਣਾ ਆਪ ਸਮੇਟ ਕੇ ਅੰਦਰ ਚਲੀ ਗਈ । ਉਹ ਵੀ ਪੌੜੀਆਂ ਉੱਤਰ ਕੇ ਹੇਠਾਂ ਆਇਆ । ਉਸਨੂੰ ਭਿੱਜਿਆ ਦੇਖ ਹਰਪ੍ਰੀਤ ਬੋਲੀ ,” ਪਹਿਲਾ ਨਹਾਕੇ ਕੱਪੜੇ ਬਦਲ ਲਵੋ ਫਿਰ ਬੈੱਡਰੂਮ ਚ ਜਾਇਓ ” । ਮਸਾਂ ਸਾਫ ਕੀਤਾ।”
“ਹੱਛਾ “,ਕਹਿਕੇ ਅਮਰਿੰਦਰ ਬਾਥਰੂਮ ਚ ਵੜ ਗਿਆ ।

1 thought on “ਇਸ਼ਕ ਦੀ ਰੁੱਤ

  1. Ramandeep

    Ani easily pyar miln aasan ni hunda oh v apne ap, amrinder ne glt Kita Kiran nal ohnu kehna chahida c v Kiran nal us raar oh c . Us vichari di tan bezati hogi ap Bach gya

    Like

    Reply

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s